Saturday, March 28, 2026

ਸੋਨੂੰ ਦੇਵਾ ਮੰਦਰ ਵਿਚ ਦੇਵ ਚੁੱਘ ਅਤੇ ਹੈਪੀ ਡਿਲਾਇਟ ਦੇ ਭਜਨਾਂ ਤੇ ਨੱਚੇ ਸ਼ਰਧਾਲੂ

ppn1010201616

ppn1010201617

ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ ਪੂਜਨੀਕ ਸੋਨੂੰ ਦੇਵਾ ਜੀ ਦੀ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਦੇ ਮੌਕੇ ਤੇ ‘ਆਏ ਨਵਰਾਤੇ ਮਾਤਾ ਦੇ’ ਦੇ ਤਹਿਤ ਦੁਰਗਾ ਅਸ਼ਟਮੀ ਦੇ ਮੌਕੇ ਤੇ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਜਾਗਰਨ ਦੀ ਸ਼ੁਰੂਆਤ ਵਿਚ ਪੂਜਨ ਰਾਜ ਕੁਮਾਰ ਕਾਠਪਾਲ ਸ਼੍ਰੀ ਹਨੂੰਮਾਨਗੜ੍ਹ ਵਾਲੇ ਅਤੇ ਅਸ਼ਵਨੀ ਗਗਨੇਜਾ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਜਦਕਿ ਸੋਨੂੰ ਦੇਵਾ ਜੀ ਵੱਲੋਂ ਜੋਤੀ ਪ੍ਰਚੰਡ ਕਰਕੇ ਜਾਗਰਨ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਜਾਗਰਨ ਵਿਚ ਸ਼੍ਰੀ ਹਨੂੰਮਾਨਗੜ੍ਹ ਤੋਂ ਪਹੁੰਚੇ ਬਾਲ ਗਾਇਕ ਦੇਵ ਚੁੱਘ ਨੇ ‘ ਅੰਜਨੀ ਕਾ ਲਾਲਾ ਹੈ’, ‘ ਦਰ ਤੇ ਆਵਾਂ ਕਿ ਹਰ ਸਾਲ ਨੀ ਮਾਏ’ ਅਤੇ ਹੈਪੀ ਡਿਲਾਇਟ ਨੇ ‘ਮਾਵਾਂ ਠੰਡੀਆਂ ਛਾਵਾਂ’ ਅਤੇ ਦਾਤੀ ਤੇਰਾ ਪਿਆਰ ਮੰਗਨਾ’ ਸਮੇਤ ਹੋਰ ਭਜਨ ਪੇਸ਼ ਕੀਤੇ।
ਇਸ ਮੌਕੇ ਸ਼ਾਲੂ ਖੁਰਾਣਾ ਨੇ ਵੀ ਆਪਣੇ ਭਜਨਾਂ ਨਾਲ ਹਾਜ਼ਰੀ ਲਗਵਾਈ। ਮੰਦਰ ਦੀ ਭਜਨ ਮੰਡਲੀ ਦੇ ਮੈਂਬਰਾਂ ਵੱਲੋਂ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੂਜਨ ਦੌਰਾਨ ਮੰਤਰ ਉਚਾਰਨ ਪੁਜਾਰੀ ਗੋਰਵ ਤਿਵਾਰੀ ਵੱਲੋਂ ਕੀਤੇ ਗਏ। ਪ੍ਰੋਗਰਾਮ ਦੌਰਾਨ ਸੋਨੂੰ ਦੇਵਾ ਜੀ ਨੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਭਗਵਾਨ ਧਨ ਦੋਲਤ ਦੇ ਭੁੱਖੇ ਨਹੀਂ ਹਨ ਸਗੋਂ ਉਨ੍ਹਾਂ ਨੂੰ ਤਾਂ ਸ਼ਰਧਾਲੂਆਂ ਦਾ ਵਿਸ਼ਵਾਸ ਅਤੇ ਸ਼ਰਧਾ ਚਾਹੀਦੀ ਹੈ। ਭਗਵਾਨ ਦੀ ਸ਼ਰਧਾ ਅਤੇ ਵਿਸ਼ਵਾਸ ਨਾਲ ਭਗਤੀ ਕਰਨ ਵਾਲਾ ਸਦਾ ਸੁੱਖੀ ਰਹਿੰਦਾ ਹੈ ਅਤੇ ਪ੍ਰਭੂ ਉਸਦੀ ਸਦਾ ਰਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਵਿਚ ਅਤੁੱਟ ਸ਼ਰਧਾ ਰਖਦੇ ਹੋਏ ਬਿਨਾ ਪਖੰਡ ਦੇ ਭਗਤੀ ਕਰੋ। ਜਾਗਰਨ ਵਿਚ ਮਾਤਾ ਤਾਰਾ ਰਾਣੀ ਦੀ ਕਥਾ ਕੀਤੀ ਗਈ ਅਤੇ ਸਵੇਰੇ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ। ਮੰਚ ਸੰਚਾਲਨ ਵਿਜੈ ਕਟਾਰੀਆ ਨੇ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply