ਫਾਜ਼ਿਲਕਾ, 14 ਅਕਤੂਬਰ (ਵਨੀਤ ਅਰੋੜਾ)- ਪੰਜਾਬ ਕਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੱਡੇ ਪੱਧਰ ਤੇ ਲਾਭ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਉਸਾਰੀ ਕਿਰਤੀ ਮਜ਼ਦੂਰਾਂ ਲਈ ਪੰਜਾਬ ਕੰਸਟਰਕਸ਼ਨ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ ਖਤਰਨਾਕ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਐਲ.ਟੀ.ਸੀ. , ਐਕਸ ਗ੍ਰੇਸ਼ੀਆ ਸਕੀਮ, ਵਿੱਤੀ ਸਕੀਮ ਤਹਿਤ 269 ਦੇ ਕਰੀਬ ਲਾਭਪਾਤਰੀਆਂ ਨੂੰ 64, 00,000 ਰੁਪਏ ਦੀ ਸਹਾਇਤੀ ਰਾਸ਼ੀ ਦਿੱਤੀ ਜਾਣੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਐਸ ਕੇ ਭੋਰੀਵਾਲ ਨੇ ਦੱਸਿਆ ਕਿ ਐਕਸ ਗ੍ਰੇਸ਼ੀਆ ਸਕੀਮ ਤਹਿਤ 20 ਲਾਭਪਾਤਰੀਆਂ ਨੂੰ 51 ਲੱਖ 70 ਹਜ਼ਾਰ, ਦਾਹ ਸੰਸਕਾਰ ਦੇ 35 ਲਾਭਪਾਤਰੀਆਂ ਨੂੰ 5 ਲੱਖ 40 ਹਜ਼ਾਰ, ਖ਼ਤਰਨਾਕ ਬਿਮਾਰੀਆਂ ਦੇੇ 5 ਲਾਭਪਾਤਰੀਆਂ ਨੂੰ 2 ਲੱਖ 72 ਹਜ਼ਾਰ, ਵਿੱਤੀ ਸਹਾਇਤਾ ਸਕੀਮ ਦੇ 4 ਲਾਭਪਾਤਰੀਆਂ ਨੂੰ 3100, ਜਣੇਪਾ ਸਕੀਮ ਦੇ 12 ਲਾਭਪਾਤਰੀਆਂ ਨੂੰ 76 ਹਜ਼ਾਰ ਅਤੇ ਐਲ.ਟੀ.ਸੀ. ਸਕੀਮ ਦੇ 193 ਲਾਭਪਾਤਰੀਆਂ ਨੂੰ 3 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿੱਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ( ਮਗਨਰੇਗਾ ਕਿਰਤੀ ਵੱਜੋਂ ਉਸਾਰੀ ਕੰਮਾਂ ਵਿਚ ਸਾਲ ਦੌਰਾਨ 50 ਦਿਨ) ਕੰਮ ਕੀਤਾ ਹੋਵੇ, ਬੋਰਡ ਦਾ ਮੈਂਬਰ ਬਣ ਸਕਦਾ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media