
ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ)- ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 5 ਤੇ 6 ਦੇ ਇਲਾਕੇ ਰਣਜੀਤ ਐਵਨਿਊ ਦੀਆਂ ਸੜਕਾਂ ‘ਤੇ ਪ੍ਰੀਮਿਕਸ ਪਾਉਣ, ਸਟਰੀਟ ਲਾਈਟਾਂ ਦੇ ਬਲਬ ਐਲ.ਈ.ਡੀ ‘ਚ ਬਦਲਣ ਅਤੇ ਏ-ਬੀ ਬਲਾਕ ਵਿੱਚ ਪਬਲਿਕ ਰਾਇਲੈਟ ਬਣਾਉਣ ਦੀ ਸ਼ੁਰੂਆਤ ਕੀਤੀ।
ਸ਼੍ਰੀ ਜੋਸ਼ੀ ਨੇ ਇਸ ਸਮੇਂ ਕਿਹਾ ਕਿ ਅੱਜ ਜੋ ਹਲਕਾ ਉਤਰੀ ਵਿੱਚ ਵੱਡੇ ਪੱਧਰ ‘ਤੇ ਵਿਕਾਸ ਦੇ ਕੰਮ ਹੋ ਰਹੇ ਹਨ ਉਹ ਸਭ ਲੋਕਾਂ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ। ਉਨਾਂ ਕਿਹਾ ਕਿ ਸੜਕਾਂ ‘ਤੇ ਜੋ ਪ੍ਰੀਮਿਕਸ ਪੈ ਰਿਹਾ ਹੈ, ਉਸ ਨਾਲ ਵਿਕਾਸ ਦੇ ਕੰਮਾਂ ਨੂੰ ਫਾਈਨਲ ਟੱਚ ਦਿਤਾ ਜਾ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਇਹ ਇਲਾਕਾ ਐਲਈ.ਡੀ ਸਟਰੀਟ ਲਾਈਟ ਨਾਲ ਜਗਮਗਾ ਉਠੇਗਾ।ਮਾਰਕੀਟ ਦੇ ਦੁਕਾਨਾਦਾਰਾਂ ਤੇ ਇਲਾਕਾ ਵਾਸੀਆਂ ਨੇ ਮੰਤਰੀ ਜੋਸ਼ੀ ਦਾ ਵਿਕਾਸ ਕਾਰਜ ਕਰਵਾਉਣ ‘ਤੇ ਧੰਨਚਾਦ ਕੀਤਾ। ਇਸ ਮੌਕੇ ਐਡਵੋਕੇਟ ਆਰ. ਪੀ. ਸਿੰੰਘ ਮੈਣੀ, ਬਲਜਿੰਦਰ ਸਿਘ ਬਿਲਾ, ਪ੍ਰਿਤਪਾਲ ਸਿੰਘ ਫੌਜੀ, ਕਮਲ ਭੂਸ਼ਨ ਅਗਰਵਾਲ, ਸੁਖਵਿੰਦਰ ਸਿੰਘ ਧੰਜਲ, ਡਾ. ਜਸਮਿੰਦਰ ਕੌਰ, ਅਜੇ ਮੇਹਰਾ, ਕੈਪਟਨ ਕਰਮ ਸਿੰਘ, ਗੁਰਚਰਨ ਕੌਰ, ਹਰਸਿਮਰਨ ਸਿੰਘ, ਧੀਰਜ, ਗੋਲਡੀ, ਜਸਪ੍ਰੀਤ ਸਿੰਘ ਅਰੋੜਾ, ਬਿਕਰਮ ਸਿੰਘ ਬਾਜਵਾ, ਕਸ਼ਮੀਰ ਸਿੰਘ, ਜਤਿੰਦਰ ਧੀਰ, ਸੰਧੂ ਸਾਬ, ਉਪਿੰਦਰ ਪ੍ਰਿੰਸ, ਜਸਵਿੰਦਰ ਸਿੰਘ ਜੁਗਨੂੰ, ਆਦਿ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media