Tuesday, June 16, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏ’ ਜ਼ੋਨ ਦਾ ਯੁਵਕ ਮੇਲਾ ਸ਼ੁਰੂ

ppn0610201611ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏ’ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ। ਇਸ ਮੇਲੇ ਵਿਚ 500 ਦੇ ਲਗਪਗ ਵਿਦਿਆਰਥੀ-ਕਲਾਕਾਰ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 09 ਅਕਤੂਬਰ ਤਕ ਚੱਲੇਗਾ।
ਮੇਲੇ ਦਾ ਰਸਮੀ ਉਦਘਾਟਨ ਲੇਡੀ ਵਾਈਸ-ਚਾਂਸਲਰ ਡਾ. ਮਿਸਜ਼ ਸਰਵਜੀਤ ਕੌਰ ਬਰਾੜ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਸ੍ਰੀ ਵਿਜੈ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ, ਵਿਰਸਾ ਵਿਹਾਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ।
ਡਾ. ਮਿਸਜ਼ ਸਰਵਜੀਤ ਕੌਰ ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਨੌਜੁਆਨਾਂ ਵਿਚ ਬਹੁਤ ਊਰਜਾ ਹੈ ਅਤੇ ਦੇਸ਼ ਨੂੰ ਵੀ ਅੱਗੇ ਵਧਣ ਲਈ ਨੌਜੂਆਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਅਜਿਹੇ ਯੁਵਕ ਮੇਲਿਆਂ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਇਕ ਬਹੁਤ ਚੰਗਾ ਪ੍ਰੋਗਰਾਮ ਹੁੰਦਾ ਹੈ ਜਿਸ ਵਿਚ ਵਿਦਿਆਰਥੀਆਂ ਦੀ ਪ੍ਰਤਿਭਾ ਉਜਾਗਰ ਹੁੰਦੀ ਹੈ ਅਤੇ ਨਵੇਂ ਕਲਾਕਾਰ ਸਮਾਜ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲਿਆਂ ਵਿਚ ਭਾਗ ਲੈਣ ਨਾਲ ਆਤਮਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਇਕ ਚੰਗਾ ਅਨੁਭਵ ਪ੍ਰਾਪਤ ਹੁੰਦਾ ਹੈ। ਇਸ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਵਿਚ ਬਹੁਪੱਖੀ ਨਿਖਾਰ ਆਉਂਦਾ ਹੈ। ਉਨ੍ਹਾਂ ਵਿਦਿਆਰਥੀ ਨੂੰ ਕਿਹਾ ਕਿ ਤੁਹਾਡੇ ਮਾਤਾ-ਪਿਤਾ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ ਅਤੇ ਤੁਹਾਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਡੇ ਸੁਫਨੇ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।
ਸ੍ਰੀ ਵਿਜੈ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਨੌਜੁਆਨਾਂ ਦਾ ਜਜ਼ਬਾ ਬਹੁਤ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਜੇਤਾ ਉਹ ਨਹੀਂ ਹੁੰਦਾ ਜਿਹੜਾ  ਕੋਈ ਇਨਾਮ ਆਦਿ ਪ੍ਰਾਪਤ ਕਰੇ ਸਗੋਂ ਉਹੀ ਵਿਜੇਤਾ ਹੁੰਦਾ ਹੈ ਜੋ ਸਟੇਜ ਉਪਰ ਪੇਸ਼ਕਾਰੀ ਦੇ ਜਾਂਦਾ ਹੈ। ਉਨਾਂ੍ਹ ਕਿਹਾ ਕਿ ਸਾਨੂੰ ਉਨ੍ਹਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਸਾਡੀ ਅਧਿਆਤਮਿਕਤਾ ਅਤੇ ਗਿਆਨ ਨੂੰ ਪ੍ਰਭਾਵਿਤ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਫਾਲਤੂ ਗੱਲਾਂ ਤੋਂ ਗਰੇਜ਼ ਕਰਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ।
ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯੂਨੀਵਰਸਿਟੀ ਵੱਲੋ ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ। ਮੇਲੇ ਦੀ ਸ਼ੁਰੂਆਤ ਭੰਗੜੇ ਨਾਲ ਹੋਈ ਇਸ ਉਪਰਤ ਸਮੂਹ ਗਾਇਨ ਭਾਰਤੀ, ਵਾਰ ਗਾਇਨ, ਕਵੀਸ਼ਰੀ, ਸਮੂਹ ਸ਼ਬਦਫ਼ਭਜਨ, ਪੇਟਿੰਗ, ਕੋਲਾਜ਼, ਪੋਸਟਰ ਮੇਕਿੰਗ ਅਤੇ ਫੋਟੋਗ੍ਰਾਫੀ, ਕਾਰਟੂਨਿੰਗ, ਕਲੇਅ ਮਾਡਲਿੰਗ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। 7 ਅਕਤੂਬਰ ਨੂੰ ਮਮਿਕਰੀ, ਪਹਿਰਾਵਾ ਪ੍ਰਦਰਸ਼ਨੀ, ਸਕਿੱਟ, ਲੋਕ ਸਾਜ਼, ਗੀਤਫ਼ਗਜ਼ਲ, ਲੋਕ ਗੀਤ, ਐਲੋਕਿਊਸ਼ਨ, ਪੋਈਟੀਕਲ ਸਿੰਪੋਜ਼ੀਅਮ, ਡੀਬੇਟ, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਹੋਣਗੇ। 8 ਅਕਤੂਬਰ ਨੂੰ ਇਕਾਂਗੀ, ਗਰੁੱਪ ਡਾਂਸ, ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ ਅਤੇ ਕਿਊਜ਼ (ਪ੍ਰੀਲਿਮਨਰੀ) ਦੇ ਮੁਕਾਬਲੇ ਹੋਣਗੇ। ਮੇਲੇ ਦੇ ਅਤਿਮ ਦਿਨ 9 ਅਕਤੂਬਰ ਨੂੰ ਕਲਾਸੀਕਲ ਡਾਂਸ, ਗਿੱਧਾ, ਵੈਸਟਰਨ ਵੋਕਲ ਸੋਲੋ ਅਤੇ ਵੈਸਟਰਨ ਗਰੁੱਪ ਸਾਂਗ ਦੇ ਮੁਕਾਬਲਿਆਂ ਤੋਂ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply