
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਖੇਤੀਬਾੜੀ ਵਿਭਾਗ ਵੱਲੋਂ ਹਾੜ੍ਹੀ 2016-17 ਦੀਆ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜਿਲਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ /ਪ੍ਰਦਰਸ਼ਨੀ ਸਪੋਰਟਸ ਸਟੇਡੀਅਮ ਅੱਡਾ ਕੁੱਕੜਾਂਵਾਲ ਬਲਾਕ ਹਰਸ਼ਾਛੀਨਾ ਜਿਲ੍ਹਾ ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਮੁੱਖ ਮਹਿਮਾਨ ਵੀਰ ਸਿੰਘ ਲੋਪੋਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਸਨ ਤੇ ਤਜਿੰਦਰ ਪਾਲ ਸਿੰਘ ਸੰਧੂ ਪੀ ਸੀੇ.ਐਸ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅੰਮ੍ਰਿਤਸਰ ਜੀ ਵੱਲੋਂ ਇਸ ਕੈਂਪ ਦੀ ਪ੍ਰਧਾਨਗੀ ਕੀਤੀ ਗਈ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੇ ਮੁੱਖ ਮਹਿਮਾਨ ਨੇ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਹਾੜੀ ਦੀਆਂ ਫਸਲਾਂ ਸਬੰਧੀ ਜੋ ਤਕਨੀਕੀ ਗਿਆਨ ਤੁਸੀ ਅੱਜ ਹਾਸਲ ਕੀਤਾ ਹੈ ਇਸ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਭਰਭੂਰ ਲਾਭ ਉਠਾਇਆ ਜਾਵੇ ਅਤੇ ਨੁਮਾਇਸ਼ ਵਿੱਚ ਵੀ ਜੋ ਨਵੀਂ ਮਸ਼ੀਨਰੀ ਦੇਖ ਕੇ ਆਏ ਹੋ ਇਸ ਦੀ ਵਰਤੋਂ ਕਰਕੇ ਆਪਣੀ ਉਪਜ ਵਿੱਚ ਵਾਧਾ ਕੀਤਾ ਜਾਵੇ ।
ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਵਿੱਚ ਆਈ ਖੜੋਤ ਨੂੰ ਤੋੜਨ ਲਈ ਹਰ ਫਸਲ ਦੇ ਬੀਜ ਨੂੰ ਸੋਧ ਕੇ ਬੀਜਿਆ ਜਾਵੇ ਤਾਂ ਜੋ ਬੀਮਾਰੀਆਂ ਅਤੇ ਕੀੜਿਆਂ ਦੇ ਹਮਲੇ ਤੋਂ ਫਸਲਾਂ ਨੂੰ ਸੁਰਖਿਅਤ ਰੱਖਿਆ ਜਾ ਸਕੇ।ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟਦੇ ਹਨ ਅਤੇ ਵਾਤਾਵਰਣ ਵੀ ਦੁਸ਼ਿਤ ਹੋਣ ਤੋਂ ਬਚਦਾ ਹੈ।ਉਨਾਂ ਕੰਬਾਈਨ ਨਾਲ ਕੱਟੇ ਝੋਨੇਂ ਵਾਲੇ ਖੇਤਾਂ ਵਿੱਚ ਹੈਪੀਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਤੇ ਜ਼ੋਰ ਦਿੱਤਾ।
ਉਨਾਂ ਕਿਸਾਨਾਂ ਨੂੰ ਕਿਹਾ ਕਿ ਹੈਪੀਸੀਡਰ ਮਸ਼ੀਨ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀ ਪੈਂਦੀ ਅਤੇ ਇਸ ਤਕਨੀਕ ਨਾਲ ਕਣਕ ਦਾ 2 ਕੁਇੰਟਲ ਝਾੜ ਵੀ ਵੱਧ ਨਿਕਲਦਾ ਹੈ।ਉਨਾਂ ਪੰਜਾਬ ਦੀ ਕਿਸਾਨੀ ਹਿੱਤ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ ।
ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉਨਾਂ ਕਿਹਾ ਕਿ ਜਿਲੇ ਵਿੱਚ 1.85 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦਾ ਅਨੁਮਾਨ ਹੈ।ਜਿਸ ਤੋਂ 9 40,000 ਟਨ ਕਣਕ ਦੀ ਉਪਜ ਹੋਣ ਦੀ ਆਸ ਹੈ ।
ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀਪਾਲਣ, ਡੇਅਰੀ, ਭੂਮੀ ਰੱਖਿਆ, ਜੰਗਲਾਤ ਅਤੇ ਪੀ.ਏ.ਯੂ, ਸਫਲ ਕਿਸਾਨਾਂ ਵੱਲੋਂ ਤਿਆਰ ਕੇਤੀ ਉਤਪਾਦਾਂ, ਖੰਡ ਮਿਲਾਂ, ਖਾਦ, ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਿਸ ਵਿੱੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ।ਹੋਰਨਾ ਤੋਂ ਇਲਾਵਾ ਹਰਵੰਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ ਜਗਦੀਸ਼ ਸਿੰਘ ਜੀ ਐਮ ਖੰਡ ਮਿਲ ਭਲਾ ਪਿੰਡ, ਡਾ. ਨਰਿੰਦਰ ਪਾਲ ਸਿੰਘ ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਅੰ੍ਰਿਮ੍ਰਤਸਰ, ਡਾ. ਜਗਮੋਹਨ ਸਿੰਘ, ਡਾ. ਪਰਵਿੰਦਰ ਸਿੰਘ,ਡਾ ਸੁਖਜਿੰਦਰ ਜੀਤ ਸਿੰਘ ਇੰਜ ਡਾ ਪੁਸ਼ਪਿੰਦਰ ਕੌਰ,ਡਾ ਰਵਿੰਦਰ ਕੌਰ ਸ੍ਰੀ ਸਤਨਾਮ ਸਿੰਘ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਹਰਮੇਲ ਸਿੰਘ ਸਿੰਧੂ ਸੀਨੀਅਰ ਏਰੀਆ ਮੈਨੇਜਰ ਇਫਕੋ ਅੰਮ੍ਰਿਤਸਰ ਰਣਬੀਰ ਸਿੰਘ ਰੰਧਾਵਾ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਵਖ ਵਖ ਵਿਸ਼ਿਆਂ ‘ਤੇ ਭਰਪੂਰ ਜਾਣਕਾਰੀ ਦਿਤੀ। ਇਸ ਮੌਕੇ ਗੁਰਸ਼ਰਨ ਸਿੰਘ ਛੀਨਾ , ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ ਪੰਜਾਬ, ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਬਲਦੇਵ ਸਿੰਘ ਤੇਜਾ ਸਵਿੰਦਰ ਸਿੰਘ ਝੰਜੋਟੀ ਚੇੳਰਮੈਨ ਮਾਰਕੀਟ ਕਮੇਟੀ ਚੁਗਾਵਾਂ ਸੁਰਿੰਦਰ ਸਿੰਘ ਰੰਧਾਵਾਂ ਐਕਸ਼ ਚੇਅਰਮੈਨ ਮਾਰਕੀਟ ਕਮੇਟੀ ਗਹਿਰੀ ਮੰਡੀ ਜੰਡਿਆਲਾ ਗੁਰੂ, ਰਾਜਵਿੰਦਰ ਸਿੰਘ ਲੰਧੇਹ ਸਰਪੰਚ ਕੰਵਲ ਸਮਸ਼ੇਰ ਸਿੰਘ ਗੁਰਮੁੱਖ ਸਿੰਘ ਬਲਬੀਰ ਸਿੰਘ, ਹਰਵੰਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ ਖੇਤੀਬਾੜੀ, ਨਾਜਰ ਸਿੰਘ ਪ੍ਰਧਾਨ ਖੇਤੀਬਾੜੀ ਅਫਸਰ ਅਸੋਸੀਏਸ਼ਨ, ਖੇਤੀਬਾੜੀ ਅਫਸਰ ਗੁਰਿੰਦਰ ਸਿੰਘ ਮੋਮੀ ਮਸਤਿੰਦਰ ਸਿੰਘ ਗੁਰਦੇਵ ਸਿੰਘ ਰਣਜੋਤ ਸਿੰਘ, ਹਰਿੰਦਰ ਜੀਤ ਸਿੰਘ ਹਾਜਰ ਸਨ। ਇਸ ਮੌਕੇ ਅਗਾਂਹਵਧੂ ਕਿਸਾਨਾਂ ਬਲਦੇਵ ਸਿੰਘ ਸੁਖਰਾਜ ਸਿੰਘ ਅਤੇ ਖੇਤੀਬਾੜੀ ਅਫਸਰ ਤਜਿੰਦਰ ਸਿੰਘ ਗਿਲ ਏਡੀਓ ਬਲਜਿੰਦਰ ਸਿੰਘ ਹਰਸ਼ਾ ਛੀਨਾ ਨੂੰ ਵੀ ਸਨਮਾਨਿਤ ਕੀਤਾ ਗਿਆ ਖੇਤੀਬਾੜੀ ਅਫਸਰ ਮਸਤਿੰਦਰ ਸਿੰਘ ਵੱਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media