ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਪੰਜਾਬ ਸਟੂਡੈਂਟਸ ਯੂਨੀਅਨ ਫਾਜ਼ਿਲਕਾ ਵੱਲੋਂ ਬੱਸ ਚਾਲਕਾਂ ਵੱਲੋਂ ਪਿੰਡਾਂ ਦੇ ਬੱਸ ਸਟੈਂਡ ਤੇ ਵਿਦਿਆਰਥੀਆਂ ਨੂੰ ਚੜ੍ਹਾਉਣ ਲਈ ਬੱਸਾਂ ਨੂੰ ਨਾ ਰੋਕਣ ਦੇ ਵਿਰੋਧ ਵਿਚ ਅੱਜ ਰੋਡਵੇਜ਼ ਸੁਪਰਵਾਈਜ਼ਰ ਨੂੰ ਮੰਗ ਪੱਤਰ ਸੋਪਿਆ ਗਿਆ।ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਆਗੂ ਸਤਨਾਮ ਸਿੰਘ ਘੱਲੂ ਨੇ ਦੱਸਿਆ ਕਿ ਬੱਸ ਡਰਾਇਵਰਾਂ ਵੱਲੋਂ ਪਿੰਡਾਂ ਦੇ ਬੱਸ ਸਟੈਂਡ ਤੇ ਖੜ੍ਹੇ ਵਿਦਿਆਰਥੀਆਂ ਨੂੰ ਬੱਸ ਵਿਚ ਚੜ੍ਹਾਉਣ ਲਈ ਬੱਸਾਂ ਨੂੰ ਨਹੀਂ ਰੋਕਿਆ ਜਾਂਦਾ। ਜਿਸ ਕਾਰਨ ਵਿਦਿਆਰਥੀ ਸਕੂਲ ਅਤੇ ਕਾਲਜ਼ ਜਾਣ ਦੇ ਲਈ ਪ੍ਰਤੀ ਦਿਨ ਲੇਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਸ ਪਾਸ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ ਸਫ਼ਰ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਰੋਡਵੇਜ਼ ਬੱਸ ਚਾਲਕਾਂ ਵੱਲੋਂ ਬੱਸਾਂ ਨੂੰ ਜੇਕਰ ਰੋਕ ਵੀ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਬੱਸਾਂ ਵਿਚ ਨਹੀਂ ਚੜ੍ਹਾਇਆ ਜਾਂਦਾ।
ਉਨ੍ਹਾਂ ਦੱਸਿਆ ਕਿ ਅੱਜ ਵਿਦਿਆਰਥੀਆਂ ਦੀ ਅਣਵੇਖੀ ਫਿਰ ਇਸੇ ਤਰ੍ਹਾਂ ਜਾਰੀ ਰਹੀ। ਜਿਸ ਤੋਂ ਪ੍ਰੇਸ਼ਾਨ ਹੋਕੇ ਵਿਦਿਆਰਥੀਆਂ ਨੇ ਇੱਕਠੇ ਹੋਕੇ ਪਿੰਡਾਂ ਦੇ ਬੱਸ ਸਟੈਂਡ ਤੇ ਵਿਦਿਆਰਥੀਆਂ ਦੇ ਲਈ ਬੱਸਾਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਰੋਡਵੇਜ਼ ਸੁਪਰਵਾਈਜ਼ਰ ਨੂੰ ਮੰਗ ਪੱਤਰ ਸੋਂਪਿਆ ਗਿਆ। ਵਿਦਿਆਰਥੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਉਕਤ ਮੰਗ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਸਾਰੇ ਵਿਦਿਆਰਥੀ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media