Friday, March 27, 2026

ਪੰਜਾਬ ਭਰ ਵਿਚ ਦਹਿਸ਼ਤ ਪਾਉਂਣ ਵਾਲਾ ਗੈਂਗਸਟਰ ਨਵਦੀਪ ਸਿੰਘ ਉਰਫ ਚੱਠਾ ਕਾਬੂ

ppn051020605

ਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਆਈ.ਪੀ.ਐਸ. ਅਤੇ ਐਸ.ਪੀ ਇੰ: ਬਿਕਰਮਜੀਤ ਸਿੰਘ ਦੀ ਰਹਿਨਮਾਈ ਹੇਠ ਬਠਿੰਡਾ ਪੁਲਿਸ ਨੇ ਨਾਮੀ ਗੈਂਗਸਟਰ ਨਵਦੀਪ ਸਿੰਘ ਉਰਫ ਚੱਠਾ ਨੂੰ ਕਾਬ ਕਰਕੇ ਅੱਜ ਸ੍ਰੀ ਐਸ.ਕੇ ਅਸਥਾਨਾ ਆਈ.ਪੀ.ਐਸ. ਆਈ.ਜੀ ਬਠਿੰਡਾ ਜੋਨ ਅਤੇ ਸ੍ਰੀ ਯੁਰਿੰਦਰ ਸਿੰਘ ਹੇਅਰ ਆਈ.ਪੀ.ਐਸ ਡੀ.ਆਈ.ਜੀ ਬਠਿੰਡਾ ਰੇਂਜ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਦੌਰਾਨ ਪ੍ਰੈਸ ਕਰਦਿਆਂ ਦੱਸਿਆ ਕਿ ਬੀਤੀ ਰਾਤ ਤਕਰੀਬਨ 9:00 ਵਜੇ ਐਸ.ਆਈ ਤਰਜਿੰਦਰ ਸਿੰਘ ਇੰਨਚਾਰਜ ਸੀ.ਆਈ ਏ-2ਨੂੰ ਖੁਫੀਆ ਇਤਲਾਹ ਮਿਲੀ ਕਿ ਕੁਝ ਨਾਮੀ ਗੈਗਸਟਰ ਰਾਮਾਂ ਮੰਡੀ ਦੇ ਇਲਾਕੇ ਵਿੱਚ ਅਸਲੇ ਸਮੇਤ ਘੁੰਮ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਇਤਲਾਹ ਮਿਲਣ ਪਰ ਸੀ.ਆਈ.ਏ ਦੀ ਟੀਮ ਨੇ ਦੋ ਪਾਰਟੀਆਂ ਬਣਾ ਕੇ ਦੇਸੂ ਯੋਧਾ ਤੋਂ ਸੇਖੂ ਪਿੰਡ ਜਾਣ ਵਾਲੀ ਸੜਕ ਪਰ ਨਾਕਾ ਬੰਦੀ ਕੀਤੀ। ਅੱਧੀ ਰਾਤ ਦੇ ਕਰੀਬ ਦੇਸੂ ਯੋਧਾ ਵਾਲੀ ਤਰਫ ਤੋਂ ਦੋ ਕਾਰਾਂ ਸੇਖੂ ਪਿੰਡ ਵੱਲ ਆ ਰਹੀਆਂ ਸਨ। ਜਿੰਨਾ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ। ਪੁਲਿਸ ਪਾਰਟੀ ਨੂੰ ਦੇਖ ਕੇ ਪਹਿਲੀ ਕਾਰ ਸਵਾਰਾ ਨੇ ਪੁਲਿਸ ਪਰ ਗੋਲੀ ਚਲਾਈ ਅਤੇ ਨਾਕੇ ਨੂੰ ਪਾਰ ਕਰਕੇ ਅੱਗੇ ਚਲੇ ਗਏ। ਪੁਲਿਸ ਪਾਰਟੀ ਵੱਲੋ ਵੀ ਆਤਮ ਰੱਖਿਆ ਲਈ ਜਵਾਬੀ ਗੋਲੀ ਚਲਾਈ ਗਈ। ਦੂਸਰੀ ਕਾਰ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੋ ਹੀ ਵਾਪਿਸ ਮੁੜਨ ਲੱਗੀ। ਜਿਸ ਦੌਰਾਨ ਕਾਰ ਖੇਤਾਨਾਂ ਵਿੱਚ ਫਸ ਗਈ ਅਤੇ ਕਾਰ ਸਵਾਰ ਕਾਰ ਛੱਡ ਕੇ ਖੇਤਾਂ ਵੱਲ ਦੌੜ ਗਏ। ਪੁਲਿਸ ਪਾਰਟੀ ਨੇ ਦੂਸਰੀ ਪੁਲਿਸ ਪਾਰਟੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ । ਦੂਸਰੀ ਪੁਲਿਸ ਪਾਰਟੀ ਨੇ ਸੜਕ ਪਰ ਨਾਕਾ ਬੰਦੀ ਕਰਕੇ ਸੜਕ ਬੰਦ ਕਰ ਦਿੱਤੀ। ਜਦ ਕਾਰ ਸਵਾਰ ਸੇਖੂ ਪਿੰਡ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਪੁਲਿਸ ਦੀ ਭਾਰੀ ਗਰਦ ਵੇਖੀ ਅਤੇ ਨਾ ਤੋੜਿਆ ਜਾ ਸਕਣ ਵਾਲਾ ਨਾਕਾ ਦੇਖਿਆ, ਉਨ੍ਹਾਂ ਨੇ ਕਾਰ ਨਾਕੇ ਤੋਂ ਪਿੱਛੇ ਰੋਕੀ ਅਤੇ ਤਿੰਨ ਕਾਰ ਸਵਾਰ ਕਾਰ ਛੱਡ ਕੇ ਖੇਤਾਂ ਵੱਲ ਭੱਜ ਗਏ। ਪੁਲਿਸ ਪਾਰਟੀ ਨੇ ਖੇਤਾਂ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਤੇ ਇੱਕ ਬੰਦੇ ਨੂੰ ਪੁਲਿਸ ਦੇ ਦੋ ਮੁਲਾਜ਼ਮਾਂ ਨੇ ਪਿਛੋਂ ਦੀ ਜੱਫਾ ਪਾ ਕੇ ਕਾਬੂ ਕਰ ਲਿਆ। ਜਿਸ ਦੀ ਪਹਿਚਾਣ ਨਾਮੀ ਗੈਂਗਸਟਰ ਨਵਦੀਪ ਸਿੰਘ ਉਰਫ ਚੱਠਾ ਵਜੋ ਹੋਈ, ਮੌਕੇ ‘ਤੇ ਉਸ ਕੋਲੋਂ ਬ੍ਰਾਮਦਗੀ ਵਿਚ ਦੋ ਰਿਵਾਲਵਰ 32 ਬੋਰ, ਇੱਕ ਮੈਗਜੀਨ ਪਿਸਤੋਲ 32 ਬੋਰ, 5 ਜਿੰਦਾ ਰੋਂਦ ਪਿਸਤੋਲ 32 ਬੋਰ, 20 ਜਿੰਦਾ ਰੋਂਦ ਰਿਵਾਲਵਰ 32 ਬੋਰ ਨਵਦੀਪ ਸਿੰਘ ਉਰਫ ਚੱਠਾ ਗੁਰਪ੍ਰੀਤ ਸੇਖੋਂ ਗੈਂਗ ਦਾ ਮੁੱਖ ਸਰਗਨਾਂ ਸੀ। ਇਹ ਰਣਜੋਧ ਯੋਧੇ ਦਾ ਵੀ ਨਜਦੀਕੀ ਮਿੱਤਰ ਸੀ। ਇਹ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਵਾਰਦਾਤਾ ਨੂੰ ਅੰਜਾਮ ਦਿੰਦੇ ਸੀ। ਜਿਆਦਾ ਵਾਰਦਾਤਾ ਬਠਿੰਡਾ, ਮਾਨਸਾ,ਬਰਨਾਲਾ, ਜਗਰਾਊ, ਲੁਧਿਆਣਾ ਅਤੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਵਿੱਚ ਕੀਤੀਆਂ ਗਈਆਂ ਹਨ। ਨਵਦੀਪ ਉਰਫ ਚੱਠਾ ਪਰ ਕੁਲ 15 ਮੁਕੱਦਮੇ ਅ/ਧ 302,307,382,394,399,402 ਆਈ.ਪੀ.ਸੀ ਅਤੇ 25,27,54,59 ਅਸਲਾ ਐਕਟ ਦਰਜ ਹਨ ਅਤੇ ਇਹਨਾਂ ਵਿੱਚੋ ਇਹ 12 ਮੁਕੱਦਮਿਆ ਵਿੱਚ ਲੋੜੀਦਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply