Sunday, March 15, 2026

 ਬਾਬਾ ਤਾਰਾ ਸਿੰਘ ਜੀ ਸ਼ਹੀਦ ਅਤੇ ਬਾਬਾ ਪੁਰਾਣਾ ਜੀ ਦੀ ਯਾਦ ‘ਚ ਸਲਾਨਾ ਜੋੜ ਮੇਲਾ ਕਰਵਾਇਆ

ppn2410201601

ਅਲਗੋਂ ਕੋਠੀ, 24 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਪਿੰਡ ਅਲਗੋ ਕਲਾਂ ਵਿਖੇ ਧੰਨ-ਧੰਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਅਤੇ ਧੰਨ ਧੰਨ ਬਾਬਾ ਪੁਰਾਣਾ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਕਰਵਾਇਆ ਗਿਆ ।ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ੳਪੰਰਤ ਪ੍ਰਤਾਪ ਸਿੰਘ ਛੰਨਾ ਦੇ ਕੀਰਤਨੀ ਜਥੇ, ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਅਲਗੋ ਅਤੇ ਢਾਡੀ ਜਥਾ ਬਲਵੀਰ ਸਿੰਘ ਪਾਰਸ ਨੇ ਗੁਰੂ ਜੱਸ ਸੁਣਾ ਕੇ ਸਗੰਤਾਂ ਨੂੰ ਨਿਹਾਲ ਕੀਤਾ ।ਇਸ ਮੋਕੇ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅੰਮ੍ਰਿਤਪਾਨ ਕਰਕੇ ਗੂਰੁ ਵਾਲੇ ਬਨਣਾ ਚਾਹੀਦਾ ਹੈ।ਇਸ ਮੋਕੇ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ, ਸਰਪੰਚ ਮੇਜਰ ਸਿੰਘ ਅਲਗੋ ਕਲਾਂ, ਚੇਅਰਮੈਨ ਇੰਦਰਜੀਤ ਸਿੰਘ ਆਈ.ਟੀ ਕਾਲਜ ਅਲਗੋਕੋਠੀ, ਗੁਰਬੀਰ ਸਿੰਘ ਅਲਗੋ, ਗੁਰਸੇਵਕ ਸਿੰਘ, ਅਜੀਤ ਸਿੰਘ, ਸਰਪੰਚ ਮਨਜੀਤ ਸਿੰਘ ਅਲਗੋਕੋਠੀ, ਚੇਅਰਮੈਨ ਜਰਨੈਲ ਸਿੰਘ ਅਲਗੋਕੋਠੀ, ਕ੍ਰਿਪਾਲ ਸਿੰਘ, ਹਰਪਾਲ ਸਿੰਘ ਅਲਗੋ, ਮਾਰਕੀਟ ਕਮੇਟੀ ਪ੍ਰਧਾਨ ਗੁਰਜੀਤ ਸਿੰਘ ਅਲਗੋਕੋਠੀ, ਸਿਮਰਨਜੀਤ ਸਿੰਘ ਭੈਣੀ, ਰਾਜਬੀਰ ਸਿੰਘ ਅਲਗੋ, ਜਸਬੀਰ ਸਿੰਘ ਜੱਸ ਅਲਗੋ, ਦਲਬੀਰ ਸਿੰਘ ਅਲਗੋ, ਲਾਭ ਸਿੰਘ, ਵਿਸ਼ਾਲ ਸਿੰਘ, ਸਰਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜਰ ਸਨ

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply