
ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਦੀ ਅਗਵਾਈ ਵਿੱਚ ‘ਵਿਸ਼ਵ ਭੋਜਨ ਦਿਵਸ’ ਮਨਾਇਆ ਗਿਆ।ਜਿਸ ਵਿੱਚ ਚੌਥੀ ਅਤੇ ਪੰਜਵੀਂ ਅਤੇ ਛੇਵੀ ਜਮਾਤ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਗੈਸ ਦਾ ਪ੍ਰਯੋਗ ਕੀਤੇ ਬਿਨਾ ਵੱਖ-ਵੱਖ ਡਿਸ਼ਾਂ ਤਿਆਰ ਕੀਤੀਆਂ ਅਤੇ ਬੜੇ ਹੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤੀਆਂ।ਉਹਨਾਂ ਨੇ ਭੇਲਪੂਰੀ, ਫਰੂਟਚਾਰਟ, ਪਾਣੀਚਾਰਟ, ਜੂਸ, ਬਰਗਰ, ਸੈਂਡਵਿਚ ਆਦਿ ਡਿਸ਼ਾਂ ਤਿਆਰ ਕਰਕੇ ਆਪਣੀ ਕਾਬਲੀਅਤ ਦਰਸਾਈ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਖਾਣੇ ਨੂੰ ਚੱਖਿਆ ਅਤੇ ਉਹਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਰੀਫਰੈਸ਼ ਕਰਦੀਆਂ ਹਨ ਅਤੇ ਨਾਲ ਹੀ ਉਹਨਾਂ ਨੂੰ ਬਹੁਤ ਕੁੱਝ ਨਵਾਂ ਕਰਨ ਦਾ ਮੌਕਾ ਮਿਲਦਾ ਹੈ ਅਤੇ ਬੱਚਿਆਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media