Saturday, September 26, 2026

ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਬਣਿਆ ਫੁਟਬਾਲ ਚੈਂਪੀਅਨ

ppn0910201622ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਟੂਰਨਾਮੈਂਟ ਕਮੇਟੀ ਦੇ ਵਲੋਂ ਏਈਓ ਕੁਲਜਿੰਦਰ ਸਿੰਘ ਮੱਲ੍ਹੀ ਦੀ ਦੇਖ ਰੇਖ ਹੇਠ ਜਿਲ੍ਹਾ ਕੋਚ ਤੇ ਕਨਵੀਨਰ ਪ੍ਰਦੀਪ ਕੁਮਾਰ ਦੀ ਅਗਵਾਈ ਵਿਚ ਅੰਡਰ 17 ਸਾਲ ਉਮਰ ਵਰਗ ਦੇ ਫਾਇਨਲ ਫੁਟਬਾਲ ਮੁਕਾਬਲੇ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਕਰਵਾਏ ਗਏ। ਜਿਸ ਦੋਰਾਨ ਮੇਜ਼ਬਾਨ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਦੀ ਟੀਮ ਨੇ ਕੋਚ ਭੁਪਿੰਦਰ ਸਿੰਘ ਲੂਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਆਪਣੀ ਵਿਰੋਧੀ ਦਵਿੰਦਰਾ ਇੰਟਰਨੈਸ਼ਨਲ ਫੁਟਬਾਲ ਅਕੈਡਮੀ ਨੂੰ ਸੰਘਰਸ਼ਪੂਰਣ ਮੁਕਾਬਲੇ ਦੋਰਾਨ 0-1 ਗੋਲ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।ਜੇਤੁੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਫੁਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਹ ਕੋਚ ਜੋਗਿੰਦਰ ਸਿੰਘ ਮਾਨ ਤੇ ਉਘੇ ਖੇਡ ਪ੍ਰਮੋਟਰ ਬਾਬਾ ਹਰਜੀਤ ਸਿੰਘ ਖਾਲਸਾ ਨੇ ਅਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਪ੍ਰਿੰ: ਨਿਰਮਲ ਸਿੰਘ ਭੰਗੂ, ਕੋਚ ਭੁਪਿੰਦਰ ਸਿੰਘ ਲੂਸੀ ਤੇ ਖੇਡ ਮੁੱਖੀ ਰਣਕੀਰਤ ਸਿੰਘ ਸੰਧੂ ਦੇ ਸਿਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਇਨ੍ਹਾਂ ਖੇਡ ਟੂਰਨਾਮੈਂਟਾਂ ਦੇ ਦੋਰਾਨ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੋਕਾ ਮਿਲਦਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply