Friday, March 20, 2026

ਕੌਮੀ ਜਾਇਦਾਦ ਦਾ ਉਜਾੜਾ ਸਰਨਾ ਦੇ ਏਜੰਡੇ ਵਿਚ ਸਭ ਤੋਂ ਅੱਗੇ – ਦਿੱਲੀ ਕਮੇਟੀ

dsgmc logoਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਬਿਨਾਂ ਤੱਥਾਂ ਕਮੇਟੀ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਿਆਸ਼ੀ ਦੂਸ਼ਣਬਾਜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਨਾ ਦਿੱਲੀ ਕਮੇਟੀ ਚੋਣਾਂ ਨੂੰ ਸਾਹਮਣੇ ਦੇਖ ਕੇ ਝੂਠ ਦੇ ਸਹਾਰੇ ਆਪਣੀ ਸਿਆਸ਼ੀ ਬੇੜੀ ਪਾਰ ਲੰਘਾਉਣ ਦੀ ਜੁਗਤ ਬਿਠਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਮੇਟੀ ਨੇ ਕੋਈ ਕਰਜ ਹੀ ਨਹੀਂ ਲਿਆ ਤਾਂ ਫਿਰ ਸਰਨਾ ਬਿਨਾਂ ਆਧਾਰ ‘ਤੇ ਕਮੇਟੀ ਦੀ ਜਾਇਦਾਦਾਂ ਨੂੰ ਗਿਰਵੀ ਰੱਖਣ ਦੇ ਦਾਅਵੇ ਕਿਸੇ ਪ੍ਰਕਾਰ ਕਰ ਰਹੇ ਹਨ ?
ਗੁਰੂ ਹਰਿਕਿਸ਼ਨ ਪਬਲਿਕ ਸਕੂਲ ਹਰੀ ਨਗਰ ਦੇ ਕੰਪਲੈਕਸ਼ ਤੇ ਕਮੇਟੀ ਵੱਲੋਂ ਕੀਤੇ ਗਏ ਖਰਚਿਆਂ ਨੂੰ ਸਰਨਾ ਵੱਲੋਂ ਕਮੇਟੀ ਫੰਡਾਂ ਦੀ ਦੁਰਵਰਤੋਂ ਕਰਾਰ ਦੇਣ ਨੂੰ ਉਨ੍ਹਾਂ ਨੇ ਹਾਸੋਹੀਣਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਸਰਨਾ ਦੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਉਕਤ ਸਕੂਲ ਵਿੱਚ 900 ਬੱਚੇ ਪੜਦੇ ਸੀ ਪਰ ਆਪਣੇ ਨਿਜ਼ੀ ਮੁਫਾਦ ਲਈ ਸਕੂਲ ਦੇ ਮੈਦਾਨ ਨੂੰ ਸਰਨਾ ਨੇ ਇੱਕ ਕਾਰ ਸ਼ੋਅ ਰੂਮ ਨੂੰ ਕਿਰਾਏ ਤੇ ਦੇ ਕੇ ਸਕੂਲ ਬੰਦ ਕਰ ਦਿੱਤਾ ਸੀ। ਜਿਸ ਕਰਕੇ  ਸੁੱਚਜੀ ਦੀਵਾਰਾਂ ਨਾ ਹੋਣ ਕਰਕੇ ਸ਼ਰਾਰਤੀ ਅਨਸਰਾਂ ਦਾ ਸਕੂਲ ਅੱਡਾ ਬਣ ਗਿਆ ਸੀ। ਕਮੇਟੀ ਨੇ ਜਿਥੇ ਸਕੂਲ ਦੀ ਚਾਰਦੀਵਾਰੀ ਨੂੰ ਉਚਾ ਕੀਤਾ ਹੈ ਉਥੇ ਹੀ ਮੁੜ੍ਹ ਸਕੂਲ ਨੂੰ ਚਾਲੂ ਕਰਨ ਦੇ ਨਾਲ ਹੀ ਘਟਗਿਣਤੀ ਕੌਮਾਂ ਦੀ ਭਲਾਈ ਦੀ ਸਕੀਮਾਂ ਨੂੰ ਸਿੱਖਾਂ ਤਕ ਪਹੁੰਚਾਉਣ ਲਈ ”ਸੰਗਤ ਸੇਵਾ ਕੇਂਦਰ” ਦੀ ਵੀ ਸਥਾਪਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਨੇ ਸਕੂਲ ਦੇ ਮੈਦਾਨ ਨੂੰ ਟੈਨਿਸ, ਬੈਡਮਿੰਟਨ, ਗੱਤਕਾ, ਕ੍ਰਿਕੇਟ ਅਤੇ ਸਕੇਟਿੰਗ ਦੀ ਸਿੱਖਲਾਈ ਦਾ ਕੇਂਦਰ ਬਣਾ ਕੇ ਜਵਾਨੀ ਨੂੰ ਬਚਾਉਣ ਵੱਲ ਵੀ ਕਦਮ ਪੁੱਟਿਆ ਹੈ। ਫਿਲਹਾਲ ਸਕੂਲ ਦੇ ਵਿਚ ਪੂਰਨ ਤੌਰ ਤੇ ਏ.ਸੀ. ਪ੍ਰਾਈਮਰੀ ਸੈਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਦਾਖਿਲਾ ਲੈੈਣ ਵਾਲੇ ਬੱਚਿਆਂ ਨੂੰ ਬਹੁਤ ਹੀ ਘੱਟ ਫੀਸ ਵਿਚ ਕਾਨਵੈਂਟ ਸਕੂਲਾਂ ਦੇ ਬਰਾਬਰ ਸੁਵੀਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੌਮੀ ਜਾਇਦਾਦ ਦਾ ਉਜਾੜਾ ਕਰਨਾ ਸਰਨਾ ਦੇ ਏਜੰਡੇ ਵਿਚ ਸਭ ਤੋਂ ਅੱਗੇ ਰਿਹਾ ਹੈ।ਜੇਕਰ ਕਮੇਟੀ ਕੌਮੀ ਜਾਇਦਾਦਾਂ ਦਾ ਇਸਤੇਮਾਲ ਕੌਮ ਦੀ ਬਿਹਤਰੀ ਲਈ ਕਰਦੀ ਹੈ ਤਾਂ ਸਰਨਾ ਲਈ ਇਹ ਦੁਰਵਰਤੋਂ ਹੋ ਜਾਂਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply