Sunday, February 22, 2026

ਡਾ. ਪੂਰਨਿਮਾ ਰਾਏ ਦੀ ਕਾਵਿ-ਪੁਸਤਕ ‘ਔਂਸ ਕੀ ਬੂੰਦੇਂ’ ਹੋਈ ਲੋਕ ਅਰਪਿਤ

ppn0710201612
ਚੌਂਕ ਮਹਿਤਾ, 7 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਦੇ ਅਧਿਆਪਕਾ ਡਾ. ਪੂਰਨਿਮਾ ਰਾਏ ਦੀ ਕਾਵਿ- ਪੁਸਤਕ “ਔਸ ਕੀ ਬੂਦੇਂ” ਦਾ ਇੱਕ ਵੱਖਰੇ ਅੰਦਾਜ਼ ਨਾਲ ਲੋਕ ਅਰਪਨ ਸਮਾਰੋਹ ਸਰਕਾਰੀ ਇਨ ਸਰਵਿਸ ਟੈਨ੍ਰਿਗ ਸੈਂਟਰ, ਰਾਮ ਬਾਗ, ਅੰਮ੍ਰਿਤਸਰ ਵਿਖੇ ਪਿ੍ਰੰ. ਸੁਖਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਹੋਇਆ। ਇਥੇ ਜ਼ਿਕਰਯੋਗ ਹੈ ਕਿ ਹਿੰਦੀ ਅਧਿਆਪਕਾਂ ਦੇ ਸੈਮੀਨਾਰ ਵਿੱਚ ਇਸ ਕਾਵਿ ਸੰਗ੍ਰਹਿ ਨੂੰ ਬੜੇ ਹੀ ਅਨੁਸ਼ਾਸਨਮਈ ਅਤੇ ਸੁਚੱਜੇ ਢੰਗ ਨਾਲ ਸਾਰਿਆ ਦੇ ਰੂਬਰੂ ਕੀਤਾ ਗਿਆ।ਪਿ੍ਰੰ. ਸੁਖਵਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਅਧਿਆਪਕਾ ਨਾਲ ਸਾਂਝੇ ਕਰਦਿਆ ਕਿਹਾ ਕਿ ਉਹੀ ਅਧਿਆਪਕ ਕਾਮਯਾਬ ਹੋ ਸਕਦਾ ਹੈ ਜੋ ਚੰਗੀਆ ਕਿਤਾਬਾ-ਸਾਹਿਤ ਆਦਿ ਨਾਲ ਜੁੜਿਆ ਹੋਵੇ।ਡਾ. ਪੁਰਨਿਮਾ ਨੇ ਆਪਣੀ ਪੁਸਤਕ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਇਹ ਵਿਅਕਤੀਗਤ ਦੂਸਰੀ ਪੁਸਤਕ ਹੈ, ਇਸ ਤੋ ਪਹਿਲਾਂ ਉਹ ਭਾਰਤੀ ਸਮਾਜ ਉਪਰ ਇੱਕ ਅਲੋਚਨਾਤਮਕ ਪੁਸਤਕ ਅਤੇ 8 ਸਾਂਝੇ ਕਾਵਿ-ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।ਉਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹਨਾਂ ਪੁਸਤਕਾਂ ਦੁਆਰਾ ਜੋ ਵੀ ਰਾਸ਼ੀ ਇੱਕਤਰ ਹੋਵੇਗੀ, ਉੇਹ ਚੈਰਿਟੀ ਲਈ ਵਰਤੀ ਜਾਵੇਗੀ,ਜਿਸ ਦੀ ਮੌਕੇ ਤੇ ਮੌਜੂਦ ਸਾਰੇ ਆਧਿਆਪਕਾਂ ਨੇ ਪ੍ਰੰਸ਼ਸਾ ਕੀਤੀ।ਇਸ ਮੌਕੇ ਸੈਮੀਨਾਰ ਕੁਆਰਡੀਨੇਟਰ ਸੀਨੀਅਰ ਲੈਕਚਰਾਰ ਜਤਿੰਦਰ ਕੌਰ ਖੁਰਾਣਾ, ਸੀ. ਲੈਕ. ਮਨਮੀਤ ਕੌਰ, ਮਨਦੀਪ ਕੌਰ, ਮਾਸਟਰ ਰਿਸੋਰਸ ਪਰਸਨਜ਼ ਲੈਕ. ਨਵਦੀਪ ਜੋਸ਼ੀ, ਰਾਜਨ, ਨਰਿੰਦਰਜੀਤ ਕੌਰ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਬੱਲ, ਸਵਰਾਜ ਕੌਰ, ਵਿਜੇ ਕੁਮਾਰ, ਦਲਬੀਰ ਸਿੰਘ, ਸਖਵਿੰਦਰ ਕੌਰ, ਉਤਮ ਚੰਦ ਆਦਿ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply