ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਸਥਾਨਕ ਗਾਂਧੀ ਨਗਰ ਵਿਚ ਸਥਿਤ ਰਾਜਦੇਵੀ ਭਦਰਕਾਲੀ ਮੰਦਰ ਅਤੇ ਸਾਹਿਲ ਭਜਨ ਮੰਡਲੀ ਵੱਲੋਂ ਨਵਰਾਤਿਆਂ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਦੇ 7ਵੇਂ ਨਵਰਾਤੇ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ।
ਜਾਣਕਾਰੀ ਦਿੰਦੇ ਹੋਏ ਮੰਤਰੀ ਦੇ ਸੇਵਾਦਾਰ ਭੋਲਾ ਵਧਵਾ ਅਤੇ ਲੱਡੂ ਗਗਨੇਜਾ ਨੇ ਦੱਸਿਆ ਕਿ ਅੱਜ 7ਵੇਂ ਦਿਨ ਦੇ ਅਯੋਜਨ ਵਿਚ ਫਾਜ਼ਿਲਕਾ ਦੇ ਕਲਾਕਾਰ ਗੋਰਵ ਬੱਬਰ ਐਂਡ ਪਾਰਟੀ ਅਤੇ ਸੰਗੀਤਕਾਰ ਮਨਜਿੰਦਰ ਤਨੇਜਾ ਵੱਲੋਂ ਮਾਂ ਦਾ ਗੁਣਗਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 7ਵੇਂ ਨਵਰਾਤੇ ਤੇ ਬੀਤੀ ਰਾਤ ਨੂੰ ਪੂਜਨ ਕੀਤਾ ਗਿਆ। ਜਿਸ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਮਾਂ ਦੀ ਸਮੂਹਿਕ ਆਰਤੀ ਉਤਾਰੀ ਗਈ। ਸੇਵਾਦਾਰਾਂ ਨੇ ਦੱਸਿਆ ਕਿ ਦੁਰਗਾ ਅਸ਼ਟਮੀ ਦੇ ਮੌਕੇ ਤੇ ਰਾਤ ਨੂੰ ਸਾਹਿਲ ਭਜਨ ਮੰਡਲੀ ਵੱਲੋਂ ਮਾਂ ਦਾ ਗੁਣਗਾਨ ਕੀਤਾ ਗਿਆ।ਅੰਤ ਵਿਚ ਅਯੋਜਨ ਮਗਰੋਂ ਮੰਦਰ ਕਮੇਟੀ ਵੱਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿਚ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਪ੍ਰਧਾਨ ਰੰਗੀਲਾ ਵਧਵਾ, ਹਰੀਸ਼ ਜੁਨੇਜਾ, ਰਕੇਸ਼ ਫੁਟੇਲਾ, ਪ੍ਰਦੀਪ ਵਢੇਰਾ, ਸਵਰਣ ਤਨੇਜਾ, ਬਿੱਟੂ ਮੂਲੜੀ, ਅਨਿਲ ਗਗਨੇਜਾ, ਸੰਦੀਪ ਗਗਨੇਜਾ ਨੇ ਸਹਿਯੋਗ ਕੀਤਾ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media