Sunday, February 22, 2026

ਇੰਡੀਆ ਕਨੈਕਟਿਡ – ਮੈਪਿੰਗ ਦ ਇੰਪੈਕਟ ਆਫ ਨਿਊ ਮੀਡੀਆ ਪੁਸਤਕ ਜਾਰੀ ਕੀਤੀ

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਕਰਨਲ ਰਾਜਵਰਧਨ ਰਾਠੌਰ ਨੇ ਕਿਹਾ ਕਿ ਸੰਚਾਰ ਪ੍ਰਣਾਲੀ ਵਿਸ਼ੇਸ਼ ਤੌਰ ਤੇ ਸੋਸ਼ਲ ਵਿਚ ਪਰਿਵਰਤਨ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸੂਚਨਾ ਦੇਣ  ਦੀ ਰਣਨੀਤੀ ਨੂੰ ਦੋਬਾਰਾ ਪਰਿਭਾਸ਼ਿਤ ਕੀਤਾ ਹੈ ਅਤੇ ਉਸੇ ਤਰ੍ਹਾ ਸਮੱਗਰੀ ਅਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਬਦਲਾਅ ਦੇ ਕਾਰਨ ਅੱਜ ਸੂਚਨਾ ਦੇਣ ਅਤੇ ਸੂਚਨਾ ਲੈਣ ਦੇ ਢੰਗਾ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਨੇ ਇਹ ਗੱਲ ਅੱਜ ਕਿਤਾਬ ‘ਇੰਡੀਆ ਕਨੇਕਟੇਡ: ਮੈਪਿੰਗ ਦ ਇੰਪੈਕਟ ਆਫ ਨਿਊ ਮੀਡੀਆ ਜਾਰੀ ਕਰਨ ਤੇ ਕਹੀ ਇਹ ਕਿਤਾਬ ਡਾਕਟਰ ਸ਼ਾਲਿਨੀ ਨਰਾਇਣਨ ਅਤੇ ਡਾਕਟਰ ਸੁਮਿੱਤਰਾ ਸੇਨ ਨਰਾਇਣਨ ਦੀ ਲਿਖੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਪ੍ਰੇਰਿਤ ਹੋ ਕੇ ਅੱਜ ਸਮਾਚਾਰ ਪ੍ਰਸਾਰਕ ਆਪਣੇ ਚੈਨਲਾਂ ਉਤੇ ਚਰਚਾ ਅਤੇ ਗੱਲਬਾਤ ਦੇ ਵਿਸ਼ੇ ਤੈਅ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਨਾਲ ਪ੍ਰਭਾਵੀ ਸੰਪਰਕ ਸਥਾਪਿਤ ਕਰਨ ਲਈ ਆਧੁਨਿਕ ਉਪਕਰਣਾਂ ਅਤੇ ਤਕਨੀਕਾਂ ਨਾਲ ਅਧਿਕਾਰਿਆਂ ਨੂੰ ਸੋਸ਼ਲ ਮੀਡੀਆ ਅਤੇ ਵਰਕਸ਼ਾਪਾਂ ਆਯੋਜਿਤ ਕਰ ਰਹੀ ਹੈ। ਇਸ ਕਿਤਾਬ ਵਿੱਚ ਰਵਾਇਤੀ ਮੀਡੀਆ ਦੇ ਮੁਕਾਬਲੇ ਵਿਚ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਭਾਰਤੀ ਵਿਵਸਥਾਂ ਵਿੱਚ ਸੋਸ਼ਲ ਮੀਡੀਆ ਦੀ ਚੁਨੌਤੀਆਂ ਅਤੇ ਮੌਕਿਆਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply