Wednesday, March 25, 2026

ਏ.ਈ.ਓ ਕੁਲਵੰਤ ਸਿੰਘ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ

ppn051020618
ਪੱਟੀ, 5 ਅਕਤੂਬਰ (ਅਵਤਾਰ ਸਿੰਘ ਢਿੱਲੋ) – ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਪਰਜਮੀਤ ਸਿੰਘ ਅਤੇ ਸਿੱਖਿਆ ਵਿਭਾਗ ਹੁਕਮਾਂ ਦੀ ਪਾਲਣਾਂ ਹਿੱਤ ਤਰਨ ਤਾਰਨ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਨਿਰੀਖਣ ਇੰਚਾਰਜ਼ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਪ੍ਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਤਰਨ ਤਾਰਨ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਹੈ ।ਜਿਸ ਵਿਚ ਸ.ਕੰ.ਸ.ਸ ਖੇਮਕਰਨ ਵਿਦਿਆਰਥੀਆਂ ਦੀ ਸਵੇਰ ਦੀ ਪ੍ਰਾਰਥਾਂ ਸਭਾ ਦਾ ਨਿਰੀਖਣ ਕਰਦੇ ਹੋਇਆਂ ਸ.ਸ.ਸ.ਸ ਖੇਮਕਰਨ ਮੁੰਡੇ ਸਕੂਲ,ਵਲਟੋਹਾ ਮੁੰਡੇ, ਆਦਰਸ਼ ਸਕੂਲ ਵਲਟੋਹਾ, ਵਲਟੋਹਾ ਕੰਨਿਆਂ, ਘਰਿਆਲਾ ਅਤੇ ਵਰਨਾਲਾ ਸਕੂਲਾਂ ਦੀ ਹਾਜਰੀ ਆਦਿ ਦਾ ਰਿਕਾਰਡ ਚੈਕ ਕੀਤਾ ਗਿਆ ।ਨਿਰੀਖਣ ਦੋਰਾਨ ਲੇਟ ਆਉਣ ਵਾਲੇ ਕਰਮਚਾਰੀਆਂ ਦੀ ਸੂਚਨਾ ਵਿਭਾਗ ਨੂੰ ਦੇ ਦਿੱਤੀ ਗਈ ਹੈ ।ਇਸ ਨਿਰੀਖਣ ਟੀਮ ਵਿਚ ਸਹਾਇਕ ਰਵੀ ਪ੍ਰਕਾਸ ਸ਼ਰਮਾ ਅਤੇ ਜਸਵਿੰਦਰ ਸਿੰਘ ਡੀ.ਪੀ ਹਾਜ਼ਰ ਸਨ ।ਕੁਲਵੰਤ ਸਿੰਘ ਨੇ ਕਿਹਾ ਕਿ ਇਹ ਨਿਰੀਖਣ ਨਿਰੰਤਰ ਜਾਰੀ ਰਹਿਣਗੇ ਤਾਂ ਜੋ ਵਿਦਿਆਰਥੀ ਪੜ੍ਹਾਈ ਵਿਚ ਹੋਰ ਵੀ ਨਿਖਾਰ ਲਿਆਂਦਾ ਜਾ ਸਕੇ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply