Wednesday, March 25, 2026

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਮਰੀਕਾ ਦੀ ਰੌਕ ਫੋਰਡ ਪੁਲਿਸ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 10 ਅਕਤੂਬਰ (ਗੁਰਪ੍ਰੀਤ ਸਿੰਘ ਸੱਗੂ) – ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰੌਕ ਫੋਰਡ ਪੁਲਿਸ ਪ੍ਰਸ਼ਾਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਜੋ ਨਸਲੀ ਦੰਗਿਆਂ ਨੂੰ ਰੋਕਣ ਲਈ ਸਿੱਖਾਂ ਦੇ ਮਸਲਿਆਂ ਦੇ ਹੱਲ ਵਾਸਤੇ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੂੰ ਆਨਰੇਰੀ ਪੁਲਿਸ ਸਹਾਇਕ ਬਣਾਇਆ ਗਿਆ ਹੈ।ਇਸ ਦੇ ਨਾਲ ਨਸਲੀ ਜੁਰਮਾਂ ਅਤੇ ਵਿਤਕਰੇ ਦੇ ਮਸਲਿਆਂ ਨੂੰ ਰੋਕਣ ਵਾਸਤੇ ਬਹੁਤ ਵੱਡੀ ਮੱਦਦ ਮਿਲੇਗੀ।ਉਮੀਦ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਅਤੇ ਸਿੱਖ ਸਿਧਾਂਤਾ ਨੂੰ ਅਮਰੀਕਾ ਦੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਭਰਪੂਰ ਯਤਨ ਕਰਨਗੇ।
ਅਮਰੀਕਾ ਸਰਕਾਰ ਵੱਲੋਂ ਇਕ ਹੋਰ ਵੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਕਿ ਫੌਜ ਵਿਚ ਫੌਜੀ ਜਵਾਨ ਜੋ ਹਮੇਸ਼ਾਂ ਹਥਿਆਰਾਂ ਨਾਲ ਲੈਸ ਰਹਿੰਦੇ ਹਨ ਉਨ੍ਹਾਂ ਨੂੰ ਸਿੱਖੀ ਸਰੂਪ ਵਿਚ ਧਾਰਮਿਕ ਚਿੰਨ ਧਾਰਨ ਕਰਕੇ ਡਿਊਟੀ ਦੇਣ ਦੀ ਜੋ ਅਗਿਆ ਦਿੱਤੀ ਗਈ ਹੈ ਇਹ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣ ਵਾਲੇ ਸ਼ਬਦ ਹਨ।ਇਸ ਦੇ ਨਾਲ ਹੀ ਸਿੰਘ ਸਾਹਿਬ ਜੀ ਨੇ ਕੇਨੈਡਾ ਦੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ।ਜਿਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣਾ ਧਾਰਮਿਕ ਚਿੰਨ ਕ੍ਰਿਪਾਨ ਆਦਿ ਪਹਿਨਣ ਦੀ ਆਗਿਆ ਦਿੱਤੀ ਹੈ। ਸਾਡੇ ਦੇਸ਼ ਵਿਚ ਵੀ ਪਹਿਲਾਂ ਫੌਜ ਵਿਚ, ਪੁਲਿਸ ਵਿਚ ਜਿਸ ਧਰਮ ਨਾਲ ਕੋਈ ਸਬੰਧਤ ਹੁੰਦਾ ਸੀ ਉਸਨੂੰ ਧਰਮ ਦੇ ਅਸੂਲਾਂ ਵਿਚ ਪੱਕਿਆਂ ਰੱਖਿਆ ਜਾਂਦਾ ਸੀ।ਜਿਸ ਤਰ੍ਹਾਂ ਕਿ ਫੌਜ ਦੇ ਆਫੀਸਰ, ਸਿਪਾਹੀ, ਪੁਲਿਸ ਵਿਚ ਵੀ ਸਾਰੇ ਸਿੱਖ ਤਿਆਰ ਬਰ ਤਿਆਰ ਮਿਲਦੇ ਸਨ।ਜੋ ਅੱਜ ਕੁਝ ਪ੍ਰਤੀਸ਼ਤ ਹੀ ਦਿਸਦੇ ਹਨ।ਪੰਜਾਬ ਸਰਕਾਰ, ਕੇਂਦਰ ਸਰਕਾਰ ਇਹ ਜਰੂਰੀ ਕਰੇ ਕਿ ਹਰ ਇੱਕ ਫੌਜੀ ਸਿਪਾਹੀ ਅਤੇ ਪੁਲਿਸ ਵਾਲੇ ਆਪਣੇ-ਆਪਣੇ ਧਰਮ ਵਿਚ ਪ੍ਰਪੱਕ ਰਹਿਣ। ਜਿਹੜਾ ਧਰਮੀ ਹੋਵੇਗਾ ਉਹ ਦੇਸ਼ ਤੋਂ ਆਪਾ ਕੁਰਬਾਨ ਕਰਨ ਲਈ ਹਰ ਵੇਲੇ ਤੱਤਪਰ ਰਹਿੰਦਾ ਹੈ।ਇਸ ਲਈ ਸਰਕਾਰ ਇਸ ਗੱਲ ਵੱਲ ਜਰੂਰੀ ਧਿਆਨ ਦੇਵੇ।
ਪੰਜਾਬ ਸਰਕਾਰ ਦਾ ਧੰਨਵਾਦ ਹੈ ਜਿਨ੍ਹਾਂ ਪੁਲਿਸ ਦੇ ਸਿਪਾਹੀਆਂ ਦੀ ਝਾਲਰ ਵਾਲੀ ਦਸਤਾਰ ਜਿਸ ਨੂੰ ਉਹ ਟੋਪੀ ਦੀ ਤਰ੍ਹਾਂ ਵਰਤਦੇ ਸਨ ਉਸ ਨੂੰ ਬੰਦ ਕਰਵਾ ਕੇ ਦਸਤਾਰ ਸਜਾਉਣ ਦਾ ਆਰਡਰ ਕੀਤਾ ਸੀ, ਪਰ ਕੁਝ ਤੰਗ ਦਿਲ ਲੋਕਾਂ ਨੇ ਆਪਣੀ ਸ਼ੋਹਰਤ ਲਈ ਇਸ ਆਰਡਰ ਨੂੰ ਕੈਂਸਲ ਕਰਵਾ ਕੇ ਹੀ ਸਾਹ ਲਿਆ।ਅਜਿਹੇ ਲੋਕਾਂ ਤੋਂ ਸਿੱਖੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply