ਪਠਾਨਕੋਟ, 14 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਅੰਦਰ ਖੂਨ ਦੀ ਜਰੂਰਤ ਨੂੰ ਲੈ ਕੇ ਮਹੀਨੇ ਅਨੁਸਾਰ ਕਲੈਂਡਰ ਤਿਆਰ ਕੀਤਾ ਜਾਵੇਗਾ ਅਤੇ ਪ੍ਰਤੀ ਮਹੀਨੇ ਦੀ ਖੂਨ ਦੀ ਖਪਤ ਦੇ ਅਧਾਰ ਤੇ ਆਉਂਣ ਵਾਲੇ ਸਾਲ-2017 ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ, ਇਸ ਲਈ ਪਠਾਨਕੋਟ ਦੀ ਸਵੈਂ ਸੇਵੀ ਸੰਸਥਾਵਾਂ, ਸਿੱਖਿਆ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਸਥਾਨਕ ਸਵਿਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰਜੀਤ ਸਿੰਘ ਐਡ.ਡੀ.ਐਮ. ਧਾਰਕਲਾਂ, ਰਣਜੀਤ ਸਿੰਘ ਡੀ.ਐਸ.ਪੀ., ਐਚ.ਐਸ. ਬਾਵਾ, ਰਾਜਾ ਜੁਲਕਾ, ਵਿਜੈ ਪਾਸੀ, ਕਿਰਨ ਕਪੂਰ, ਸੁਖਜਿੰਦਰ ਸਿੰਘ ਗਿੱਲ ਐਮ.ਡੀ. ਸੁਖਜਿੰਦਰਾ ਗਰੁਪ, ਰੈਨੁਕਾ ਮਹਾਜਨ,ਡਾ. ਓ.ਪੀ. ਬਿੱਗ, ਮਨਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸਵੈ-ਸੇਵੀ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖੂਨ ਦਾਨ ਕਰਨਾ ਇੱਕ ਮਹਾਂ ਦਾਨ ਹੈ ਅਤੇ ਦਾਨ ਕੀਤਾ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਅਤੇ ਇਸ ਕਾਰਜ ਲਈ ਸਾਨੂੰ ਸਾਰੇਆਂ ਨੂੰ ਅੱਗੇ ਆਉਂਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਾਲ-2017 ਵਿੱਚ ਖੂਨ ਦੀ ਜਰੂਰਤ ਦੇ ਅਨੁਸਾਰ ਬਲੱਡ ਬੈਂਕ ਪਠਾਨਕੋਟ ਅਤੇ ਜਿਲ੍ਹਾ ਰੈਡਕਰਾਸ ਪਠਾਨਕੋਟ ਮਿਲ ਕੇ ਇਕ ਚਾਰਟ ਤਿਆਰ ਕਰਨਗੇ ਅਤੇ ਪ੍ਰਤੀ ਮਹੀਨੇ ਦੀ ਜਰੂਰਤ ਦੇ ਅਨੁਸਾਰ ਹੀ ਜਿਲ੍ਹਾ ਪਠਾਨਕੋਟ ਅੰਦਰ ਖੂਨਦਾਨ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਸੁੱਖਜਿੰਦਰਾ ਗਰੂਪ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਦਸੰਬਰ ਮਹੀਨੇ ਦੋਰਾਨ ਸੰਤ ਨਿਰੰਕਾਰੀ ਮਿਸਨ ਪਠਾਨਕੋਟ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖੂਨ ਦਾਨ ਕਰਨ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆਂ ਦੇ ਨੁੰਮਾਇਦਿਆਂ ਵੱਲੋਂ ਆਪਣੇ ਸੁਝਾਅ ਵੀ ਪੇਸ਼ ਕੀਤੇ ਗਏ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media