Friday, June 12, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 29 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਕੂਪਵਾੜਾ ਦੇ ਮਾਛਿਲ ਖੇਤਰ ਵਿੱਚ 17 ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਮਨਜੀਤ ਸਿੰਘ ਸ਼ਹੀਦ- ਜਵਾਨ ਦਾ ਸਿਰ ਕੱਟ ਕੇ ਲੈ ਗਏ ਅੱਤਵਾਦੀ।

▶ ਪਾਕਿਸਤਾਨ ਭਾਰਤ ਨਾਲ ਪਰਾਕਸੀ ਵਾਰ ਲੜ ਰਿਹਾ ਹੈ, ਅੱਤਵਾਦ ਬਹਾਦਰਾਂ ਦਾ ਨਹੀਂ ਡਰਪੋਕਾਂ ਦਾ ਹਥਿਆਰ- ਰਾਜਨਾਥ ਸਿੰਘ।

▶ ਬਮਿਆਲ ਖੇਤਰ ਵਿੱਚ ਪਾਕਿਸਤਾਨ ਵਲੋਂ ਲਗਾਤਾਰ ਗੋਲੀਬਾਰੀ- ਮੋਰਟਾਰ ਦਾਗੇ।

▶ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਤੇ ਹੀਰਾ ਨਗਰ ਸਰਹੱਦੀ ਖੇਤਰ ‘ਚ ਪਾਕਿਸਤਾਨ ਵਲੋਂ ਫਾਇਰਿੰਗ- ਲੋਕਾਂ ਵਿੱਚ ਸਹਿਮ।

▶ ISI ਜਸੂਸ ਮਹਿਮੂਦ ਅਜਹਰ ਦੇ ਸੰਪਰਕ ਵਿੱਚ ਸਨ ISRO ਦੇ ਚਾਰ ਅਫਸਰ, ਅੱਤਵਾਦ ਸਟਰਾਈਕ ਸਬੰਧੀ ਜਾਣਕਾਰੀ ਹਾਸਲ ਕਰ ਰਿਹਾ ਸੀ, ਜਸੂਸ ਅਜਹਰ।

▶ ਜੰਮੂ ਕਸ਼ਮੀਰ ਦੇ ਕੁਲਗਾਮ ਇਲਾਕੇ ‘ਚੋਂ ਹਿਜ਼ਬੁੱਲ ਦਾ ਅੱਤਵਾਦੀ ਗ੍ਰਿਫਤਾਰ- ਸਰਚ ਆਪਰੇਸ਼ਨ ਦੌਰਾਨ ਮਿਲੀ ਕਾਮਯਾਬੀ।

▶ ਭਾਰਤ-ਚੀਨ ਸਰਹੱਦ ਦਾ ਜਾਇਜ਼ਾ ਲੈਣ ਲਈ ਹਿਮਾਚਲ ਦੇ ਦੌਰੇ ‘ਤੇ ਪਹੁੰਚੇ ਆਰਮੀ ਚੀਫ ਦਲਬੀਰ ਸਿੰਘ ਸੁਹਾਗ।

▶ ਇਕ ਵਾਰ ਫਿਰ ਹੰਗਾਮੇ ਤੇ ਰੌਲੇ ਰੱਪੇ ਦੀ ਭੇਟ ਚੜੀ ਚੰਡੀਗੜ ਨਗਰ ਨਿਗਮ ਦੀ ਮੀਟਿੰਗ।

▶ ਪੰਜਾਬ ਪੁਲਿਸ ਨੇ ਗਵਾਚੇ ਪੰਜ ਬੱਚੇ ਕੋਲਕਾਤਾ ਤੋਂ ਲੱਭ ਕੇ ਪਟਿਆਲਾ ਲਿਆਂਦੇ।

▶ ਇਸ ਵਾਰ ਉਤਰਾਖੰਡ ਸਰੱਹਦ ‘ਤੇ ਤਾਇਨਾਤ ਫੌਜੀ ਜਵਾਨਾਂ ਨਾਲ ਮਿਲ ਕੇ ਦਿਵਾਲੀ ਮਨਾਉਣਗੇ ਪ੍ਰਧਾਨ ਮੰਤਰੀ ਮੋਦੀ।

▶ ਦਿਵਾਲੀ ਤੋਂ ਦੋ ਦਿਨ ਪਹਿਲਾਂ ਉਤਸ਼ਾਹ ਨਾਲ ਮਨਾਇਆ ਧਨਤਰੇਸ – ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਵੀ ਦਿਖੀਆਂ ਰੌਣਕਾਂ।

▶ ਰਿਸ਼ੀਕੇਸ਼ ਵਿਖੇ ਗੰਗਾ ਨਹਿਰ ਵਿੱਚ ਫਸੇ 3 ਸੈਲਾਨੀਆਂ ਨੂੰ ITBP ਦੇ ਜਵਾਨਾਂ ਨੇ ਬਚਾਇਆ।

▶ ਕੱਚੇ ਮੁਲਾਜਮਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਵੇਗੀ ਦਿੱਲੀ ਸਰਕਾਰ – ਕੇਜ਼ਰੀਵਾਲ ਨੇ ਕੀਤਾ ਐਲਾਨ।

▶ ਦਿਵਾਲੀ ਵਾਲੇ ਦਿਨ ਦਿੱਲੀ ਵਿੱਚ ਰਾਤ 10.00 ਵਜੇ ਤੱਕ ਚੱਲੇਗੀ ਆਖਰੀ ਮੈਟਰੋ ।

▶ ਅਮਰੀਕੀ ਚੋਣਾਂ ਵਿੱਚ ਗੜਬੜੀ ਕਰਵਾਉਣ ਦੇ ਦੋਸ਼ਾਂ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨੇ ਨਕਾਰਿਆ।

▶ ਚੰਡੀਗੜ ਵਿਚ ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਚ ਹੋਈ ਅਕਾਲੀ ਦਲ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਜਿਲਾ ਪ੍ਰਧਾਨਾਂ ਦੀ ਮੀਟਿੰਗ ‘ਚ ਚੋਣ ਰਣਨੀਤੀ ਘੜੀ ਗਈ।

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ‘ਤੇ 8 ਦਸੰਬਰ ਨੂੰ ਮੋਗਾ ਵਿੱਚ ਹੋਵੇਗੀ ਅਕਾਲੀ ਦਲ ਦੀ ਵਿਸ਼ਾਲ ਰੈਲੀ- ਚੋਣ ਮੁਹਿੰਮ ਦਾ ਹੋਵੇਗਾ ਆਗਾਜ਼।

▶ ਜਲੰਧਰ ਵਿੱਚ ਦੋ ਵਿਦਿਆਰਥਣਾਂ ਨੂੰ ਟਰੱਕ ਨੇ ਕੁਚਲਿਆ- ਇੱਕ ਦੀ ਮੌਤ ਇਕ ਦੀ ਹਾਲਤ ਗੰਭੀਰ।

▶ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ‘ਚ ਸਿਟੀ ਬੱਸ ਨੇ ਦੋ ਬੱਚੀਆਂ ਤੇ ਉਨਾਂ ਦੀ ਮਾਂ ਨੂੰ ਕੁਚਲਿਆ – ਮੌਕੇ ‘ਤੇ ਮੌਤਾਂ।

▶ ਆਸਟਰੇਲੀਆ ਵਿੱਚ ਬੱਸ ਡਰਾਇਵਰ ਮਨਮੀਤ ਸਿੰਘ ਨੂੰ ਸਾੜ ਕੇ ਮਾਰਣ ਦੀ ਚੁਫਰਿਓਂ ਨਿੰਦਾ- ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਖਲ ਦੇਣ ਦੀ ਕੀਤੀ ਮੰਗ।

▶ ਸੁਰਖਿਆ ਫੋਰਸਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ‘ਚ ਜੈਸ਼ ਦੇ ਦੋ ਅੱਵਤਾਦੀ ਫੜੇ- AK47 ਤੇ ਗ੍ਰਨੇਡ ਬਰਾਮਦ ।

▶ ਦਿਵਾਲੀ ਦੇ ਤਿਓਹਾਰ ਦੇ ਮੱਦੇਨਜਰ ਬਜਾਰਾਂ ਅਤੇ ਭੀੜ ਭੜੱਕੇ ਵਾਲੇ ਸਥਾਨਾਂ ਦੀ ਚੌਕਸੀ ਲਈ ਚੰਡੀਗੜ ਪੁਲਿਸ ਨੇ ਖਰੀਦੇ ਡਰੋਨ।

▶ ਭਾਰਤ ਨੇ ਦਲਾਈਲਾਮਾ ਨੂੰ ਅਰੁਣਾਚਲ ਦੇ ਦੌਰੇ ਦੀ ਆਗਿਆ ਦਿੱਤੀ ਤਾਂ ਵਿਗੜ ਸਕਦੇ ਹਨ ਹਾਲਤ- ਚੀਨ।

▶ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖਾਸ ਵਿਖੇ ਗੁਰਦੁਆਰਾ ਸਾਹਿਬ ‘ਤੇ ਕਾਬਜ਼ ਹੈ ਜਮਾਇਤੇ ਇਸਲਾਮੀ- ਸਿੱਖਾਂ ਤੇ ਹਿੰਦੁਆਂ ਦੇ ਦਾਖਲੇ ‘ਤੇ ਰੋਕ।

▶ ਬੈਂਕ ਵਿੱਚ ਰਕਮ ਜਮਾਂ ਕਰਵਾਉਣ ਜਾ ਰਹੇ ਬਟਾਲਾ ਰੋਡ ਅੰਮ੍ਰਿਤਸਰ ਦੇ ਵਪਾਰੀ ਰਜੇਸ਼ ਕੁਮਾਰ ਤੋਂ ਪੰਜ ਲੱਖ ਖੋਹ ਕੇ ਲੁਟੇਰੇ ਫਰਾਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply