ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਾਕਸਿੰਗ ਰਿੰਗ ਵਿਖੇ ਸੰਪੰਨ ਹੋਏ ਮਹਿਲਾਵਾਂ ਦੇ ਦੋ ਦਿਨਾਂ ਇੰਟਰ ਕਾਲਜ ਬਾਕਸਿੰਗ ਮੁਕਾਬਲਿਆਂ ਦੇ ਦੋਰਾਨ ਐਸ.ਆਰ ਗੋਰਮਿੰਟ ਕਾਲਜ ਫਾਰ ਵੂਮੈਨ ਦੀ ਝੰਡੀ ਰਹੀ। ਡਿਪਟੀ ਡਾਇਰੈਕਟਰ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਦੇਖ ਰੇਖ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਦੋਰਾਨ ਪੰਜਾਬ ਦੀਆਂ ਚੋਟੀ ਦੀਆਂ ਬਾਕਸਿੰਗ ਖਿਡਾਰਣਾਂ ਨੇ ਹਿੱਸਾ ਲੈ ਕੇ ਆਪਣੀ ਕਿਸਮਤ ਅਜਮਾਈ ਕੀਤੀ। ਰੈਫਰੀ ਤੇ ਜੱਜ ਮੁਹੰਮਦ ਹਬੀਬ ਪਟਿਆਲਾ, ਗੁਰਪ੍ਰੀਤ ਸਿੰਘ ਜਲੰਧਰ, ਅਰਿਹੰਤ ਜਲੰਧਰ, ਨਿਰਮਲ ਸਿੰਘ ਬਠਿੰਡਾ, ਕੇਪੀਐਸ ਮੱਲੀ ਤੇ ਹਰਦੀਪ ਸਿੰਘ ਦੇ ਵਲੋਂ ਐਲਾਨੇ ਗਏ ਨਤੀਜਿਆਂ ਮੁਤਾਬਕ ਕੋਚ ਬਲਦੇਵ ਰਾਜ ਦੀ ਅਗਵਾਈ ਵਾਲੀ ਐਸਆਰ ਗੋਰਮਿੰਟ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਟੀਮ 23 ਅੰਕ ਹਾਸਲ ਕਰਕੇ ਮੋਹਰੀ ਰਹੀ ਤੇ ਚੈਂਪੀਅਨ ਬਣੀ। ਇਸ ਟੀਮ ਨੇ 3 ਗੋਲਡ 2 ਸਿਲਵਰ ਤੇ 2 ਬਰਾਊਂਜ ਮੈਡਲ ਹਾਸਲ ਕੀਤੇ। ਜਦੋਂ ਕਿ ਇਕ ਗੋਲਡ ਮੈਡਲ ਤੋਂ ਖੁੰਝਦੇ ਹੋਏ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਅਗਵਾਈ ਵਾਲੀ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਟੀਮ 23 ਅੰਕ ਹਾਸਲ ਕਰਕੇ ਦੂਸਰੇ ਸਥਾਨ ਤੇ ਰਹਿ ਕੇ ਉਪਜੇਤੂ ਬਣੀ।19 ਅੰਕ ਹਾਸਲ ਕਰਨ ਵਾਲੀ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਦੀ ਟੀਮ ਨੂੰ ਤੀਸਰਾ ਸਥਾਨ ਮਿਲਿਆ।ਗੋਲਡ ਮੈਡਲ ਹਾਸਲ ਕਰਨ ਵਾਲਿਆਂ ਵਿਚ ਕੰਵਲਜੀਤ, ਦਿਕਸ਼ਾ, ਅਰਸ਼ਪ੍ਰੀਤ, ਪਰਮਿੰਦਰ ਕੋਰ, ਹਰਮਨਪ੍ਰੀਤ ਕੋਰ, ਮਨਜੋਤ ਲੋਗੀਆ, ਜਗਵੰਤ ਕੋਰ ਤੇ ਅੰਜੂ ਦੇ ਨਾਂ ਸ਼ਾਮਲ ਹਨ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡਿਪਟੀ ਡਾਇਰੈਕਟਰ ਪ੍ਰੋਫ: ਡਾ: ਐਚ.ਐਸ ਰੰਧਾਵਾ, ਕੋਚ ਹਰਪ੍ਰੀਤ ਸਿੰਘ ਮੰਨੂੰ ਤੇ ਪਿਸ਼ੋਰਾ ਸਿੰਘ ਧਾਰੀਵਾਲ ਆਦਿ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਮੈਡਮ ਸੁਮਨ ਸ਼ਰਮਾ, ਅਰੁਣਾ ਮਹਾਜਨ, ਸਵਿਤਾ ਕੁਮਾਰੀ, ਬ੍ਰਿਜ ਮੋਹਨ ਰਾਣਾ, ਰਾਜਦੀਪ ਕੋਰ ਆਦਿ ਹਾਜਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media