
ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਸ਼ਮੀਰੀ ਸਿੱਖਾਂ ਦੇ ਦਰਪੇਸ਼ ਆ ਰਹੀਆਂ ਸਿਆਸ਼ੀ, ਵਿੱਦਿਅਕ ਅਤੇ ਧਾਰਮਿਕ ਮੁਸ਼ਕਿਲਾਂ ਦੇ ਹੱਲ ਲਈ ਕਾਨੂੰਨੀ ਲੜਾਈ ਲੜੇਗੀ।ਇਸ ਗੱਲ ਦਾ ਐਲਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਦਫ਼ਤਰ ਵਿਖੇ ਆਪਣੀ ਪਰੇਸ਼ਾਨੀਆਂ ਲੈ ਕੇ ਪੁੱਜੇ ਕਸ਼ਮੀਰਾਂ ਸਿੱਖਾਂ ਦੇ ਪਰਿਵਾਰਾਂ ਦੇ ਦੁੱਖ ਭਰੇ ਹਾਲਾਤਾਂ ਨੂੰ ਸੁਣਨ ਤੇ ਸੱਮਝਣ ਦੇ ਬਾਅਦ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੁਰੱਖਿਆ ਬੱਲਾਂ ਵੱਲੋਂ ਬੁਰਹਾਨ ਵਾਨੀ ਨੂੰ ਇੱਕ ਮੁੱਠਭੇੜ ਦੌਰਾਨ ਮਾਰਨ ਉਪਰੰਤ ਕਰਫਿਊ ਲੱਗਣ ਤੋਂ ਬਾਅਦ ਘਾਟੀ ਵਿਚ ਵੱਸਦੇ ਲਗਭਗ 1 ਲੱਖ ਸਿੱਖਾਂ ਨੂੰ ਪੈਸੇ ਦੀ ਤੰਗਹਾਲੀ ਕਾਰਨ ਤਰਸ਼ਯੋਗ ਹਾਲਾਤਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ, ਕਿਉਂਕਿ ਨਿਜ਼ੀ ਖ਼ੇਤਰ ਵਿਚ ਨੌਕਰੀ ਜਾਂ ਆਪਣਾ ਕਾਰੋਬਾਰ ਕਰਦੇ ਸਿੱਖਾਂ ਨੂੰ ਆਪਣੇ ਰੋਜ਼ਾਨਾਂ ਦੇ ਖਰਚਿਆਂ ਨੂੰ ਚਲਾਉਣ ਲਈ ਪੈਸੇ ਮਿਲਣ ਦੇ ਰਾਸਤੇ ਬੰਦ ਹੋ ਚੁੱਕੇ ਹਨ। ਜਿਸ ਕਰਕੇ ਘਾਟੀ ਤੋਂ ਬਾਹਰ ਉ-ਚ ਸਿੱਖਿਆ ਪ੍ਰਾਪਤ ਕਰ ਰਹੇ ਸਿੱਖ ਵਿਦਿਆਰਥੀਆਂ ਨੂੰ ਫੀਸਾਂ ਭਰਨ ਲਈ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੀ.ਕੇ. ਨੇ ਦੱਸਿਆ ਕਿ ਵਿਗੜੇ ਹਾਲਾਤਾਂ ਕਾਰਨ ਤੰਗਹਾਲੀ ਦਾ ਸਾਹਮਣਾ ਕਰ ਰਹੇ ਸਿੱਖਾਂ ਨੂੰ ਰਾਹਤ ਪੈਕੇਜ਼ ਦਿਵਾਉਣ ਲਈ ਕਮੇਟੀ ਭਾਰਤ ਸਰਕਾਰ ਨਾਲ ਸੰਪਰਕ ਕਰੇਗੀ। ਕਿਉਂਕਿ ਲਗਭਗ 100 ਦਿਨਾਂ ਤੋਂ ਜਾਰੀ ਕਰਫਿਊ ਦੇ ਕਾਰਨ ਵਾਪਾਰ ਅਤੇ ਨੌਕਰੀ ਕਰਨ ਵਾਲੇ ਆਪਣੇ ਘਰ ਲਈ ਲੋੜੀਂਦਾ ਸਾਮਾਨ ਖਰੀਦਣ ਲਈ ਮਾਲੀ ਸਾਧਨ ਨਹੀਂ ਜੁਟਾ ਪਾ ਰਹੇ ਹਨ।
ਕਸ਼ਮੀਰ ਵਿਚ ਸਿੱਖਾਂ ਨੂੰ ਘਟਗਿਣਤੀ ਕੌਮ ਦਾ ਦਰਜ਼ਾ ਧਾਰਾ 370 ਕਰਕੇ ਨਾ ਮਿਲਣ ਨੂੰ ਵੀ ਜੀ.ਕੇ. ਨੇ ਗਲਤ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਿੱਖ ਘਟਗਿਣਤੀ ਕੌਮ ਹਨ ਤਾਂ ਕਸ਼ਮੀਰ ਵਿਚ ਉਕਤ ਦਰਜ਼ਾ ਨਾ ਹੋਣ ਕਰਕੇ ਸਿੱਖ ਵਿਦਿਆਰਥੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਫਾਇਦਾ ਨਹੀਂ ਮਿਲਦਾ ਹੈ। ਇਸ ਸੰਬੰਧ ਵਿਚ ਜਰੂਰੀ ਕਾਨੂੰਨਾਂ ਵਿਚ ਬਦਲਾਵ ਲਈ ਜੀ.ਕੇ. ਨੇ ਕਾਨੂੰਨੀ ਮੋਰਚਾ ਲਗਾਉਣ ਦਾ ਵੀ ਇਸ਼ਾਰਾ ਕੀਤਾ।
ਧਰਮ ਦੇ ਆਧਾਰ ‘ਤੇ ਸਥਾਨਿਕ ਐਨ.ਜੀ.ਓ. ਵੱਲੋਂ ਰਾਹਤ ਸਾਮਗਰੀ ਵੰਡਣ ਜਾਂ ਲੰਗਰ ਆਦਿਕ ਲਗਾਉਣ ਦੌਰਾਨ ਸਿੱਖਾਂ ਨਾਲ ਕੀਤੇ ਜਾ ਰਹੇ ਵਿੱਤਕਰੇ ਦੀ ਸ਼ਿਕਾਇਤ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤਕ ਪਹੁੰਚਾਉਣ ਦਾ ਵੀ ਜੀ.ਕੇ. ਨੇ ਐਲਾਨ ਕੀਤਾ।ਜੀ.ਕੇ.ਨੇ ਕਿਹਾ ਕਿ ਸਿੱਖਾਂ ਨੇ ਕਦੇ ਵੀ ਕਿਸੇ ਦੇ ਨਾਲ ਧਰਮ ਦੇ ਆਧਾਰ ਤੇ ਮੱਤਰਇਆ ਵਿਵਹਾਰ ਨਹੀਂ ਕੀਤਾ।ਪਰ ਜਿਸ ਤਰੀਕੇ ਨਾਲ ਕੁਝ ਸਥਾਨਿਕ ਲੋਕਾਂ ਵੱਲੋਂ ਵਿੱਤਕਰਾ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ।ਮੌਕੇ ਤੇ ਮੌਜੂਦ ਦਿੱਲੀ ਦੇ ਪਤਿਵੰਤੇ ਸੱਜਣਾਂ ਨੇ ਜੀ.ਕੇ. ਨੂੰ ਅਫ਼ਗਾਨੀ ਸਿੱਖਾਂ ਦੀ ਤਰ੍ਹਾਂ ਕਸ਼ਮੀਰੀ ਸਿੱਖਾਂ ਦੀ ਲੜਾਈ ਦਿੱਲੀ ਕਮੇਟੀ ਨੂੰ ਮਜ਼ਬੂਤੀ ਨਾਲ ਲੜਨ ਦੀ ਸਲਾਹ ਦਿੱਤੀ।ਜਿਸ ਉਪਰੰਤ ਜੀ.ਕੇ ਨੇ ਅਗਲੇਰੀ ਕਾਰਵਾਈ ਲਈ ਕਸ਼ਮੀਰਾਂ ਸਿੱਖਾਂ ਨੂੰ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨਾਲ ਮਿਲਵਾ ਕੇ ਲੋੜੀਂਦਾ ਕਾਰਵਾਹੀ ਕਰਨ ਦੀ ਹਿਦਾਇਤ ਦਿੱਤੀ। ਇਸ ਮੌਕੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media