Wednesday, March 25, 2026

ਭਵਨ ਪਿੰਡ ਚੱਕ ਚਿਮਨਾਂ ਵਿੱਚ ਮੱਕੀ ਉਤਪਾਦਕਾਂ ਦਾ ਜਾਗਰੁਕਤਾ ਕੈਂਪ ਲਗਾਇਆ

ppn0910201620

ਪਠਾਨਕੋਟ, 9 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਬਲਾਕ ਪਠਾਨਕੋਟ ਵੱਲੋਂ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕਿਸਾਨ ਭਵਨ ਪਿੰਡ ਚੱਕ ਚਿਮਨਾਂ ਵਿੱਚ ਮੱਕੀ ਉਤਪਾਦਕਾਂ ਦਾ ਜਾਗਰੁਕਤਾ ਕੈਂਪ ਲਗਾਇਆ ਗਿਆ।ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ ਨੰਗਲ ਭੂਰ ਦੇ ਪ੍ਰਬੰਧਾਂ ਹੇਠ ਲਗਾਏ ਇਸ ਕੈਂਪ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਡਾ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਪ੍ਰਿਤਪਾਲ ਸਿੰਘ, ਕੰਸ ਰਾਜ, ਸੰਸਾਰ ਸਿੰਘ, ਠਾਕੁਰ ਸੁਭਾਸ਼ ਸਮੇਤ ਵੱਡੀ ਗਿਣਤੀ ਵਿਚ ਮੱਕੀ ਉਤਪਾਦਕ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਖੇਤੀਬਾੜੀ ਤੋਂ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਆਪਸੀ ਸਹਿਯੋਗ ਨਾਲ ਸਮੁਹਾਂ ਵਿੱਚ ਇਕੱਠੇ ਹੋ ਕੇ ਖੇਤੀ ਜਿਨਸਾਂ ਦੇ ਮੰਡੀਕਰਨ ਦੀਆਂ ਸਮੱਸਿਆਂਵਾਂ ਹੱਲ ਕੀਤੀਆਂ ਜਾਣ। ਉਨਾਂ ਕਿਹਾ ਕਿ ਇੱਕ ਸਮੂਹ ਇੱਕ ਵਿਅਕਤੀ ਨਾਲੋਂ ਵਧੇਰੇ ਤਾਕਤਵਰ ਹੁੰਦਾ ਹੈ ਕਿਉਂਕਿ ਇੱਕ ਸਮੂਹ, ਜੁੜੇ ਕਿਸਾਨਾਂ ਨੂੰ ਨਾਂ ਸਿਰਫ ਸਮਾਜਿਕ ਪੱਧਰ ਤੇ ਬਲਕਿ ਆਰਥਿਕ ਪੱਧਰ ਤੇ ਸੁਰੱਖਿਆ ਪਦਾਨ ਕਰਦਾ ਹੈ।ਉਨਾਂ ਕਿਹਾ ਸਮੂਹ ਵਿੱਚ ਬੇਹਤਰ ਵਪਾਰ ਕਰਨ ਅਤੇ ਜਿੰਮੇਵਾਰੀ ਵੰਡਾਉਣ ਦਾ ਗੁਣ ਵੀ ਹੁੰਦਾ ਹੈ।ਉਨਾਂ ਕਿਹਾ ਕਿ ਜੇਕਰ ਇੱਕ ਸੋਚ ਵਾਲੇ ਕਿਸਾਨਾਂ ਦਾ ਸਮੂਹ ਕਿਸੇ ਵਪਾਰਕ ਉਦੇਸ਼ ਲਈ ਬਣਿਆ ਹੋਵੇ ਤਾਂ ਸਮੂਹ ਦੇ ਮੈਂਬਰਾਂ ਨੂੰ ਦੋ ਪੱਖੀ ਫਾਇਦਾ ਹੁੰਦਾ ਹੈ,ਇਸ ਤਰਾਂ ਸਮੂਹ ਦੇ ਮੈਂਬਰਾਂ ਨੂੰ ਖੇਤੀ ਤਕਨੀਕ ਤੱਕ ਪਹੁੰਚ ਵਧਦੀ ਹੈ ਅਤੇ ਖੇਤੀ ਜਿਨਸਾਂ ਦਾ ਮੰਡੀਕਰਨ ਵੀ ਬੇਹਤਰ ਹੁੰਦਾ ਹੈ।ਉਨਾਂ ਕਿਹਾ ਕਿ ਦੇਸੀ ਮੱਕੀ ਦੀ ਵਧੀ ਮੰਗ ਨੂੰ ਵੇਖਦਿਆਂ ਜੇਕਰ ਕੋਈ ਉਦਮੀ ਕਿਸਾਨ ਖਪਤਕਾਰਾਂ ਨਾਲ ਸਿੱਧਾ ਮੰਡੀਕਰਨ ਕਰੇ ਤਾਂ ਨਤੀਜੇ ਬੇਹਤਰ ਲਏ ਜਾ ਸਕਦੇ ਹਨ।ਉਨਾਂ ਕਿਹਾ ਕਿ ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਇਕੱਲੇ ਕਿਸਾਨ ਲਈ ਖ੍ਰੀਦ ਕਰਨੀ ਬਹੁਤ ਔਖੀ ਹੈ ਇਸ ਲਈ ਸਮੂਹ ਵਿੱਚ ਨਵੀਨਤਮ ਖੇਤੀ ਮਸ਼ੀਨਰੀ ਖ੍ਰੀਦ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਇਸ ਮੌਕੇ ਮੱਕੀ ਉਤਪਾਦਕ ਕਿਸਾਨਾਂ ਨੇ ਫੈਸਲਾ ਕੀਤਾ ਕਿ ਭਵਿੱਖ ਵਿੱਚ ਸਮੂਹ ਬਣਾ ਕੇ ਮੱਕੀ ਦੀ ਕਾਸ਼ਤ ਕਰਨਗੇ ਅਤੇ ਮੰਡੀਕਰਨ ਵੀ ਖੁਦ ਹੀ ਕੀਤਾ ਜਾਵੇਗਾ। ਡਾ ਸੰਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ਼ ਕੀਤੀ ਕਿ ਖਪਤਕਾਰਾਂ ਨਾਲ ਸਿੱਧਾ ਮੰਡੀਕਰਨ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸ਼ੁਰੂ ਕੀਤੀ ਵੈਬਸਾਈਟ ਖੇਤ ਤੋਂ ਘਰ ਅਤੇ ਮੋਬਾਇਲ ਐਪ ਨਾਲ ਜੁੜਣ। ਉਨਾਂ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਿਤੀ 12 ਅਕਤੂਬਰ ਦਿਨ ਬੁੱਧਵਾਰ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਥਾਨਿਕ ਆਡੀਟੋਰੀਅਮ, ਜਥੇਦਾਰ ਕੇਸਰ ਸਿੰਘ ਮਾਰਗ (ਸੈਲੀ ਰੋਡ) ਨੇੜੇ ਟਰੱਕ ਯੂਨੀਅਨ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਅਪੀਲ ਵੀ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply