Friday, June 26, 2026

ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਸਬੰਧੀ ਜਾਗਰੂਕਤਾ ਰੈਲੀ ਕੱਢੀ

ਸਿਹਤ ਕਰਮਚਾਰੀਆਂ ਅਤੇ ਐਨਸੀਸੀ ਵਲੰਟੀਅਰਾਂ ਨੇ ਨਾਅਰੇ ਲਗਾਕੇ ਲੋਕਾਂ ਨੂੰ ਕੀਤਾ ਜਾਗਰੂਕ

ਫਾਜ਼ਿਲਕਾ, 14 ਅਕਤੂਬਰ (ਵਿਨੀਤ ਅਰੋੜਾ):  ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਅੱਜ ਸਥਾਨਕ ਸਿਵਲ ਹਸਪਤਾਲ ਫਾਜ਼ਿਲਕਾ ਵੱਲੋਂ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਜਿਸਨੂੰ ਸਹਾਇਕ ਸਿਵਲ ਸਰਜ਼ਨ ਡਾ. ਦਵਿੰਦਰ ਭੁੱਕਲ ਨੇ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਜੇਸ਼ ਸ਼ਰਮਾ, ਬਲੱਡ ਬੈਂਕ ਇੰਚਾਰਜ਼ ਡਾ. ਮੋਹਿਤ ਮਧੁਕਰ, ਡਾ. ਰੋਹਿਤ ਗੋਇਲ, ਡਾ. ਵਿਕਾਸ ਬਾਂਸਲ, ਐਨਸੀਸੀ ਇੰਚਾਰਜ਼ ਰਾਜੀਵ ਸ਼ਰਮਾ, ਬਲੱਡ ਬੈਂਕ ਵੱਲੋਂ ਬ੍ਰੋਡਰਿਕ, ਰੰਜੂ ਗਿਰਧਰ, ਮੋਹਿਤ ਕੁਮਾਰ, ਰਜਨੀਸ਼ ਕੁਮਾਰ, ਅਤੇ ਸਿਵਲ ਹਸਪਤਾਲ ਸਟਾਫ਼ ਵੱਲੋਂ ਪਰਮਜੀਤ ਸਿੰਘ, ਸੁਨੀਲ ਸੇਠੀ ਅਤੇ ਹੋਰ ਸਿਹਤ ਕਰਮਚਾਰੀ ਅਤੇ ਐਸਡੀ ਸੀਨੀਅਰ ਸੈਕੰਡਰੀ ਸਕੂਲ ਦੇ ਐਨਸੀਸੀ ਵਲੰਟੀਅਰ ਹਾਜ਼ਰ ਸਨ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਹਾਇਕ ਸਿਵਲ ਸਰਜ਼ਨ ਡਾ. ਦਵਿੰਦਰ ਭੁੱਕਲ ਅਤੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜੋ ਵਿਅਕਤੀ ਖੂਨਦਾਨ ਕਰਨਾ ਚਾਹੁੰਦਾ ਹੈ ਉਹ ਉਮਰ 18 ਤੋਂ 60 ਸਾਲ, ਭਾਰ 45 ਕਿਲੋ ਜਾਂ ਉਸਤੋਂ ਵੱਧ, ਨਬਜ 60 ਤੋਂ 100 ਬੀਟਸ ਪ੍ਰਤੀ ਮਿੰਟ, ਬਲੱਡ ਪ੍ਰੈਸ਼ਰ ਉਪਰ ਵੱਲ 100 ਤੋਂ 160 ਅਤੇ ਹੇਠਾਂ ਵੱਲ 60 ਤੋਂ 90, ਹੀਮੋਗਲੋਬਿਨ ਘੱਟ ਤੋਂ ਘੱਟ 12.5 ਗ੍ਰਾਮ, ਤਾਪਮਾਨ 37.7 ਸੈ ਤੋਂ ਵੱਧ ਨਾ ਹੋਵੇ ਆਦਿ ਗੱਲਾਂ ਨੂੰ ਧਿਆਨ ਵਿਚ ਰੱਖਕੇ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਬਿਨਾ ਕਿਸੇ ਲਾਭ ਦੀ ਆਸ ਰਖਦੇ ਹੋਏ ਮੁਫ਼ਤ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਖੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਅਤੇ ਥਕਾਵਟ ਨਹੀਂ ਆਉਂਦੀ ਅਤੇ ਨਾ ਹੀ ਸਰੀਰ ਦਾ ਸੰਤੁਲਨ ਵਿਗੜਦਾ ਹੈ ਅਤੇ ਨਾ ਹੀ ਵਜਨ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਸੜ੍ਹਕ ਹਾਦਸੇ ਵਿਚ ਜ਼ਖ਼ਮੀ ਵਿਅਕਤੀ ਜਾਂ ਡਲੀਵਰੀ ਦੇ ਸਮੇਂ ਜ਼ਰੂਰਤਮੰਦ ਔਰਤਾਂ ਨੂੰ ਲਗਾਇਆ ਜਾਂਦਾ ਹੈ।  ਇਸ ਤੋਂ ਬਾਅਦ ਸਿਹਤ ਕਰਮਚਾਰੀਆਂ ਅਤੇ ਐਨਸੀਸੀ ਵਲੰਟੀਅਰਾਂ ਵੱਲੋਂ ਸ਼ਹਿਰ ਵਿਚ ਸਵੈਇੱਛਕ ਖੂਨਦਾਨ ਕਰਨ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਜੋ ਸਥਾਨਕ ਸਿਵਲ ਹਸਪਤਾਲ ਤੋਂ ਸ਼ੁਰੂ ਹੋਕੇ ਰੇਲਵੇ ਰੋਡ, ਸ਼ਾਸਤਰੀ ਚੌਕ, ਸਾਇਕਲ ਬਾਜ਼ਾਰ, ਬੰਸੀ ਪਕੋੜੇ ਵਾਲਾ ਚੌਕ, ਘੰਟਾਘਰ ਚੌਕ, ਸਰਾਫ਼ਾ ਬਾਜ਼ਾਰ ਤੋਂ ਹੁੰਦੇ ਹੋਏ ਵਾਪਸ ਸਿਵਲ ਹਸਪਤਾਲ ਵਿਚ ਆਕੇ ਰੁਕੀ।  ਰੈਲੀ ਵਿਚ ਸਿਹਤ ਕਰਮਚਾਰੀਆਂ ਅਤੇ ਐਨਸੀਸੀ ਵਲੰਟੀਅਰਾਂ ਵੱਲੋਂ ਹੱਥਾਂ ਵਿਚ ਨਾਅਰੇ ਲਿਖੀਆਂ ਫੱਟੀਆਂ ਅਤੇ ਬੈਨਰ ਚੁੱਕੇ ਹੋਏ ਸਨ ਅਤੇ ਨਾਅਰੇ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply