
ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ 4 ਅਕਤੂਬਰ ਨੂੰ ਚਾਈਲਡਲਾਈਨ ਬਠਿੰਡਾ ਦੇ ਨੰਬਰ 1098 ਨੂੰ ਫੋਨ ਕਾਲ ਰਾਹੀਂ ਦੱਸਿਆ ਗਿਆ ਇੱਕ ਨਾਬਾਲਿਗ ਲੜਕੀ ਦਾ ਪਿੰਡ ਬਲਾਹੜ ਵਿੰਝੂ ਵਿਖੇ ਬਾਲ ਵਿਆਹ ਹੋਣ ਜਾ ਰਿਹਾ ਸੀ। ਇਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਉਪਮੰਡਲ ਮੈਜਿਸਟਰੇਟ, ਬਠਿੰਡਾ ਅਨਮੋਲ ਸਿੰਘ ਧਾਲੀਵਾਲ ਵੱਲੋਂ ਇਸ ਵਿਆਹ ਨੂੰ ਰੋਕਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜ਼ੋ ਨਿਯਮਾਂ ਅਨੁਸਾਰ ਢੁਕੱਵੀ ਕਾਰਵਾਈ ਕੀਤੀ ਜਾ ਸਕੇ। ਇਸ ਕਮੇਟੀ ਵਿੱਚ ਨਾਇਬ ਤਹਿਸੀਲਦਾਰ, ਸਬ ਤਹਿਸੀਲ ਗੋਨਿਆਣਾ ਮੰਡੀ- ਸੁਖਜੀਤ ਸਿੰਘ, ਉਪ ਕਪਤਾਨ ਪੁਲਿਸ (ਭੁੱਚੋ) ਬਠਿੰਡਾ ਗੁਰਪ੍ਰਤਾਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ-ਰਵਨੀਤ ਕੌਰ ਸਿੱਧੂ, ਬਠਿੰਡਾ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ-ਊਸ਼ਾ ਰਾਣੀ, ਬਠਿੰਡਾ ਸ਼ਾਮਿਲ ਸਨ।ਕਮੇਟੀ ਵੱਲੋਂ ਤੁਰੰਤ ਨਾਬਾਲਿਗ ਲੜਕੀ ਦੇ ਘਰ ਜਾ ਕੇ ਬਾਲ ਵਿਆਹ ਰੋਕਿਆ ਗਿਆ ਅਤੇ ਉਹਨਾਂ ਨੂੰ ਚਾਈਲਡ ਮੈਰਿਜ਼ ਰੋਕੂ ਐਕਟ 2006 ਤਹਿਤ ਕਾਰਵਾਈ ਹੋਣ ਸਬੰਧੀ ਦੱਸਿਆ ਗਿਆ। ਬੱਚੀ ਦੇ ਪਰਿਵਾਰ ਅਤੇ ਪੰਚਾਇਤ ਵੱਲੋਂ ਕਮੇੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਬੱਚੀ ਦਾ 18 ਸਾਲ ਤੋਂ ਪਹਿਲਾ ਵਿਆਹ ਨਹੀਂ ਕੀਤਾ ਜਾਵੇਗਾ।ਉਕਤ ਗਠਿਤ ਕਮੇਟੀ ਵੱਲੋਂ ਦੱਸਿਆ ਗਿਆ ਕਿ ਚਾਈਲਡ ਮੈਰਿਜ਼ ਰੋਕੂ ਐਕਟ 2006 ਤਹਿਤ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਣਾ ਲਾਜ਼ਮੀ ਹੈ, ਅਗਰ ਕੋਈ ਇਹਨਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਇਸ ਐਕਟ ਦੇ ਸੈਕਸ਼ਨ 9 ਤਹਿਤ ਦੋ ਸਾਲ ਤੱਕ ਦੀ ਸਜ਼ਾ ਜ਼ਾਂ ਇੱਕ ਲੱਖ ਰੁਪਏ ਜੁਰਮਾਨਾ ਜ਼ਾਂ ਦੋਨੋ ਵੀ ਹੋ ਸਕਦੇ ਹੈ।ਇਸ ਐਕਟ ਤਹਿਤ ਇਹ ਜੁਰਮ ਗੈਰ ਜ਼ਮਾਨਤੀ ਹੈ।ਆਮ ਜਨਤਾ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਨਾਬਾਲਿਗ ਲੜਕੀਆਂ ਦਾ 18 ਸਾਲ ਤੋਂ ਪਹਿਲਾ ਅਤੇ ਲੜਕਿਆਂ ਦਾ 21 ਸਾਲ ਦੀ ਉਮਰ ਤੋਂ ਪਹਿਲਾ ਵਿਆਹ ਨਾ ਕੀਤਾ ਜਾਵੇ ਅਤੇ ਉਹਨਾਂ ਨੂੰ ਅੱਗੇ ਪੜਾਇਆ ਜਾਵੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media