Monday, March 16, 2026

18 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ-ਸੰਧੂ

ppn0410201607

ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ ਸੱਗੂ) -ਜ਼ਿਲ੍ਹੇ ਵਿਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਦੇ ਸਿਲਸਿਲੇ ਅਧੀਨ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਕਰਵਾਈਆਂ ਜਾ ਰਹੀਆਂ ਵੋਟਰ ਜਾਗਰੂਕਤਾ ਰੈਲੀਆਂ ਤਹਿਤ ਅੰਮ੍ਰਿਤਸਰ ਪੂਰਬੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਹਾਂ ਸਿੰਘ ਗੇਟ (ਸ਼ਿਵਾਲਾ ਭਾਈਆਂ) ਤੋਂ ਇਕ ਵਿਸ਼ਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿਚ ਸੈਂਕੜੇ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਵੋਟ ਬਣਾਉਣ ਅਤੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਅਤੇ ਜ਼ਿੰਮੇਵਾਰ ਵੋਟਰ ਬਣਨ ਦੀ ਸਹੁੰ ਵੀ ਚੁੱਕੀ।
ਇਸ ਮੌਕੇ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਲੋਕਤੰਤਰ ਵਿਚ ਵੋਟ ਦੀ ਬਹੁਤ ਮਹੱਤਤਾ ਹੈ ਅਤੇ ਵੋਟ ਦੀ ਤਾਕਤ ਨਾਲ ਆਪਣੀ ਮਨਮਰਜ਼ੀ ਦੀਆਂ ਸਰਕਾਰਾਂ ਚੁਣੀਆਂ ਜਾ ਸਕਦੀਆਂ ਹਨ। ਇਸ ਲਈ 18 ਸਾਲ ਤੋਂ ਉਪਰ ਉਮਰ ਦੇ ਹਰੇਕ ਨੌਜਵਾਨ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ ਅਤੇ ਇਸ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਗੱਲ ਲਈ ਯਤਨਸ਼ੀਲ ਹੈ ਕਿ ਜ਼ਿਲ੍ਹੇ ਦੇ ਹਰੇਕ ਯੋਗ ਵੋਟਰ ਦੀ ਵੋਟ ਬਣੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜੋਗਿੰਦਰ ਕੌਰ ਸ਼ਿੰਗਾਰੀ, ਨੋਡਲ ਅਫ਼ਸਰ ‘ਸਵੀਪ’ ਸੁਨੀਲ ਸ਼ਰਮਾ, ਨੋਡਲ ਅਫ਼ਸਰ ਚੋਣਾਂ ਬਿਕਰਮ ਸਿੰਘ, ਬੀ. ਡੀ. ਪੀ. ਓ ਵੇਰਕਾ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-2 ਜਰਮੇਲ ਸਿੰਘ, ਅਸ਼ੋਕ ਕੁਮਾਰ, ਕਮਲ ਗਰੋਵਰ, ਅਮਰ ਲਾਲ, ਵਿਕਾਸ ਚੰਦਰ, ਮੁਖਤਾਰ ਸਿੰਘ, ਸੋਨੀਆ ਰੰਧਾਵਾ, ਦਲਜਿੰਦਰ ਕੌਰ, ਮਨਪ੍ਰੀਤ ਕੌਰ, ਰੇਨੂੰ ਬਾਲਾ ਅਤੇ ਹੋਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply