Thursday, April 30, 2026

ਪੰਥਕ ਧਿਰਾਂ ਦੇ ਵੱਲੋਂ ਸਰਬੱਤ ਖਾਲਸਾ ਸੰਮੇਲਨ 2016 ਦੇ ਵਿੱਚ ਵਹੀਰਾ ਘੱਤ ਕੇ ਪਹੁੰਚਣ ਦੀ ਅਪੀਲ

sakhiraਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਥਕ ਧਿਰਾਂ ਦੇ ਵੱਲੋਂ ਸਰਬੱਤ ਖਾਲਸਾ ਸੰਮੇਲਨ 2015 ਦੇ ਦੌਰਾਨ ਥਾਪੇ ਗਏ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ, ਐਕਟਿੰਗ ਜੱਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ, ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ ਦੀ ਅਗੁਵਾਈ ਦੇ ਵਿੱਚ 10 ਨਵੰਬਰ 2016 ਨੂੰ ਪਾਵਨ ਤੇ ਪਵਿੱਤਰ ਧਰਤੀ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਕਰਵਾਏ ਜਾ ਰਹੇ ਵਿਲੱਖਣ ਸਰਬੱਤ ਖਾਲਸਾ ਸੰਮੇਲਨ ਨੂੰ ਲੈ ਕੇ ਜਿੱਥੇ ਪੰਥ ਦੋਖੀਆਂ ਦੇ ਵੱਲੋਂ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਥੇ ਇਸ ਸੰਮੇਲਨ ਦੀ ਸਫਲਤਾ ਨੂੰ ਲੈ ਕੇ ਹੋਂਦ ਵਿੱਚ ਲਿਆਂਦੀ ਗਈ 150 ਮੈਂਬਰੀ ਕਮੇਟੀ ਦੇ ਕਨਵੀਨਰ ਸਾਬਕਾ ਐਮ.ਪੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਪਾਰਟੀ ਵਰਕਰਾਂ, ਅਹੁੱਦੇਦਾਰਾਂ ਦੇ ਪੰਥਕ ਹਿਤੈਸ਼ੀਆਂ ਨੂੰ ਹੁੰਮਹੁੰਮਾ ਕੇ ਵਹੀਰਾ ਘੱਤ ਕੇ ਇਸ ਸੰਮੇਲਨ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ। ਇਸ ਸਬੰਧੀ ਹੋਰ ਵਧੇਰੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਤੇ ਕਮੇਟੀ ਦੇ ਸਰਕਦਾ ਅਹੁੱਦੇਦਾਰ ਭਾਈ ਜਰਨੈਲ ਸਿੰਘ ਸਖੀਰਾ ਨੇ ਪੰਥ ਦੋਖੀਆਂ, ਪੰਥਕ ਹਿਤੈਸ਼ੀਆਂ ਤੇ ਸਿੱਖ ਪੰਥ ਨਾਲ ਜੁੜੀ ਹਰ ਉਸ ਸ਼ਖਸ਼ੀਅਤ ਨੂੰ ਸੱਦਾ ਦਿੱਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅੱਗ ਆਪਣੇ ਪੱਲੇ ਵਿੱਚ ਲੁਕਾਈ ਬੈਠੇ ਹਨ।ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਸ਼ਾਇਦ 10 ਨਵੰਬਰ 2016 ਤੋਂ ਬਾਅਦ ਕੋਈ ਵੀ ਅਜਿਹਾ ਲਾਮਿਸਾਲ ਤੇ ਬੇਮਿਸਾਲ ਇਕੱਠ ਜਾਂ ਸੰਮੇਲਨ ਨਾ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਸਿੱਖ ਪੰਥ ਦੇ ਮਹਾਨ ਢਾਡੀ, ਰਾਗੀ, ਧਰਮੀ ਫੌਜੀ, ਕਵੀਸ਼ਰੀ  ਤੇ ਬੁੱਧੀਜੀਵੀ ਵਰਗ ਜਿੱਥੇ ਹਿੱਸਾ ਲਵੇਗਾ।ਉੱਥੇ ਪੰਥਕ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸਦੀਵੀਂ ਚਲਦਾ ਰੱਖਣ ਵਾਲੇ ਪੰਥਕ ਆਗੂ ਆਪਣੇ ਵੱਡਮੁੱਲੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਦੋਂ ਕਿ ਸਿੱਖ ਪੰਥ ਤੇ ਸਿੱਖ ਗੁਰੂਆਂ ਦੇ ਕੁਰਬਾਨੀਆਂ ਭਰੇ ਸੁਨਿਹਰੀ ਇਤਿਹਾਸ ਦੀ ਗਾਥਾ ਤੇ ਬਾਤ ਪਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਸਰਬੱਤ ਖਾਲਸਾ ਸੰਮੇਲਨ ਨੂੰ ਲੈ ਕੇ ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਕਰੋੜਾਂ ਸਿੱਖਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉੱਥੇ ਇਸ ਦੀ ਸਫਲਤਾ ਨੂੰ ਲੈ ਕੇ 150 ਮੈਂਬਰੀ ਕਮੇਟੀ ਦੇ ਨਾਲ-ਨਾਲ ਕਈ ਹੋਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਸਮੂਹ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਰਬੱਤ ਖਾਲਸਾ ਸੰਮੇਲਨ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਇਸ ਮੌਕੇ ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਸਿਕੰਦਰ ਸਿੰਘ ਵਰਾਣਾ, ਸਵਿੰਦਰ ਸਿੰਘ ਚੋਹਲਾ ਸਾਹਿਬ, ਸਤਨਾਮ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply