Wednesday, August 12, 2026

ਕੇਂਦਰੀ ਗ੍ਰਹਿ ਮੰਤਰੀ ਨੇ ਕੌਮੀ ਇਸਾਈ ਨੇਤਾਵਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਤਵਾਦ ਦਾ ਕੋਈ ਵੀ ਧਰਮ ਨਹੀਂ ਹੈ ਫਿਰ ਵੀ ਕੁਝ ਲੋਕ ਇਨ੍ਹਾਂ ਦੋਵਾਂ  ਨੂੰ ਜੋੜਨ ਦਾ ਯਤਨ ਕਰ ਰਹੇ ਹਨ। ਭਾਰਤ ਦੁਨੀਆ ਲਈ  ‘ਅਸਹਿਣਸ਼ੀਲਤਾ ਦੀ ਯੂਨੀਵਰਸਿਟੀ’ ਦਾ ਨਾਮ ਦਿੰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਤੇ ਵਿੱਚ ਮਤਭੇਦ ਹੋ ਸਕਦੇ ਹਨ ਜਿਨ੍ਹਾਂ ਨੂੰ ਵਾਰਤਾ ਦੀ ਮੇਜ ਉਤੇ ਗੱਲਬਾਤ ਰਾਹੀਂ ਹਲ  ਕੀਤਾ ਜਾ ਸਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅੰਸਤੁਸ਼ਟ  ਗੱਲਬਾਤ ਦੀ  ਬਿਜਾਏ ਬੰਦੂਕ ਚੁੱਕ ਲੈਣ । ਅੱਜ ਇਥੇ ਰਾਸ਼ਟਰੀ ਇਸਾਈ ਨੇਤਾਵਾਂ ਦੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕੁਝ ਦੇਸ਼ਾ ਵੱਲੋਂ ਅੱਤਵਾਦ ਨੂੰ ਰਾਜਨੈਤਿਕ ਦਾ ਇੱਕ ਔਜਾਰ ਬਣਾਉਣ ਦੀ ਨੀਤੀ  ਨਿੰਦਾ ਕਰਦੇ ਹੋਏ ਇਸ ਨੂੰ ਮੰਦਭਾਗਾ ਕਰਾਰ ਦਿੱਤਾ। ਕੇਂਦਰੀ  ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਇੱਕ  ਧਰਮ ਨਿਰਪੱਖ ਦੇਸ਼ ਹੈ।ਅਤੇ ਇਥੇ ਧਰਮ ਦੇ ਆਧਾਰ ਤੋ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ਨੂੰ ਦੋਹਰਾਇਆ ਕਿ ਭਾਰਤ ਇਤਿਹਾਸ ਦੇ ਦੌਰਾਨ ਵਿਸ਼ਵ ਦੇ ਸਾਰੇ ਪ੍ਰਮੁੱਖ ਧਰਮਾਂ ਦਾ ਸੰਗਮ ਰਿਹਾ ਹੈ।ਕੇਂਦਰ ਸਰਕਾਰ ਸ਼ਰਾਰਤੀ ਅਨਸਰਾਂ ਅਤੇ ਅਫਵਾਹ ਫੈਲਾਉਣ ਉੱਤੇ ਨਜਰ ਰੱਖੇਗੀ ਅਤੇ ਦੇਸ਼ ਵਿੱਚ ਲਗਾਤਾਰ ਕਾਨੂੰਨ ਦਾ ਸ਼ਾਸਨ ਬਣਾਈ  ਰੱਖੇਗੀ ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply