Tuesday, August 11, 2026

ਮਾਧਵ ਵਿਦਿਆ ਨਿਕੇਤਨ ਸੀ. ਸੈਕੰ. ਸਕੂਲ ਵਿਖੇ ਵਿਗਿਆਨ ਮੇਲੇ ਦਾ ਆਯੋਜਨ

ppn0910201616

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਮਾਧਵ ਵਿਦਿਆ ਨਿਕੇਤਨ ਸੀ. ਸੈ. ਸਕੂਲ ਵਿਖੇ 8 ਅਕਤੂਬਰ 2016 ਨੂੰ ਵਿਭਾਗੀਆ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜ ਵਿਭਾਗਾਂ ਤੋਂ ਪੰਜ ਸਕੂਲਾਂ ਦੇ 62 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆ ਵਿਗਿਆਨ ਗਣਿਤ ਦੇ ਮਾਡਲ ਤੇ ਪੱਤਰ ਵਾਚਨ ਵਿੱਚ ਭਾਗ ਲਿਆ।ਜਿਸ ਵਿੱਚ ਜੱਜ ਦੀ ਭੂਮਿਕਾ ਸ਼੍ਰੀਮਤੀ ਆਸ਼ਾ ਵੋਹਰਾ ਕੈਮਿਸ਼ਟਰੀ ਲੈਕਚਰਾਰ ਅਤੇ ਸ਼੍ਰੀਮਤੀ ਤੇਜਿੰਦਰ ਪਾਲ ਕੌਰ ਜੀਵ ਵਿਗਿਆਨ ਦੇ ਲੈਕਚਰਾਰ ਸਰਕਾਰੀ ਸਕੂਲ ਪੁਤਲੀਘਰ ਨੇ ਭੂਮਿਕਾ ਨਿਭਾਈ।ਜਿੰਨ੍ਹਾਂ ਨੇ ਬੱਚਿਆ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।ਇਸ ਮੌਕੇ ਸਕੂਲ ਦੇ ਉਪ ਪ੍ਰਧਾਨ ਡਾ. ਅਰੁਨ ਮੇਹਰਾ, ਪ੍ਰਿੰ. ਰਮੇਸ਼ ਕੁਮਾਰ ਠਾਕੁਰ, ਪ੍ਰਬੰਧਕ ਸ਼੍ਰੀ ਕੇਸ਼ਵ ਸਿਆਲ, ਵਿਭਾਗ ਪ੍ਰਮੁੱਖ ਸ਼੍ਰੀਮਤੀ ਦੀਪਿਕਾ ਚੌਹਾਨ, ਸਕੂਲ ਅਤੇ ਦੂਸਰੇ ਸਕੂਲਾਂ ਦੇ ਅਧਿਆਪਕ ਹਾਜਰ ਸਨ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply