Monday, June 29, 2026

ਦਸਤਾਰ ਤੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ – ਬੇਦੀ

jatinder-singh-bedi

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀ ਜਲੰਧਰ ਤੋ ਛੱਪਦੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ‘ਤੇ ਜਾਨ ਲੇਵਾ ਹਮਲਾ ਕਰਕੇ ਜਿੱਥੇ ਉਸ ਦੀ ਮਾਰ ਕੁੱਟ ਕੀਤੀ ਗਈ, ਉੱਥੇ ਉਸਦੀ ਦਸਤਾਰ ਉਤਾਰ ਕੇ ਕੇਸਾਂ ਦੀ ਕੀਤੀ ਬੇਅਦਬੀ ਸਬੰਧੀ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਹਲਕਾ ਵੈਸਟ ਦੇ ਪ੍ਰਧਾਨ ਜਤਿੰਦਰ ਸਿੰਘ ਬੇਦੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਪੱਤਰਕਾਰਾਂ ‘ਤੇ ਹਮਲੇ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਦੇ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੀ ਸ਼ਹਿ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਕੁੱਝ ਅਕਾਲੀ ਆਗੂਆਂ ਅਤੇ ਸਰਪੰਚਾਂ ਨੇ ਜੋ ਉਕਤ ਪੱਤਰਕਾਰ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਕਥਿਤ ਤੋਰ ‘ਤੇ ਜੋ ਵਧੀਕੀ ਕੀਤੀ ਹੈ, ਉਸ ਦਾ ਪੱਤਰਕਾਰ ਭਾਈਚਾਰਾ ਮੂੰਹ ਤੋੜ ਜਵਾਬ ਦੇਵੇਗਾ।ਬੇਦੀ ਨੇ ਅੱਗੇ ਕਿਹਾ ਕਿ ਉਹ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਨਾਲ ਮੀਟਿੰਗ ਕਰਕੇ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ਦੀ ਦਸਤਾਰ ਉਤਾਰ ਕੇ ਕੀਤੀ ਬੇਅਦਬੀ ਅਤੇ ਕੇਸਾਂ ਤੋਂ ਫੜ ਕੇ ਘੜੀਸਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਲਈ ਇਕ ਮੰਗ ਪੱਤਰ ਦੇਣਗੇ।ਇਸ ਮੋਕੇ ਉਨ੍ਹਾਂ ਨਾਲ ਨਿਤਨ ਕਾਲੀਆ, ਵਿਜੇ ਭਸੀਨ, ਕਸ਼ਮੀਰ ਸਿੰਘ ਸਹੋਤਾ, ਸਰਵਨ ਸਿੰਘ ਰੰਧਾਵਾ, ਫੁਲਜੀਤ ਸਿੰਘ ਵਰਪਾਲ, ਸੁਰਿੰਦਰ ਸਿੰਘ ਵਿਰਦੀ, ਜਗਜੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਬੋਬੀ, ਜਸਕਰਨ ਗਿੱਲ ਥਾਂਦੇ, ਸੁੱਖ ਵਡਾਲੀ, ਵਿਜੇ ਅਗਨੀਹੋਤਰੀ, ਮੈਡਮ ਦਵਿੰਦਰ ਢਿੱਲੋਂ, ਨਵਤੇਜ਼ ਸਿੰਘ ਵਿਰਦੀ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply