
ਰਮਦਾਸ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਾਣਾ ਮੰਡੀ ਅਵਾਣ ਵਿਖੇ ਝੋਨੇ ਦੀ ਖਰੀਦ ਨਾ ਮਾਤਰ ਹੋਣ ਕਰਕੇ ਪੰਜਾਬ ਪ੍ਰਦੇਸ਼ ਕਾਗਰਸ ਦੇ ਜਿੱਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦਾਣਾ ਮੰਡੀ ਅਵਾਣ ਦੇ ਦਫਤਰ ਸਾਹਮਣੇ ਕਾਗਰਸੀ ਵਰਕਰਾ ਤੇ ਕਿਸਾਨਾ ਤੇ ਮਜਦੂਰਾ ਦੇ ਸਹਿਯੋਗ ਨਾਲ ਧਰਨਾ ਦਿਤਾ।ਧਰਨਾ ਦੇਣ ਉਪਰੰਤ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ।ਔਜਲਾ ਨੇ ਧਰਨੇ ਨੂੰ ਸਂਬੋਧਨ ਕਰਦਿਆ ਆਖਿਆ ਕਿ ਬਾਦਲ ਸਰਕਾਰ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀ ਹੈ ਤੇ ਹੁਣ ਇਹ ਜਾਣ ਬੁੱਝ ਕਿ ਕਿਸਾਨਾ ਨੂੰ ਮੰਡੀਆ ਵਿਚ ਝੋਨਾ ਖਰੀਦ ਕਰਨ ਚ ਖਰਾਬ ਕਰ ਰਹੀ ਹੈ ਜਿਸ ਕਾਰਨ ਪਿਛਲੇ ਦੱਸ ਦਿਨਾ ਤੋ ਮੰਡੀ ਵਿਚ ਬੈਠੇ ਕਿਸਾਨ ਆਪਣੀ ਪੁੱਤਾ ਵੰਾਗੂ ਪਾਲੀ ਫਸਲ ਘੱਟ ਰੇਟ ਤੇ ਵੇਚਣ ਲਈ ਮਜਬੂਰ ਹਨ।ਉਹਨਾ ਕਿਹਾ ਕਿ ਕਿਸਾਨ ਮਜਦੂਰ, ਆੜਤੀ ਇਸ ਸਰਕਾਰ ਤੋ ਸਭ ਦੁੱਖੀ ਹਨ ਤੇ ਬਾਦਲਾ ਦਾ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਬੋਰੀ ਬਿਸਤਰਾ ਗੋਲ ਕਰਨ ਲਈ ਤਿਆਰ ਬੈਠੇ ਹਨ ਕਿਉ ਕਿ ਬਾਦਲ ਨੇ ਹਮੇਸ਼ਾ ਹੀ ਝੂਠ ਮਾਰ ਕੇ ਆਪਣੀ ਸਰਕਾਰ ਬਣਾਈ ਹੈ ਤੇ ਲੋਕਾ ਨਾਲ ਝੂਠੇ ਵਾਅਦੇ ਕਰਕੇ ਫਿਰ ਲੋਕਾ ਦੀ ਵਾਤ ਨਹੀ ਪੁੱਛੀ ਇਹ ਸਰਕਾਰ ਘਪਲੇ ਦੀ ਸਰਕਾਰ ਬਣ ਗਈ ਹੈ ਜਿਸ ਕਾਰਨ ਅੱਜ ਲੋਕਾ ਨੂੰ ਇੰਨਸਾਫ ਨਹੀ ਮਿਲ ਰਿਹਾ।ਮੰਡੀ ਵਿਚ ਕਿਸਾਨਾ ਦਾ ਹਾਲ ਜਾਨਣ ਦੀ ਜੁੰਮੇਵਾਰੀ ਹਲਕਾ ਵਿਧਾਇਕ ਦੀ ਬਣਦੀ ਹੈ ਪਰ ਉਸ ਨੇ ਕਦੀ ਵੀ ਮੰਡੀ ਵਿਚ ਇਕ ਵੀ ਗੇੜਾ ਨਹੀ ਲਾਇਆ ਜਿਸ ਕਾਰਨ ਕਿਸਾਨਾ ਦੀ ਫਸਲ ਐਫ.ਸੀ.ਆਈ ਏਜੰਸੀ ਵਲੋ ਚੁੱਕੀ ਨਹੀ ਜਾ ਰਹੀ।ਉਹਨਾ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਝੋਨੇ ਦੀ ਖਰੀਦ ਛੇਤੀ ਸੁਰੂ ਨਾ ਕੀਤੀ ਗਈ ਤਾਂ ਉਹ ਫਿਰ ਕਿਸਾਨਾ ਨੂੰ ਨਾਲ ਲੈ ਕੇ ਅਣਮਿਥੇ ਸਮੇ ਲਈ ਧਰਨਾ ਦੇਣਗੇ।ਉਹਨਾ ਕਿਹਾ ਕਿ ਅੱਜ ਮੰਡੀਆ ਵਿਚ ਬੈਠੇ ਕਿਸਾਨ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ।ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਤਾ ਕਿ ਉਹਨਾ ਐਫ.ਸੀ.ਆਈ ਦੇ ਇੰਸਪੈਕਟਰ ਅਸ਼ੋਕ ਕੁਮਾਰ ਕੋਲੋ ਝੋਨੇ ਦੀ ਖਰੀਦ ਸੁਰੂ ਕਰਵਾਈ।
ਇਸ ਮੋਕੇ ਮੰਡੀ ਸੁਪਰਵਾਈਜਰ ਕਾਬਲ ਸਿੰਘ, ਅਮਰਿੰਦਰਜੀਤ ਸਿੰਘ, ਜਤਿੰਦਰ ਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਡਾ. ਜਸਪਾਲ ਸਿੰਘ, ਕੈਪਟਨ ਬਲਦੇਵ ਸਿੰਘ, ਅਰਜਨ ਘੋਨੇਵਾਹਲਾ, ਹਰਪਾਲ ਸਿੰਘ ਕੋਟਲੀ ਸ਼ਾਹ ਹਬੀਬ, ਮਨਦੀਪ ਸਿੰਘ, ਸੁਖਬੀਰ ਸਿੰਘ, ਕੁਲਵੰਤ ਸਿੰਘ, ਕਰਮ ਸਿੰਘ, ਅਗੰਰੇਜ ਸਿੰਘ, ਜਗਤਾਰ ਮਸੀਹ, ਬਖਸੀਸ਼ ਆਦਿ ਮੋਜੂਦ ਸਨ ।
Punjab Post Daily Online Newspaper & Print Media