Thursday, October 1, 2026

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਇਕੱਤਰਤਾ ਅਤੇ ਕਵੀ ਦਰਬਾਰ

ppn2210201627
ਗੁਰਦਾਸਪੁਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੁਪਹਿਰ ਮਹਿਰਮ ਸਾਹਿਤ ਸਭਾ ਦਾ ਇਕੱਤਰਤਾ ਅੱਜ ਬਾਅਦ ਮਹਿਰਮ ਕਮਿਊਨਿਟੀ ਹਾਲ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਡਾ. ਮਲਕੀਅਤ ਸਿੰਘ ਸੁਹਲ, ਮੱਖਣ  ਕੁਹਾੜ ਤੇ ਸੀਤਲ ਸਿੰਘ ਗੁਨੋਪੁਰੀ ਵਲੋਂ ਸ਼ਾਂਝੇ ਤੌਰ ‘ਤੇ ਕੀਤੀ।ਇਸ ਸਮੇਂ ਵਿਚਾਰ ਵਟਾਂਦਰੇ ਉਪਰੰਤ 6 ਨਵੰਬਰ ਨੂੰ ਕੇਂਦਰੀ ਲੇਖਕ ਸਭਾ ਦੀ ਚੋਣ ਵਿੱਚ ਵੋਟਾਂ ਪਾਉਣ ਦੀ ਸਾਰੇ ਲੇਖਕਾਂ ਨੂੰ ਅਪੀਲ ਕੀਤੀ ਗਈ।ਲੇਖਕਾਂ ਨੂੰ ਨਵੀਆਂ ਰਚਨਾਵਾਂ ਲਿਖ ਕੇ ਸੋਧਣ ਲਈ ਸੂਝਵਾਨ ਸਿਆਣੇ ਲੇਖਕਾਂ ਨੂੰ ਦੇਣ ਵਾਸਤੇ ਕਿਹਾ ਕਿਹਾ।ਪੰਜਾਬੀ ਮਾਂ ਬੋਲੀ ਦੇ ਕਾਫਲੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਅਤੇ ਕਵੀ ਦਰਬਾਰ ਦਾ ਆਗਾਜ਼ ਡਾ. ਦਰਸ਼ਨ ਬਿੱਲੇ ਦੇ ਗੀਤ ਤੋਂ ਹੋਇਆ ਅਤੇ ਪ੍ਰੀਤ ਰਾਣਾ ਨੇ ਡਾ. ਮਲਕੀਅਤ “ਸੁਹਲ“ ਦਾ ਲਿਖਿਆ ਗੀਤ ਬੜੀ ਬੁਲੰਦ ਅਵਾਜ਼ ਵਿੱਚ ਸੁਣਾਇਆ।ਦਰਬਾਰਾ ਸਿੰਘ ਭੱਟੀ ਦਾ ਗੀਤ ਅਤੇ ਨਰਿੰਜਣ ਸਿੰਘ ਪਾਰਸ ਦੀ ਕਵਿਤਾ ਬੜੀ ਪਿਆਰੀ ਸੀ।ਦਰਸ਼ਨ ਲੱਧੜ ਦੀ ਰਚਨਾ, ਗੁਰਬਚਨ ਸਿੰਘ ਬਾਜਵਾ ਦੀ ਕਵਿਤਾ ਤੇ ਦੇਵ ਪੱਥਰ ਦਿਲ ਦੀ ਗਜ਼ਲ ਬੜੀ ਪਸੰਦ ਕੀਤੀ ਗਈ।ਮਹੇਸ਼ ਚੰਦਰਭਾਨੀ ਦੀ ਕਵਿਤਾ ਕਾਬਲੇਗੌਰ ਸੀ।ਸਿਕੰਦਰ ਭੱਟੀ, ਅਨਿਲ ਗਿੱਲ ਤੇ ਬੈਂਕ ਮੈਨੇਜਰ ਜਗਜੀਤ ਕੰਗ ਨੇ ਗੀਤਾ ਰਾਹੀਂ ਮਨੋਰੰਜਨ ਕੀਤਾ।ਸ੍ਰੀ ਸੁਲਤਾਨ ਭਾਰਤੀ, ਪ੍ਰਤਾਪ ਪਾਰਸ ਤੇ ਓਮ ਪ੍ਰਕਾਸ਼ ਭਗਤ ਦੀਆਂ ਗਜ਼ਲਾਂ ਦੀ ਛਹਿਬਰ ਲੱਗੀ ਰਹੀ।ਕਹਾਣੀਕਾਰ ਤਰਸੇਮ ਭੰਗੂ ਦੀ ਕਹਾਣੀ ਬੇ-ਰੁਜ਼ਗਾਰ ਬਾਰੇ ਨੌਜਵਾਨਾਂ ਲਈ ਸੁਣਾਈ ਗਈ ਅਤੇ ਕੈਪਟਨ ਜਸਵੰਤ ਸਿੰਘ ਰਿਆੜ ਨੇ ਆਪਣੀ ਰਚਨਾ ਸੁਣਾ ਕੇ ਕਮਾਲ ਕੀਤੀ।ਸੀਤਲ ਗੁਨੋਪੁਰੀ ਅਤੇ ਮੱਖਣ ਕੁਹਾੜ ਦੀ ਗਜ਼ਲ ਨੇ ਚੰਗਾ ਰੰਗ ਬੰਨ੍ਹਿਆ।ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ‘ਸੁਹਲ’ ਨੇ ਆਪਣੀ ਕਵਿਤਾ ਸੁਣਾ ਕੇ ਆਏ ਸਾਹਿਤਕਾਰਾਂ, ਲੇਖਕਾਂ, ਗੀਤਕਾਰਾਂ ਤੇ ਗਾਇਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਵੰਬਰ ਵਿੱਚ ਆਰ.ਬੀ ਸੋਹਲ ਦੀ ਗਜ਼ਲਾਂ ਦੀ ਕਿਤਾਬ “ਜਿੰਦਗੀ ਸੰਗ੍ਰਾਮ ਵਿੱਚ“ ਰੀਲੀਜ਼ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply