ਪਠਾਨਕੋਟ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਖੇਲੋ ਇੰਡੀਆ ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸਨ ਲਈ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਜ਼ਿਲ੍ਹਾ ਪਠਾਨਕੋਟ ਅੰਦਰ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦਿੰਦਿਆ ਦੱਸਿਆ ਕਿ ਇਹ ਖੇਡਾਂ ਜਿਲ੍ਹੇ ਅੰਦਰ 26, 27 ਅਤੇ 28 ਅਕਤੂਬਰ ਨੂੰ ਵੱਖ ਵੱਖ ਸਥਾਨਾਂ ਤੇ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਵਰਗ-14 ਅਧੀਨ ਬਾਕਸਿੰਗ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਸਥਾਨਕ ਐਸ.ਡੀ ਕਾਲਜ ਪਠਾਨਕੋਟ, ਹਾਕੀ ਅਤੇ ਕਬੱਡੀ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ, ਕੁਸਤੀ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਰੰਜੂ ਦਾ ਅਖਾੜਾ ਪੰਗੋਲੀ ਚੋਕ ਪਠਾਨਕੋਟ ਅਤੇ ਵਾਲੀਬਾਲ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਸੈਂਟ ਥਾਮਸ ਸਕੂਲ ਮਿਸਨ ਰੋਡ ਪਠਾਨਕੋਟ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਜਿਲ੍ਹਾ ਪੱਧਰੀ ਪੇਂਡੂ ਖੇਡਾਂ ਵਰਗ-17 ਅਧੀਨ ਤੈਰਾਕੀ ਦੇ ਮੁਕਾਬਲੇ 26 ਅਤੇ 27 ਅਕਤੂਬਰ ਨੂੰ ਐਮ.ਸੀ. ਤੈਰਾਕੀ ਪੂਲ ਪਠਾਨਕੋਟ, ਬਾਕਸਿੰਗ ਅਤੇ ਬੈਡਮਿੰਟਨ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਐਸ.ਡੀ. ਕਾਲਜ ਪਠਾਨਕੋਟ, ਹਾਕੀ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਅਤੇ ਕੁਸਤੀ ਦੇ ਮੁਕਾਬਲੇ 27 ਅਤੇ 28 ਅਕਤੂਬਰ ਨੂੰ ਰੰਜੂ ਦਾ ਅਖਾੜਾ ਪੰਗੋਲੀ ਚੋਕ ਪਠਾਨਕੋਟ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ/ਖਿਡਾਰਨਾਂ ਉਪਰੋਕਤ ਸਥਾਨਾਂ ਤੇ ਸਵੇਰੇ 8.30 ਵਜੇ ਪਹੁੰਚਣਗੇ ਅਤੇ ਨਾਲ ਆਪਣੀ ਉਮਰ ਦਰਸਾਉਂਦੇ ਸਰਟੀਫਿਕੇਟ ਲੈ ਕੇ ਆਉਂਣਗੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media