ਜੰਡਿਆਲਾ ਗੁਰੂ, 6 ਅਕਤੂਬਰ (ਹਰਿੰਦਰ ਪਾਲ ਸਿੰਘ)- ਥਾਣਾ ਜੰਡਿਆਲਾ ਗੁਰੂ ਦੇ ਅੰਦਰ ਪੈਂਦੇ ਿਪੰਡ ਰਸੂਲਪੁਰ ਕਲਾਂ ਦੀ ਵਸਨੀਕ ਗੁਰਜੀਤ ਕੌਰ (ਕਾਲਪਨਿਕ ਨਾਮ) ਨੇ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਉੜੀਸਾ ਵਿੱਚ ਕੰਮ ਕਰਦਾ ਹੈ । 4 -5 ਅਕਤੂਬਰ ਦੀ ਅੱਧੀ ਰਾਤ ਨੂੰ ਸਮਾਂ ਕਰੀਬ 1 ਵਜੇ ਉਹ ਆਪਣੇ ਬੱਚਿਆਂ ਨਾਲ ਕਮਰੇ ਵਿੱਚ ਸੌਂ ਰਹੀ ਸੀ ਕਿ ਅਚਾਨਕ ਇੱਕ ਆਦਮੀ ਘਰ ਦੀ ਕੰਧ ਟੱਪ ਕੇ ਮੇਰੇ ਕਮਰੇ ਵਿੱਚ ਦਾਖਿਲ ਹੋ ਗਿਆ ।ਜਦੋਂ ਲਾਈਟ ਜਗਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਉਹ ਆਦਮੀ ੳਸਿ ਦੇ ਹੀ ਪਿੰਡ ਦਾ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਸੀ ।ਉਹ ਇੱਕਦਮ ਉਸ ਦੇ ਮੂੰਹ ਤੇ ਹੱਥ ਰੱਖ ਕੇ ਜਬਰਦਸਤੀ ਕਰਨ ਲੱਗਾ।ਔਰਤ ਨੇ ਕਿਹਾ ਕਿ ਜਦੋਂ ਉਸ ਨੇ ਹੱਥ ਹਟਾ ਕੇ ਰੌਲਾ ਪਾਇਆ ਉਸ ਦੀ ਦੇਵਰਾਣੀ ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ।ਉਸਨੂੰ ਫੜਨ ਦੀ ਕੋਸ਼ਿਸ ਕੀਤੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ ਜਾਂਦੇ ਹੋਏ ਉਸ ਦਾ ਪਿਸਤੌਲ ਵੇਹੜੇ ਵਿਚ ਡਿੱਗ ਪਿਆ ।ਇਸ ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਹੀਰਾ ਸਿੰਘ ਨੇ ਦੱਸਿਆ ਕਿ ਉਕਤ ਆਰੋਪੀ ਦੇ ਖਿਲਾਫ ਪੁਲਿਸ ਥਾਣਾ ਜੰਡਿਆਲਾ ਗੁਰੁ ਵਿਖੇ ਆਈ.ਪੀ.ਸੀ. ਦੀ ਧਾਰਾ 376 ,511 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media