Saturday, July 18, 2026

ਕੇਜਰੀਵਾਲ ਨੇ ਸੈਨਾ ਤੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ – ਨਵੀਨ ਸਿੰਗਲਾ

naveen-singlaਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਨਵੀਨ ਸਿੰਗਲਾ ਨੇ ਭਾਰਤੀ ਸੈਨਾ ਵਲੋਂ ਪਾਕਿਸਤਾਨ ਕਬਜ਼ੇ ਵਾਲੇ ਖੇਤਰ ਵਿੱਚ ਅੱਤਵਾਦੀਆਂ ਦੇ ਕੈਂਪ ਤਬਾਹ ਕਰਨ ਲਈ ਕੀਤੀ ਸਫ਼ਲ ਫ਼ੌਜੀ ਕਾਰਵਾਈ ਦੇ ਅਰਵਿੰਦ ਕੇਜਰੀਵਾਲ ਵਲੋਂ ਸਬੂਤ ਮੰਗਣ ‘ਤੇ ਸੈਨਿਕ ਕਾਰਵਾਈ ਦੀ ਹੋਂਦ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਬਾਰੇ ਦਿੱਤੇ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਪਾਕਿਸਤਾਨ ਦੇ ਬੁਲਾਰੇ ਦਾ ਰੋਲ ਅਦਾ ਕਰ ਰਹੇ ਹਨ ਅਤੇ ਹਾਫ਼ਿਜ਼ ਸੱਈਅਦ ਤੇ ਨਵਾਜ ਸ਼ਰੀਫ਼ ਦੀ ਬੋਲੀ ਬੋਲ ਰਹੇ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਰਤੀ ਸੈਨਾ ਦੀ ਅੱਤਵਾਦ ਖਿਲਾਫ਼ ਕਾਰਵਾਈ ‘ਤੇ ਭਰੋਸਾ ਕਰਨ ਦੀ ਜਗ੍ਹਾ, ਪਾਕਿਸਤਾਨ ਦੇ ਝੂਠੇ ਪ੍ਰਾਪੇਗੰਡੇ ‘ਤੇ ਜ਼ਿਆਦਾ ਯਕੀਨ ਕਰ ਰਹੇ ਹਨ, ਜਦਕਿ ਉਨ੍ਹਾਂ ਕਿਹਾ ਕਿ ਅੱਤਵਾਦ ਦੇ ਮੁੱਦੇ ‘ਤੇ ਦੁਨੀਆਂ ਦੇ ਸਾਰੇ ਦੇਸ਼ ਭਾਰਤ ਦੇ ਨਾਲ ਖੜੇ ਹਨ।ਨਵੀਨ ਸਿੰਗਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਭਾਰਤੀ ਸੈਨਾ ਤੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply