Sunday, March 15, 2026

ਮਾਂ ਦੁਰਗਾ ਦੀ ਵਿਸ਼ਾਲ ਮੂਰਤੀ ਦਾ ਵਿਸਰਜ਼ਨ – ਬੀ.ਐਸ.ਐਫ ਦੀਆਂ ਝਾਕੀਆਂ ਨੇ ਦਿੱਤਾ ਤਾਕਤ ਤੇ ਸ਼ਾਂਤੀ ਦਾ ਸੁਨੇਹਾ

ppn1310201609

ਫਾਜ਼ਿਲਕਾ, 13 ਅਕਤੂਬਰ (ਵਿਨੀਤ ਅਰੋੜਾ)- ਭਗਵਤੀ ਮਾਂ ਦੁਰਗਾ ਦੀ ਵਿਸ਼ਾਲ ਮੂਰਤੀ ਬੀਐਸਐਫ ਰੂਪੀ ਸ਼ੇਰ ਤੇ ਸਵਾਰ ਭਾਰਤ ਮਾਤਾ ਦੇ ਰੂਪ ਵਿਚ ਆਪਣੇ ਹੱਥਾਂ ਵਿਚ ਹਥਿਆਰ ਲਏ ਪਾਕਿਸਤਾਨੀ ਰੂਪੀ ਅਸੂਰਾਸੁਰ ਦਾ ਸੰਹਾਰ ਕਰਨ ਦਾ ਦ੍ਰਿਸ਼ ਲਏ ਬੀਐਸਐਫ ਦੀ 90ਵੀਂ ਬਟਾਲੀਅਨ ਵੱਲੋਂ ਕਮਾਂਡੈਂਟ ਐਮ.ਪੀ.ਸਿੰਘ ਦੀ ਅਗਵਾਈ ਵਿਚ ਕੱਢੀਆਂ ਵਿਸ਼ਾਲ ਝਾਂਕੀਆਂ ਦਾ ਅਬੋਹਰ ਅਤੇ ਫਾਜ਼ਿਲਕਾ ਦੇ ਬਾਜ਼ਾਰਾਂ, ਬੀਐਸਐਫ ਹੈਡਕਵਾਟਰ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਅਤੇ ਮਾਤਾ ਤੋਂ ਆਸ਼ੀਰਵਾਦ ਲਿਆ।
ਬੀ.ਐਸ.ਐਫ ਦੇ ਡੀ.ਆਈ.ਜੀ ਹੈਡਕਵਾਟਰ ਤੋਂ ਲਗਭਗ 45 ਕਿਲੋਮੀਟਰ ਲੰਬਾ ਸਫ਼ਰ ਕਰਕੇ ਫਾਜ਼ਿਲਕਾ ਪਹੁੰਚੀ ਇਸ ਧਾਰਮਿਕ ਯਾਤਰਾ ਦਾ ਫਾਜ਼ਿਲਕਾ ਸ਼ਹਿਰ ਵਿਚ ਵਪਾਰ ਮੰਡਲ ਫਾਜ਼ਿਲਕਾ ਦੇ ਅਹੁੱਦੇਦਾਰਾਂ, ਸ਼੍ਰੀ ਸੇਵਾ ਸੰਮਤੀ ਰਾਮਲੀਲਾ ਸਭਾ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਪ੍ਰਸਾਦ ਵੰਡਿਆ ਗਿਆ।
ਸਰਹੱਦ ਤੇ ਤਨਾਅ ਅਤੇ ਸਖ਼ਤੀ ਹੋਣ ਦੇ ਬਾਵਜੂਦ ਬੀਐਸਐਫ ਵੱਲੋਂ ਕੱਢੀ ਗਈ ਇਸ ਧਾਰਮਿਕ ਯਾਰਤਾ ਨਾਲ ਆਮ ਨਾਗਰੀਕਾਂ ਵਿਚ ਜਾਗਰੂਕਤਾ ਪਾਈ ਗਈ।ਇਸ ਤੋਂ ਬਾਅਦ ਇਨ੍ਹਾਂ ਮੂਰਤੀਆਂ ਨੂੰ ਫਾਜ਼ਿਲਕਾ ਦੇ ਨੇੜੇ ਗੰਗ ਨਹਿਰ ਵਿਚ ਵਿਸਰਜਤ ਕੀਤਾ ਗਿਆ। ਇਸ ਮੌਕੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੇ ਨਾਲ ਡਿਪਟੀ ਕਮਾਂਡੈਂਟ ਜੇ.ਆਰ.ਚੋਧਰੀ, ਸਹਾਇਕ ਕਮਾਂਡੈਂਟ ਦੀਵੇਸ਼ ਕੁਮਾਰ, ਬੀ.ਐਸ.ਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ, ਅਨੀਰੁਧ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਜੈ ਮਾਤਾ ਦੇ ਜੈਕਾਰੇ ਲਗਾਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply