Thursday, March 19, 2026

ਬਾਬਾ ਬੇਅੰਤ ਸਿੰਘ ਲੰਗਰਾਂ ਵਾਲਿਆਂ ਵਲੋਂ ਦਮਦਮਾ ਸਾਹਿਬ ਨਗਰਾਸੂ ਵਿਖੇ ਬਾਥਰੂਮਾਂ ਦੀ ਸੇਵਾ ਅਰੰਭ

ppn051020606
ਬੈਲਜੀਅਮ, 5 ਅਕਤੂਬਰ (ਹਰਚਰਨ ਸਿੰਘ ਢਿੱਲੋਂ) – ਬਾਬਾ ਬੇਅੰਤ ਸਿੰਘ ਜੀ ਲੰਗਰਾਂ ਵਾਲਿਆ ਵਲੋ ਗੁਰਦੁਆਰਾ ਲੰਗਰ ਦਮਦਮਾ ਸਾਹਿਬ (ਗੋਬਿੰਦ ਨਗਰ) ਪਿੰਡ ਨਗਰਾਸੂ ਜਿਲਾ ਰੁਦਰਪਰਾਗ (ਉਤਰਾਖੰਡ) ਪਿਛਲੇ 18 ਸਾਲਾ (1999) ਤੋ ਗੁਰੂ ਘਰ ਦੀ ਕਾਰ ਸੇਵਾ, ਲੰਗਰ, ਦਵਾਈਆਂ ਦੀ ਸੇਵਾ ਹਰ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਮੌਕੇ ਸਾਡੇ ਪੰਜ ਮਹੀਨੇ ਲਗਾਤਾਰ ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਬੇਰ ਕਲਾਂ (ਲੰਗਰ ਵਾਲਿਆਂ) ਵਲੋ ਬੜੇ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ।ਜਿਥੇ ਹੁਣ ਤੱਕ ਤਿੰਨ ਏਕੜ ਜਮੀਨ ਇੱਕ ਕਰੋੜ ਰੁਪਏ ਵਿਚ ਖਰੀਦ ਕੇ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾ ਕੇ ਟਰੱਸਟ ਬਣਾ ਦਿੱਤਾ ਗਿਆ ਹੈ, ਜਿਹੜਾ ਕਿ ਟੈਕਸ ਮੁਕਤ  ਧਾਰਾ 80 ਜੀ ਅਤੇ ਐਫ.ਸੀ.ਆਰ.ਏ ਵਿਚ ਆ ਚੁੱਕਾ ਹੈ, ਇੱਥੇ ਪੰਜ ਮੰਜਲਾ ਇਹਾਇਸ਼ੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਜਿਥੇ ਰੋਜਾਨਾ ਹਜਾਰਾਂ ਸੰਗਤਾਂ ਬਿਸਰਾਮ ਕਰਦੀਆਂ ਹਨ। ਇਸ ਅਸਥਾਨ ‘ਤੇ ਲੰਮੇ ਸਮੇ ਤੋ ਵਧੀਆ ਢੰਗ ਦੇ ਬਾਥਰੂਮ ਬਣਾਉਣ ਦੀ ਘਾਟ ਨੂੰ ਮਹਿਸੂਸ ਕਰਦਿਆਂ ਅਧੂਨਿਕ ਢੰਗ ਦੇ ਬਾਥਰੂਮ ਬਣਾਉਣ ਦੀ ਕਾਰ ਸੇਵਾ ਦਾ ਅਰੰਭ ਸਤਿਕਾਰ ਯੋਗ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਤੇ ਪੰਜ ਮਹਾਪੁਰਸ਼ਾਂ ਸਮੇਤ ਟੱਪ ਲਾ ਕੇ ਸੈਕੜੇ ਸੰਗਤਾਂ ਦੀ ਮੌਜੂਦਗੀ ਵਿਚ ਜੈਕਾਰਿਆਂ ਦੀ ਗੂੰਜ ਵਿਚ ਕੀਤਾ ਗਿਆ।ਇਸ ਸਮੇ ਕਈ ਮਹਾਪੁਰਸ਼ਾਂ, ਇਲਾਕੇ ਦੀਆਂ ਸੰਗਤਾਂ, ਦੇਹਰਾਦੂਨ, ਰਿਸ਼ੀਕੇਸ, ਅੰਮ੍ਰਿਤਸਰ, ਹੈਦਰਾਬਾਦ, ਲੁਧਿਆਣੇ ਅਤੇ ਜਲੰਧਰ ਤੇ ਦਿੱਲੀ ਦੀ ਸੰਗਤ ਅਤੇ ਕਾਰ ਸੇਵਕ ਸੰਗਤ, ਬਾਬਾ ਸੁੱਖਾ ਸਿੰਘ ਭੂਰੀ ਵਾਲੇ (ਛੌਟੇ ਮਹਾਪੁਰਸ਼) ਜਥੇਦਾਰ ਅਮਰੀਕ ਸਿੰਘ ਫੋਰਮੈਨ, ਕਾਰਸੇਵਾ ਵਾਲੇ ਮਿਸਤਰੀ ਮਜਦੂਰ, ਡਰਾਈਵਰ ਹਾਜਰ ਸਨ, ਇਥੇ ਖਰਚ ਹੋਣ ਵਾਲੀ ਮਾਇਆ ਸੰਨ 2013 ਵਿਚ ਉਤਰਾਖੰਡ ਵਿਚ ਆਏ ਹੜ੍ਹ ਮੌਕੇ ਸੰਗਤ ਟੀ.ਵੀ ਵਲੋਂ ਇੰਗਲੈਂਡ ਦੀ ਸੰਗਤ ਨੂੰ ਅਪੀਲ ਕਰਕੇ ਸੇਵਾ ਇਕੱਠੀ ਕੀਤੀ ਸੀ।

ppn051020607

ਉਹ ਮਾਇਆ ਜੀ.ਐਸ ਮੱਲੀ ਅਤੇ ਰਣਧੀਰ ਸਿੰਘ ਬਰਮਿੰਘਮ ਵਾਲਿਆਂ ਇਸ ਅਸਥਾਨ ਤੇ ਸੰਗਤ ਦੀ ਸਹੂਲਤ ਵਾਸਤੇ ਖਰਚ ਕਰਨ ਦੀ ਸਹਿਮਤੀ ਦਿੱਤੀ ਸੀ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਇਹ ਬਾਥਰੂਮ ਬਣਾ ਕੇ ਦੇਣ ਦੀ ਸੇਵਾ ਕਰਨ ਦੀ ਬੇਨਤੀ ਕੀਤੀ, ਜੋ ਉਨਾਂ ਨੇ ਪ੍ਰਵਾਨ ਕਰ ਲਈ ਹੈ।ਬਹੁਤ ਜਲਦੀ ਸਪੂੰਰਨ ਹੋ ਜਾਵੇਗੀ ਅਤਿ ਅਧੁਨਿਕ ਢੰਗ ਦੇ ਬਾਥਰੂਮ ਬਣ ਕੇ ਸੰਗਤ ਦੀ ਸੇਵਾ ਵਿਚ ਹਾਜਰ ਹੋ ਜਾਣਗੇ।ਇਸ ਅਸਥਾਨ ਵਲੋ ਲੋੜਵੰਦ ਪਰਿਵਾਰਾਂ ਦੇ ਬਚਿਆਂ ਦੇ ਵਿਆਹ ਕਰਕੇ ਘਰੇਲੂ ਵਰਤੋ ਦਾ ਸਮਾਨ ਵੀ ਦਿੱਤਾ ਜਾਂਦਾ ਹੈ ਅਤੇ ਗਰੀਬ ਮਰੀਜਾਂ ਦਾ ਮੁਫਤ ਇਲਾਜ ਅਤੇ ਅਪਰੇਸ਼ਨ ਕਰਵਾਏ ਜਾਂਦੇ ਹਨ। ਹੜ ਪੀੜਤਾਂ ਦੀ ਮਦਦ ਕੀਤੀ ਜਾਂਦੀ ਹੈ।ਪੰਜ ਗੁਰੂ ਘਰਾਂ ਦੀ ਕਾਰ ਸੇਵਾ ਚੱਲ ਰਹੀ ਹੈ, ਜੋੜ ਮੇਲਿਆਂ ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਇਹ ਸਭ ਸੇਵਾਵਾਂ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦੀਆਂ ਹਨ।ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਵਲੋ ਇੰਗਲੈਂਡ ਦੀਆਂ ਸਮੂੰਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸਮੂੰਹ ਸੰਗਤਾਂ ਦਾ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਜਥੇ ਦਾਬਹੁਤ ਬਹੁਤ ਧੰਨਵਾਦ ਕੀਤਾ ਗਿਆ।ਇਸ ਸਾਰੇ ਸਮਾਗਮ ਦੀ ਸੰਗਤ ਟੀ.ਵੀ ਵਲੋ ਰਿਕਾਰਡ ਕੀਤਾ ਗਿਆ, ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਵਲੋ ਸਭਨਾ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ, ‘ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰਿ ਚਿਤਿ ਲਾਇ’।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply