Sunday, February 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 18 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਪੁਲਿਸ ਪਾਰਟੀ ‘ਤੇ ਹਮਲਾ– ਅੱਤਵਾਦੀ 5 ਰਾਈਫਲਾਂ ਖੋਹ ਕੇ ਹੋਏ ਫਰਾਰ।

▶ ਹਾਈਕੋਰਟ ਹੁਕਮਾਂ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਦੇ ਖੇਤਾਂ ਵਿੱਚ ਸ਼ਰੇਆਮ ਸਾੜੀ ਜਾ ਰਹੀ ਹੈ ਪਰਾਲੀ।

▶ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਪਿੰਡ ਸੁਖਨਈ ‘ਚ ਅੱਗ ਲੱਗਣ ਨਾਲ 84 ਦੇ ਕਰੀਬ ਘਰ ਸੜ ਕੇ ਹੋਏ ਸਵਾਹ।

▶ ਸੰਗਰੂਰ ਵਿੱਚ ਦਲਿਤ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਵਲੋਂ 4 ਕਥਿਤ ਦੋਸ਼ੀਆਂ ਖਿਲਾਫ ਇਰਾਦਤਨ ਕਤਲ ਦਾ ਮਾਮਲਾ ਦਰਜ਼।

▶ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਤੋਂ ਬਾਅਦ ਹਿਮਾਚਲ ਦੇ ਕੁੱਲੂ ਦਾ 7 ਰੋਜ਼ਾ ਦੁਸ਼ਹਿਰਾ ਮੇਲਾ ਸਮਾਪਤ।

▶ ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।

▶ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਲਵਾਈ ਹਾਜ਼ਰੀ– ਜਲੋ ਸੱਜੇ, ਅਲੋਕਿਕ ਦੀਪ ਮਾਲਾ ਹੋਈ ਤੇ ਆਤਿਸ਼ਬਾਜ਼ੀ ਵੀ ਚਲਾਈ ਗਈ।

▶ ਜੋ ਸੱਪ ਪਾਲਦਾ ਹੈ, ਉਹੀ ਸੱਪ ਇਕ ਦਿਨ ਉਸ ਨੂੰ ਜਰੂਰ ਕੱਟਦਾ ਹੈ- ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦਿੱਤੀ ਨਸੀਹਤ।

▶ ਕਾਂਗਰਸ ਦੀ ਤਿੰਨ ਦਿਨਾਂ ਕਿਸਾਨ ਬੱਸ ਯਾਤਰਾ ਚੰਡੀਗ੍ਹੜ ਤੋਂ ਸ਼ੁਰੂ- ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਅਗਵਾਈ।

▶ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਨਹੀਂ ਆ ਰਹੇ, ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਹਨ ਅਫਵਾਹਾਂ – ਕੈਪਟਨ ਅਮਰਿੰਦਰ।

▶ ਪਾਕਿਸਤਾਨ ਨਾ ਕਿਸੇ ਦਾ ਭਲਾ ਕਰਨਾ ਚਾਹੁੰਦਾ ਅਤੇ ਨਾ ਹੀ ਆਪਣਾ– ਰਾਜਨਾਥ ਸਿੰਘ।

▶ ਨਵਾਂ ਸ਼ਹਿਰ ਦੀ ਪੁਲਿਸ ਵਲੋਂ 4 ਮੈਂਬਰੀ ਅੰਤਰਰਾਜ਼ੀ ਚੋਰ ਗਿਰੋਹ ਦਾ ਪਰਦਾਫਾਸ਼ – 7 ਮੋਟਰਸਾਈਕਲ, 3 ਐਕਟੀਵਾ, 1 ਪਿਸਤਲ ਤੇ 8 ਜਿੰਦਾ ਕਾਰਤੂਸ ਬਰਾਮਦ।

▶ ਅੰਮ੍ਰਿਤਸਰ ਜਿਲ੍ਹੇ ਦੇ ਅਟਾਰੀ ਨੇੜੇ ਹੋਏ ਸਕੂਲੀ ਬੱਸ ਹਾਦਸੇ ਬਾਰੇ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ – ਦੋਸ਼ੀ ਕੋਣ ਹੈ ਤੇ ਉਸ ਦੇ ਖਿਲਾਫ ਕੀ ਕਾਰਵਾਈ ਹੋ ਰਹੀ ਹੈ।

▶ ਉਡੀਸ਼ਾ ਦੇ ਭੁਵਨੇਸ਼ਵਰ ਸਿੰਘ ਸਮ ਹਸਪਤਾਲ ਦੇ ਆਈ.ਸੀ.ਯੂ ‘ਚ ਲੱਗੀ ਅੱਗ – 24 ਮੋਤਾਂ ਤੇ 30 ਦੇ ਜਖਮੀ ਹੋਣ ਦੀ ਖਬਰ – ਸਾਹ ਘੁੱਟਣ ਨਾਲ ਹੋਈਆਂ ਮੌਤਾਂ।

▶ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਹਾਦਸੇ ‘ਤੇ ਜਤਾਇਆ ਦੁੱਖ ਸਿਹਤ ਮੰਤਰੀ ਜੇ.ਪੀ ਨੱਢਾ ਤੇ ਧਰਮਿੰਦਰ ਪ੍ਰਧਾਨ ਨਾਲ ਕੀਤੀ ਗੱਲ- ਲੋੜ ਪੈਣ ‘ਤੇ ਮਰੀਜ ਦਿੱਲੀ ਦੇ ਏਮਜ਼ ‘ਚ ਭੇਜਣ ਲਈ ਕਿਹਾ।

▶ ਉਤਰਪ੍ਰਦੇਸ਼ ‘ਚ ਯਾਦਵ ਪਰਿਵਾਰ ‘ਚ ਬਣੀ ਸਹਿਮਤੀ- ਅਖਿਲੇਸ਼ ਯਾਦਵ ਵਿਧਾਨ ਸਭਾ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਵਲੋਂ ਹੋਣਗੇ ਸੀ.ਐਮ ਦਾ ਚਿਹਰਾ।

▶ ਜੰਮੂ ਕਸ਼ਮੀਰ ਦੇ ਰਾਜ਼ੌਰੀ ‘ਚ ਸ਼ਹੀਦ ਹੋਏ ਜਵਾਨ ਸ਼ੁਦੀਸ਼ ਕੁਮਾਰ ਨੂੰ ਯੂ.ਪੀ ਦੇ ਸੰਭਲ ਵਿਖੇ ਪੂਰੇ ਰਾਜਸੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਇਗੀ।

〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਗੋਆ ਬ੍ਰਿਕਸ ਸੰਮੇਲਨ ਦੇ ਐਲਾਨਨਾਮੇ ‘ਚ ਲਸ਼ਕਰ ਤੇ ਜੈਸ਼ ਨੂੰ ਅੱਤਵਾਦੀ ਐਲਾਨਣ ‘ਤੇ ਨਹੀਂ ਹੋ ਸਕੀ ਕੋਈ ਸਹਿਮਤੀ।

▶ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ੍ਹ ਸਕਦੇ ਹਨ ਆਪਣਾ ਪੰਜਾਬ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ।

▶ ਆਰ.ਐਸ.ਐਸ ਦੀ ਸਿੱਖਿਆ ਨਾਲ ਹੀ ਸੰਭਵ ਹੋ ਸਕਿਆ ਸਰਜ਼ੀਕਲ ਸਟਰਾਈਕ – ਰੱਖਿਆ ਮੰਤਰੀ ਮਨੋਹਰ ਪਾਰੀਕਰ।

▶ ਯੂ.ਪੀ ਵਿਧਾਨ ਸਭਾ ਚੋਣਾਂ- 2 ਮਹੀਨਿਆਂ ‘ਚ 8 ਚੋਣ ਰੈਲੀਆਂ ਕਰਨਗੇ ਪੀ.ਐਮ ਮੋਦੀ।

▶ ਭਿਵੰਡੀ (ਮੁੰਬਈ) ਸਥਿਤ ਸਕੂਲ ਦੇ ਇਮਤਿਹਾਨ ‘ਚ ਪੁਛਿਆ ਅਜ਼ੀਬ ਸਵਾਲ- ਵਿਰਾਟ ਕੋਹਲੀ ਦੀ ਗਰਲ ਫਰੈਂਡ ਦਾ ਨਾਮ ਦੱਸੋ ?

▶1962, 1965, 1971 ਦੀਆਂ ਜੰਗਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਵਲੌਂ ਐਲਾਨੀ 50-50 ਲੱਖ ਦੀ ਗ੍ਰਾਂਟ ਕੀਤੀ ਮਨਜੂਰ- ਚੰਡੀਗੜ੍ਹ ‘ਚ ਧਰਨਾ ਖਤਮ– ਤਿੰਨ ਕਿਸ਼ਤਾਂ ਸਰਕਾਰ ਦੇਵੇਗੀ ਸਹਾਇਤਾ।

▶ 1984 ਸਿੱਖ ਕਤਲੇਆਮ ਮਾਮਲਾ- ਸੱਜਣ ਕੁਮਾਰ ਵਲੋਂ ਜੱਜ ਬਦਲਣ ਦੀ ਕੀਤੀ ਗਈ ਅਪੀਲ ‘ਤੇ ਹੋਈ ਸੁਣਵਾਈ– ਅੱਜ ਮੰਗਲਵਾਰ ਵੀ ਜਾਰੀ ਰਹੇਗੀ ਸੁਣਵਾਈ।

▶ ਲੋਂਗੋਵਾਲ ਵਿਖੇ 32 ਸਾਲਾ ਕਰਜ਼ਾਈ ਕਿਸਾਨ ਨਿਰਮਲ ਸਿੰਘ ਵਲੋਂ ਆਤਮਹੱਤਿਆ ਦੀ ਖਬਰ।

▶ ਉਤਰਾਖੰਡ-ਨੇਪਾਲ ਸਰਹੱਦ ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply