
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦ ਸਾਹਮਣੇ ਸ਼ੁਰੂ ਕੀਤਾ ਗਿਆ ਜ਼ਿਲ੍ਹਾ ਪੱਧਰੀ ਧਰਨਾ ਅੱਜ ਚੋਥੇ ਦਿਨ ਵਿਚ ਦਾਖ਼ਲ ਹੋ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸੂਬਾਈ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਐਕਸ਼ਨ ਤੋਂ ਘਬਰਾਈ ਸਰਕਾਰ ਦੇ ਇਸ਼ਾਰੇ ਤੇ ਪੁਲਸ ਵੱਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਯੂਨੀਅਨ ਪੰਜਾਬ ਦੇ ਪੰਜ ਆਗੂਆਂ ਦ ਘਰਾਂ ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਦੋ ਅਹੁੱਦੇਦਾਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪਰ ਯੂਨੀਅਨ ਮੈਂਬਰਾਂ ਦੇ ਹੋਂਸਲੇ ਬੁਲੰਦ ਹਨ ਅਤੇ ਉਨ੍ਹਾਂ ਨੂੰ ਰੈਗੂਲਰ ਨਾ ਕੀਤੇ ਜਾਣ ਤੱਕ ਯੂਨੀਅਨ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਗਨਰੇਗਾ ਕਰਮਚਾਰੀ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਬੜੇ ਹੀ ਸ਼ਾਂਤਮਈ ਢੰਗ ਨਾਲ ਰੈਗੂਲਰ ਕਰਨ ਦੀ ਇੱਕੋ ਇੱਕੋ ਮੰਗ ਦੇ ਲਈ ਸੰਘਰਸ਼ ਕਰ ਰਹੇ ਹਨ। ਯੂਨੀਅਨ ਦੇ ਉਕਤ ਆਗੂਆਂ ਨੇ ਦੱਸਿਆ ਕਿ 11 ਅਕਤੂਬਰ ਨੂੰ ਮੋਗੇ ਵਿਚ ਕੱਚੇ ਕਰਮਚਾਰੀਆਂ ਵੱਲੋਂ ਦੁਸ਼ਹਰਾ ਮਨਾਇਆ ਜਾਵੇਗਾ ਜਿਸ ਵਿਚ ਸਰਕਾਰ ਦੇ ਪੁੱਤਲੇ ਫੂੰਕੇ ਜਾਣਗੇ। ਉਨ੍ਹਾਂ ਦੱਸਿਆ ਕਿ ਲੱਖਾਂ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਮਗਨਰੇਗਾ ਸਕੀਮ ਦੇ ਤਹਿਤ ਲੱਗੇ ਕੰਟਰੈਕਟ ਕਰਮਚਾਰੀਆਂ ਤੇ ਆਪਣਾ ਤਿੱਖਾ ਕੁਹਾੜਾ ਚਲਾਉਂੇਦ ਹੋੲੈ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੱਦ ਕਰਨ ਦਾ ਪੱਤਰ ਜਾਰੀ ਕੀਤਾ ਗਿਆ। ਜਿਸਦੇ ਰੋਸ ਵਜੋਂ ਮਗਨਰੇਗਾ ਕਮਰਚਾਰੀ ਯੂਨੀਅਨ ਪੰਜਾਬ ਉਸਦਾ ਸਖ਼ਤ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮਗਨਰੇਗਾ ਕਰਮਚਾਰੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਉਨ੍ਹਾਂ ਨੂੰ ਪੰਚਾਇਤੀ ਵਿਭਾਗ ਵਿਚ ਮਰਜ਼ ਕਰਕੇ ਰੈਗੂਲਰ ਕਰਨਗੇ। ਪਰ ਅੱਜ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਵੱਲੋਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਰੈਗੂਲਰ ਕਰਨ ਸਬੰਧੀ ਵੱਖ ਵੱਖ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਹਰ ਵਾਰ ਭਰੋਸਾ ਦੁਆਇਆ ਗਿਆ ਅਤੇ ਸਰਕਾਰੀ ਦਸਤਾਵੇਜ਼ ਫਾਇਲ ਤਿਆਰ ਕਰਕ ਅਗਲੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਪਹੁੰਚਾਈ ਗਈ। ਪੰਜਾਬ ਸਰਕਾਰ ਅੱਜ ਜੋ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਤਜਵੀਜ਼ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਕਰਮਚਾਰੀ ਹੋਰ ਕਰਮਚਾਰੀਆਂ ਦੀ ਤਰ੍ਹਾਂ ਪੈਨਲ ਇੰਟਰਵਿਊ ਵਿਚੋਂ ਆਪਣੀ ਯੋਗਤਾ ਪੂਰੀ ਕਰਕੇ ਅਤੇ ਟੈਸਟ ਪਾਸ ਕਰੇਕ ਮਗਨਰੇਗਾ ਸਕੀਮ ਦੇ ਤਹਿਤ ਵੱਖ ਵੱਖ ਕੈਟਾਗਰੀਆਂ ਦੀ ਪੋਸਟ ਤੇ ਪੂਰੇ ਪੰਜਾਬ ਵਿਚ 8 ਵਰ੍ਹਿਆਂ ਤੋਂ ਇੱਕ ਰੈਗੂਲਰ ਕਰਮਚਾਰੀ ਦੀ ਤਰ੍ਹਾਂ ਸੇਵਾਵਾਂ ਨਿਭਾ ਰਹੇ ਹਨ ਅਤੇ ਅੱਜ ਪੰਜਾਬ ਸਰਕਾਰ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਬੀਤੇ ਦਿਨ ਪੰਚਾਇਤ ਵਿਭਾਗ ਵੱਲੌਂ ਇਨ੍ਹਾਂ ਕਰਮਚਾਰੀਆਂ ਨੂੰ ਅਣਵੇਖਿਆ ਕਰਕੇ ਅਤੇ ਨੌਕਰੀ ਤੋਂ ਫਾਰਗ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਗਏ। ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਮੰਗਲਵਾਰ ਨੂੰ ਠੇਕਾ ਕਰਮਚਾਰੀ ਸੰਘਰਸ਼ ਮੋਰਚੇ ਵੱਲੋਂ ਦੁਸ਼ਹਿਰੇ ਦੇ ਤਿਓਹਾਰ ਵਾਲੇ ਦਿਨ ਪੰਜਾਬ ਸਰਕਾਰ ਦੇ ਪੁੱਤਲੇ ਫੂੰਕੇ ਜਾਣਗੇ ਅਤੇ ਰੋਸ ਵਜੋਂ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਕਾਰਨ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਹੱਕ ਵਿਚ ਰੋਸ ਮਾਰਚ ਕੱਢਿਆ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਰਾਜਪਾਲ ਫਾਜ਼ਿਲਕਾ, ਸੁਨੀਲ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਬਲਦੇਵ ਸਿੰਘ ਜਲਾਲਾਬਾਦ, ਅਤੁਲ ਮੋਂਗਾ ਹੈਡ ਆਫਿਸ, ਵਿਪਨ ਕੁਮਾਰ, ਵਿਕਾਸ ਬਜਾਜ, ਖੇਮ ਚੰਦ ਖੂਈਆਂ ਸਰਵਰ, ਪ੍ਰਿਯੰਕਾ ਅਰਨੀਵਾਲਾ, ਗੋਰਵ ਸਚਦੇਵਾ, ਸੁਰਿੰਦਰ ਜਲਾਲਾਬਾਦ, ਅਸ਼ੋਕ ਕੁਮਾਰ, ਮੋਹਿਤ ਖੂਈਆਂ ਸਰਵਰ, ਮੋਹਿਤ ਅਰਨੀਵਾਲਾ, ਸੰਦੀਪ ਸਿੰਘ ਅਰਨੀਵਾਲਾ, ਅਸ਼ੀਸ ਲੂਨਾ ਜਲਾਲਾਬਾਦ, ਪਵਨ ਕੁਮਾਰ, ਰਜੇਸ ਕੁਮਾਰ, ਵੀਨਸ਼ ਅਬੋਹਰ, ਅੰਜੂ ਖੂਈਆਂ ਸਰਵਰ, ਸੰਜੀਵ ਕੁਮਾਰ ਰਾਜਪਾਲ, ਸੁਰਿੰਦਰ ਜਲਾਲਾਬਾਦ, ਸੁਨੀਲ ਫਾਜ਼ਿਲਕਾ, ਮਨਦੀਪ, ਰਣਜੀਤ ਅਤੇ ਕੁਲਵਿੰਦਰ ਅਬੋਹਰ, ਰੋਹਿਨੀ ਬਠਲਾ ਫਾਜ਼ਿਲਕਾ, ਇੰਦਰਪ੍ਰੀਤ ਜਲਾਲਾਬਾਦ, ਨੀਲਮ ਅਬੋਹਰ ਅਤੇ ਸੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media