ਫਾਜ਼ਿਲਕਾ, 6 ਅਕਤੂਰ (ਵਿਨੀਤ ਅਰੋੜਾ)- ਪੰਜਾਬ ਸਰਕਾਰ ਨੇ ਆਪਣੇ ਪੱਤਰ ਨੰਬਰ 3/23/09-3 ਐਫਪੀਪੀਸੀ/385 ਤਰੀਕ 17-8-09 ਅਤੇ ਪੱਤਰ ਨੰਬਰ 3/39-09-3 ਐਫਪੀਪੀਸੀ/201 ਤਰੀਕ 22 ਅਕਤੂਬਰ 2010 ਦੇ ਮੁਤਾਬਕ ਪੈਰਾ 4/2 ਤਹਿਤ ਜਨਵਰੀ 2006 ਤੋਂ ਪਹਿਲਾਂ ਪੇ ਸਕੇਲ ਦੇ ਮੁਤਾਬਕ ਸੋਧੇ ਪੇ ਪੈਂਡ ਅਤੇ ਪੇ ਗ੍ਰੇਡ ਵਿਚ ਸ਼ੁਰੂਆਤੀ ਤਨਖਾਹ ਤੋਂ ਘੱਟ ਤੋਂ ਘੱਟ 50 ਪ੍ਰਤੀਸ਼ਤ ਪੈਨਸ਼ਨ ਨਿਰਧਾਰਤ ਕੀਤੀ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲਾ ਜਨਰਲ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਸਤੋੀ ਬਾਅਦ 22-2-2010 ਤੋਂ ਬਾਅਦ ਪੇ ਬੈਂਡ ਅਤੇ ਪੇ ਗ੍ਰੇਡ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਦੇ ਹੋਏ ਪੇ ਬੈਂਡ ਅਤੇ ਪੇ ਗ੍ਰੇਡ ਸੋਧਿਆ ਗਿਆ।
ਇਸ ਸੋਧੇ ਪੇ ਗ੍ਰੇਡ ਮੁਤਾਬਕ ਪੈਨਸ਼ਨ ਮਿੱਥਣ ਲਈ ਏਪੀ ਸ਼ਰਮਾ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਸੀਡਬਲਯੂਪੀ 25733/12 ਨੂੰ ਰੱਦ ਕਰਦੇ ਹੋਏ ਏਪੀ ਸ਼ਰਮਾ ਦੀ ਰਿਟ ਨਾਲ ਸ਼ਾਮਲ 21 ਹੋਰ ਰਿਟ ਪਟੀਸ਼ਨਾਂ ਦੇ ਪੱਖ ਵਿਚ ਫੈਸਲਾ ਦੇ ਦਿੱਤਾ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਏਪੀ ਸ਼ਰਮਾ ਵੱਲੋਂ ਮੰਗੀ ਗਈ ਪੈਨਸ਼ਨ ਸੋਧ ਮੁਤਾਬਕ ਕੁਲਦੀਪ ਸਿੰਘ ਅਤੇ ਬੈਨਾਮ ਪੰਜਾਬ ਸਰਕਾਰ ਅਤੇ ਹੋਰ ਪਟੀਸ਼ਨ ਨੰਬਰ 27687/13 ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕਰ ਦਿੱਤੀ। ਇਸ ਪਟੀਸ਼ਨ ਦੇ ਨਾਲ 40 ਹੋਰ ਪਟੀਸ਼ਨਾਂ ਵੀ ਸ਼ਾਮਲ ਹਨ। ਜਿਨ੍ਹਾਂ ਦੀ ਸੁਣਵਾਈ ਏਪੀ ਸ਼ਰਮਾ ਦੀ ਪਟੀਸ਼ਨ ਵਿਚ ਦਿੱਤੇ ਫੈਸਲੇ ਦੇ ਆਧਾਰ ਤੇ ਹੋਨਾ ਬਕਾਇਆ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਫੈਸਲੇ ਦੇ ਮੁਤਾਬਕ 1-1-2006 ਤੋਂ ਪਹਿਲਾਂ ਪੈਨਸ਼ਨਰਾਂ ਦਾ ਸੇਵਾਕਾਲ 33 ਸਾਲ ਅਤੇ 1-1-2006 ਤੋਂ ਬਾਅਦ ਸੇਵਾਮੁਕਤ ਕਰਮਚਾਰੀਆਂ ਦਾ ਸੇਵਾਕਾਲ 25 ਸਾਲ ਜ਼ਰੂਰੀ ਹੈ। ਇਸ ਤੋਂ ਇਲਾਵਾ 27687/13 ਰਿਟ ਪਟੀਸ਼ਨ 40 ਹੋਰ ਪਟੀਸ਼ਨਾਂ ਨੰਬਰ 26949, 26950, 26956/14 ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਟੀਸ਼ਨ ਨੰਬਰ ਪੀਡਬਲਯੂ 1150/15 ਰਮੇਸ਼ ਕੁਮਾਰ ਅੇਤ ਹੋਰ ਬਨਾਮ ਹਰਿਆਣਾ ਸਰਕਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕੀਤੀ ਹੈ। ਜਿਸਦਾ ਫੈਸਲਾ ਹਾਲੇ ਆਉਣਾ ਬਾਕੀ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media