Wednesday, September 30, 2026

ਜ਼ਰੂਰਤਮੰਦ ਵਿਦਿਆਰਥੀਆਂ ਵਿਚ ਵੰਡਿਆ ਪੜ੍ਹਾਈ ਨਾਲ ਸਬੰਧਤ ਸਮਾਨ

ppn0610201614

ਫਾਜ਼ਿਲਕਾ, 6 ਅਕਤੂਬਰ (ਵਿਨੀਤ ਅਰੋੜਾ)-ਗੋਡ ਗਿਫਟਿਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਕੈਨਾਲ ਕਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧਤ ਅਤੇ ਖਾਣ ਪੀਣ ਦਾ ਸਮਾਨ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਦੀ ਮੁੱਖ ਅਧਿਆਪਕਾ ਅਰਚਨਾ ਕੁਮਾਰੀ ਦੀ ਪ੍ਰਧਾਨਗੀ ਵਿਚ ਵੰਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਲੀਲਾਧਰ ਸ਼ਰਮਾ ਅਤੇ ਪ੍ਰੈਸ ਸਕੱਤਰ ਸੰਦੀਪ ਕੱਕੜ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਬੱਚਿਆਂ ਨੂੰ ਚੰਗੇ ਸੰਸਕਾਰ ਗ੍ਰਹਿਣ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਆਰ.ਆਰ. ਠਕਰਾਲ ਅਤੇ ਸਲਾਹਕਾਰ ਸੇਵਾਮੁਕਤ ਐਸਡੀਓ ਸਰਬਜੀਤ ਸਿੰਘ ਢਿਲੋਂ ਨੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਸੰਜੀਵ ਝਾਂਬ, ਡਾ. ਜੱਗਾ ਰਾਮ ਕੰਬੋਜ, ਸੰਜੇ ਅਨੇਜਾ, ਅਨਮੋਲ ਕਵਾਤੜਾ, ਹਰਜੀਤ ਛਾਬੜਾ, ਵਿਸ਼ੂ ਤਨੇਜਾ, ਸੇਵਾਮੁਕਤ ਐਸਡੀਓ ਆਤਮਾ ਸਿੰਘ ਸੇਖੋਂ, ਰਮੇਸ਼ ਚੁਚਰਾ, ਅਮ੍ਰਤ ਲਾਲ ਕਰੀਰ, ਵਿਪਨ ਪੁਪਨੇਜਾ, ਯਸ਼ਪਾਲ ਕੁੱਕੜ, ਗੁਰਦਿਆਲ ਸ਼ਰਮਾ, ਜਤਿੰਦਰ ਸਿੰਘ, ਨਿਸ਼ਾਂਤ ਕੁਮਾਰ, ਸੰਜੈ ਅਨੇਜਾ, ਆਸ਼ਾ ਰਾਣੀ ਅਤੇ ਸਟਾਫ਼ ਮੈਂਬਰਾਂ ਨਵੀਤਾ ਰਾਣੀ, ਪ੍ਰਿਤਪਾਲ ਸਿੰਘ, ਪਰਮਜੀਤ ਕੌਰ, ਸਰੋਜ ਰਾਣੀ, ਰਾਜ ਰਾਣੀ ਅਤੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply