Sunday, March 15, 2026

ਨਸ਼ਾ ਛੁਡਾਊ ਅਤੇ ਪੁਨਰਵਾਸ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ

vijay-sampla

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਪੋਸਟ ਬਿਊਰੋ)- ਅੱਜ ਇਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਦੇ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ ਹੇਠ ‘ਨਸ਼ਾ ਛੁਡਾਊ ਅਤੇ ਪੁਨਰਵਾਸ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ’ (ਐਨ ਸੀ ਸੀ ਡੀ ਆਰ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਮੰਤਰਾਲਾ ਦੀ ਸਕੱਤਰ ਸ੍ਰੀਮਤੀ ਅਨੀਤਾ ਅਗਨੀਹੋਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰੀਜਨਲ ਰਿਸੋਰਸ ਐਂਡ ਟ੍ਰੇਨਿੰਗ ਸੈਂਟਰਜ਼ (ਆਰ.ਆਰ.ਟੀ.ਸੀਜ਼) ਅਤੇ ਬਹੁਤ ਸਾਰੇ ਐਨ.ਜੀ. ਓਜ਼ ਦੇ ਨੁਮਾਇੰਦੇ ਸ਼ਾਮਿਲ ਹੋਏ।ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਮੰਤਰੀ ਨੇ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਮੈੈਂਬਰਾਂ ਨੂੰ ਕਿਹਾ ਕਿ ਉਹ ਇਸ ਮੁੱੱਦੇ ਉੱਤੇ ਆਪਣੇੇ ਵਿਚਾਰ ਅਤੇ ਰਾਏ ਜਲਦੀ ਅਤੇ ਰੈਗੁਲਰ ਤੌਰ ਤੇ ਸ਼ਾਂਝੇ ਕਰਿਆ ਕਰਨ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਨਸ਼ੀਲੀਆਂ ਦਵਾਈਆਂ ਦੀ ਮੰਗ ਵਿੱਚ ਕਮੀ ਲਿਆਉਣ ਵਾਲਾ ਨੋਡਲ ਮੰਤਰਾਲਾ ਹੈ।ਇਹ ਨਸ਼ੀਲੀਆਂ ਦਵਾਈਆਂ ਦੀ ਆਦਤ ਨੂੰ ਰੋਕਣ ਦੀ ਸਮੱਸਿਆ ਦੇ ਸਾਰੇ ਪਹਿਲੂਆਂ, ਜਿਸ ਵਿੱਚ ਮਸਲੇ ਦੀ ਵਿਸ਼ਾਲਤਾ, ਇਲਾਜ, ਇਹਤਿਆਤੀ ਉਪਾਅ, ਨਸ਼ਾਖੋਰਾਂ ਦੇ ਇਲਾਜ ਅਤੇ ਪੁਨਰਵਾਸ, ਸੂਚਨਾ ਵੰਡਣ ਅਤੇ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਵਿੱਚ ਤਾਲਮੇੇਲ ਰੱਖਦਾ ਹੈ ਅਤੇ ਉਨ੍ਹਾਂ ਨੂੰਮਾਨੀਟਰ ਕਰਦਾ ਹੈ।ਮੰਤਰਾਲਾ ਨਸ਼ਾਖੋਰਾਂ ਦੀ ਪਛਾਣ, ਇਲਾਜ ਅਤੇ ਪੁਨਰਵਾਸ ਦਾ ਕੰਮ ਸਵੈਇੱਛੁਕ ਸੰਗਠਨਾਂ ਰਾਹੀਂ ਕੀਤੇ ਜਾਣ ਵਿੱਚ ਭਾਈਚਾਰਾ ਅਧਾਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ।

ਮੀਟਿੰਗ ਦੌਰਾਨ ਹੇਠ ਲਿਖੇ ਅਹਿਮ ਮੁੱਦੇ ਵਿਚਾਰੇ ਗਏ-

1. ਸ਼ਰਾਬਖੋਰੀ ਉੱਤੇ ਰੋਕ ਦਾ ਪ੍ਰਬੰਧ ਕਰਨ, ਨਸ਼ੇ ਦੀ ਭੈੜੀ ਲਤ ਰੋਕਣ, ਇਲਾਜ ਅਤੇ ਨਸ਼ੇ ਉਤੇ ਨਿਰਭਰ ਨਿੱਜੀ ਵਿਅਕਤੀਆਂ ਲਈ ਢੁਕਵੇਂ ਮਾਡਲ ਤਿਆਰ ਕਰਨਾ ਉਨ੍ਹਾਂ ਨੂੰ ਮਜ਼ਬੂਤ ਕਰਨਾ।
2. ਹਰ ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਸੈਂਟਰਾਂ ਦੀ ਸਹੂਲਤ ਯਕੀਨੀ ਬਣਾਉਣਾ ਅਤੇ ਰੀਜਨਲ ਰਿਸੋਰਸ ਐਂਡ ਟ੍ਰੇਨਿੰਗ ਸੈਂਟਰਾਂ (ਆਰ ਆਰ ਟੀ ਸੀਜ਼) ਦੀ ਗਿਣਤੀ ਵਧਾਉਣਾ।
3. ਨਸ਼ੇਖੋੋਰਾਂ ਦੀਆਂ ਆਸ਼ਰਿਤ ਮਹਿਲਾਵਾਂ ਅਤੇ ਬੱਚਿਆਂ ਲਈ , ਖਾਸ ਤੌਰ ਤੇ ਕੇਂਦਰੀ ਸਰਕਾਰ ਦੇ ਹਸਪਤਾਲਾਂ /ਮੈਡੀਕਲ ਕਾਲਜਾਂ ਵਿੱਚ ਵੱਖਰੇ ਅਤੇ ਸਪੈਸ਼ਲਾਈਜ਼ਡ ਨਸ਼ਾ ਛੁਡਾਊ ਕੇਂਦਰ ਸਥਾਪਿਤ ਕਰਨਾ।
4. ਸਾਰਾ ਸਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਪ੍ਰੋਗਰਾਮ ਆਯੋਜਿਤ ਕਰਨਾ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਇਹਤਿਆਤੀ ਵਿਦਿਅਕ ਪ੍ਰੋਗਰਾਮਾਂ ਦਾ ਪ੍ਰਬੰਧ ਕਰਨਾ।
5. ਨਸ਼ੇ ਦੀ ਬੀਮਾਰੀ ਦੇ ਖਾਤਮੇ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨ ਸੰਬੰਧੀ ਸਹੂਲਤਾਂ ਬਾਰੇ ਦੱਸਣ ਲਈ ਇੱਕ ਢਾਂਚਾ ਕਾਇਮ ਕਰਨਾ।
6. ਰਾਸ਼ਟਰੀ ਸ਼ਰਾਬ ਨੀਤੀ ਤਿਆਰ ਕਰਨਾ।
7. ਨਸ਼ਾਖੋਰਾਂ ਦੇ ਜਲਦੀ ਜ਼ੱਦ ਵਿੱਚ ਆ ਸਕਣ ਵਾਲੇ ਗਰੁੱਪਾਂ, ਜਿਵੇਂ ਕਿ ਪਤਨੀਆਂ ਅਤੇ ਬੱਚਿਆਂ, ਬੇਆਸਰੇ ਲੋਕਾਂ, ਮੰਗਤਿਆਂ, ਝੁੱਗੀ ਝੌਂਪੜੀਆਂ ਦੇ ਵਸਨੀਕਾਂ, ਆਈ ਡੀ ਯੂਜ਼, ਸੈਕਸ ਵਰਕਰਾਂ ਵਗੈਰਾ ਲਈ ਢੁੱਕਵੀਆਂ ਸਹੂਲਤਾਂ ਦਾ ਪ੍ਰਬੰਧ ਕਰਨਾ।
8. ਵਰਤੇ ਜਾਂਦੇ ਨਸ਼ੇ ਦੀ ਮਾਤਰਾ ਅਤੇ ਪੈਟਰਨ ਸੰਬੰਧੀ ਸਫਲਤਾ ਨਾਲ ਰਾਸ਼ਟਰੀ ਸਰਵੇ ਕਰਨ ਲਈ ਵੱਖ ਵੱਖ ਫਰੰਟਾਂ ਵਿੱਚ ਸਹਿਯੋਗ ਪੈਦਾ ਕਰਨਾ।
9. ਆਈ ਆਰ ਸੀ ਏਜ਼ ਦੇ ਮਾਨੀਟਰਿੰਗ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਸਰਵਿਸ ਡਲਿਵਰੀ ਵਿੱਚ ਸੁਧਾਰ ਕਰਨਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply