Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 30 ਅਕਤੂਬਰ 2016
 
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=76336
 
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
 
▶ ਦਿੱਲੀ – 70 ਲੱਖ ਦੀ ਡਰੱਗ ਨਾਲ ਦੋ ਨਾਈਜੀਰੀਅਨਾਂ ਸਮੇਤ ਤਿੰਨ ਗ੍ਰਿਫਤਾਰ।
 
▶ਮਨਮੀਤ ਅਲੀਸ਼ੇਰ ਦੀ ਬ੍ਰਿਸਬੇਨ (ਆਸਟਰੇਲੀਆ) ਵਿੱਚ ਹੱਤਿਆ ‘ਤੇ ਬੋਲੇ ਭਗਵੰਤ ਮਾਨ – ਵਿਦੇਸ਼ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ।
 
▶ਐਲ.ਓ.ਸੀ ‘ਤੇ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ‘ਚ BSF ਜਵਾਨ ਸ਼ਹੀਦ ਅਤੇ 3 ਨਾਗਰਿਕ ਜਖਮੀ।
 
▶ਦਿਵਾਲੀ ਮੌਕੇ ਕੇਜਰੀਵਾਲ ਤੇ ਜਗਮੀਤ ਬਰਾੜ ਨੇ ਬੰਦ ਕਮਰੇ ‘ਚ ਮੁਲਕਾਤ ਕਰ ਕੇ ਪੰਜਾਬ ਬਾਰੇ ਕੀਤੀਆਂ ਵਿਚਾਰਾਂ।
 
▶ਦਿੱਲੀ ਕਮੇਟੀ ਨੇ ਕਸ਼ਮੀਰੀ ਪੰਡਿਤਾਂ ਵਾਂਗ ਕਸ਼ਮੀਰੀ ਸਿੱਖਾਂ ਨੂੰ 1000 ਕਰੋੜ ਦਾ ਰਾਹਤ ਪੈਕਜ਼ ਦੇਣ ਦੀ ਕੇਂਦਰ ਸਰਕਾਰ ਪਾਸੋਂ ਕੀਤੀ ਮੰਗ।
 
▶ਰੇਹੜੀ ‘ਤੇ ਵਿਕਣ ਵਾਲੀ ਸਬਜ਼ੀ ਵਾਂਗ ਹੈ ਸਿੱਧੂ, ਜਿਵੇਂ ਜਿਆਦਾ ਦਿਨ ਰੇਹੜੀ ‘ਤੇ ਰਹਿਣ ਨਾਲ ਸਬਜ਼ੀ ਖਰਾਬ ਹੁੰਦੀ ਹੈ, ਸਿੱਧੂ ਦੀ ਵੀ ਹੋਵੇਗੀ ਉਹੀ ਹਾਲਤ।
 
▶ਛੋਟੀ ਮੋਟੀ ਕਾਰਵਾਈ ਨਾਲ ਪਾਕਿਸਤਾਨ ‘ਤੇ ਕੋਈ ਅਸਰ ਨਹੀ ਹੋਣਾ, ਇਸ ਲਈ ਮੇਜਰ ਸਰਜਰੀ ਦੀ ਲੋੜ- ਹਰਿਆਣਾ ਕੈਬਨਿਟ ਮੰਤਰੀ ਅਨਿਲ ਵਿੱਜ ।
 
▶ਬਿਹਾਰ ਦੇ ਰਕਸੋਲ ‘ਚ ਸ਼ਹੀਦ ਜਤਿੰਦਰ ਕੁਮਾਰ ਅਤੇ ਉਤਰਾਖੰਡ ‘ਚ ਸੰਦੀਪ ਸਿੰਘ ਰਾਵਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ।
 
▶ਬਿਹਾਰ ਸਰਕਾਰ ਨੇ ਜਤਿੰਦਰ ਸਿੰਘ ਦੇ ਪਰਿਵਾਰ ਨੂੰ 11 ਲੱਖ ਦੀ ਮਾਲੀ ਮਦਦ ਦੇਣ ਦਾ ਕੀਤਾ ਐਲਾਨ।
 
▶ਯੂ.ਪੀ -ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੌਧਰੀ ਮੁਨਵਰ ਸਲੀਮ ਦੇ ਪੀ.ਏ ਫਰਹਦ ਨੂੰ ਦਿੱਲੀ ਦੀ ਕਰਾਈਮ ਪੁਲਿਸ ਨੇ ਕੀਤਾ ਗ੍ਰਿਫਤਾਰ।
 
▶ਵੱਖਵਾਦੀਆਂ ਵਲੋਂ ਕੀਤੇ ਜਾ ਰਹੇ ਕਸ਼ਮੀਰ ਬੰਦ ਦੇ ਖਿਲਾਫ ਸੜਕਾਂ ‘ਤੇ ਉਤਰੇ ਲੋਕ- ਬੱਚਿਆਂ ਦੇ ਭਵਿੱਖ ‘ਤੇ ਜਤਾਈ ਚਿੰਤਾ।
 
▶ਸ੍ਰੀ ਨਗਰ ਦੇ ਦਿੱਲੀ ਪਬਲਿਕ ਸਕੂਲ ਵਿੱਚ ਭਾਰੀ ਸੁਰੱਖਿਆ ਤਹਿਤ ਬੱਚਿਆ ਨੇ ਦਿਤੇ ਪੇਪਰ- ਵੱਖਵਾਦੀ ਆਗੂ ਸਈਅਦ ਗਿਲਾਨੀ ਦੀ ਪੋਤੀ ਪੜਦੀ ਹੈ ਦਿੱਲੀ ਪਬਲਿਕ ਸਕੂਲ ‘ਚ।
 
▶ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਸੜਕਾਂ ‘ਤੇ ਆਏ ਤਹਿਰੀਕੇ ਇਨਸਾਫ ਪਾਰਟੀ ਦੇ ਕਾਰਕੁੰਨ।
 
▶ਤਹਿਰੀਕੇ ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਹਾਊਸ ਅਰੈਸਟ ਦੇ ਲਾਏ ਦੋਸ਼- ਕਿਹਾ 2 ਨਵੰਬਰ ਨੂੰ ਇਸਲਾਮਾਬਾਦ ਵਿੱਚ ਹੋਵੇਗਾ ਵਿਸ਼ਾਲ ਰੋਸ ਮੁਜਾਹਰਾ।
 
▶ਕਾਂਗਰਸ ਦੇ ਡਾ. ਰਾਜ ਕੁਮਾਰ ਨੇ ਅਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੱਧੂ ਨੂੰ ਜਲਦ ਕਾਂਗਰਸ ਦੇ ਹੱਕ ਵਿੱਚ ਫੈਸਲਾ ਲੈਣ ਲਈ ਕਿਹਾ।
 
▶ਸੁਖਬੀਰ ਬਾਦਲ ਦਾ ਦਾਅਵਾ -2017 ਵਿੱਚ ਲੋਕ ਵਿਕਾਸ ਨੂੰ ਦੇਖਦਿਆਂ ਅਕਾਲੀ ਦਲ ਨੂੰ ਤੀਜੀ ਵਾਰ ਜਿਤਾਉਣਗੇ।
 
▶ਕੈਪਟਨ ਅਮਰਿੰਦਰ ਸਿੰਘ ਦੋ ਵਾਰ ਟੈਕਨੀਕਲ ਨਾਕ ਆਊਟ ਹੋਏ, ਤੀਜੀ ਵਾਰ ਵੀ ਪਹਿਲੇ ਰਾਉਂਡ ‘ਚ ਹੋ ਜਾਣਗੇ ਮੈਦਾਨ ;ਚੋਂ ਬਾਹਰ- ਸੁਖਬੀਰ ਬਾਦਲ ।
 
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
 
▶ਅੰਮ੍ਰਿਤਸਰ ‘ਚ 1 ਨਵੰਬਰ ਨੂੰ ਰਾਜ ਪੱਧਰੀ ਪੰਜਾਬੀ ਸੂਬਾ ਦਿਵਸ ਸਮਾਗਮ ‘ਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਭਾਜਪਾ ਕੌਮੀ ਪ੍ਰਧਾਨ ਹੋਣਗੇ ਸ਼ਾਮਲ- ਮਜੀਠੀਆ।
 
▶ਵਿਸਾਖਾਪਟਨਮ ਵਿੱਚ ਭਾਰਤੀ ਟੀਮ ਨੇ ਨਿਊਜੀਲ਼ੈਂਡ ਨੂੰ 190 ਦੌੜਾਂ ਨਾਲ ਹਰਾ ਕੇ 3-2 ਨਾਲ ਜਿੱਤੀ 5 ਮੈਚਾਂ ਦੀ ਕ੍ਰਿਕਟ ਸੀਰੀਜ਼।
 
▶ਏਸ਼ੀਅਨਜ਼ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪੁੱਜੀ ਭਾਰਤੀ ਟੀਮ- ਸੈਮੀਫਾਈਨਲ ਦੌਰਾਨ ਪੈਨੇਲਟੀ ਸ਼ੂਟ ‘ਚ 5-4 ਨਾਲ ਦੱਖਣੀ ਕੋਰੀਆ ਨੂੰ ਹਰਾਇਆ।
 
▶ਫਰਦਕੋਟ ਦੇ ਆਰਈਆਂਵਾਲਾ ਪਿੰਡ ਦੇ 4 ਮੋਟਰਸਾਈਕਲ ਸਵਾਰਾਂ ਦੀ ਜੀਪ ਨਾਲ ਟੱਕਰ- ਦੋ ਦੀ ਮੌਤ ਦੋ ਗੰਭੀਰ।
 
▶ਸ਼ਰਹੱਦਾਂ’ ‘ਤੇ ਤਾਇਨਾਤ ਭਾਰਤੀ ਜਵਾਨ ਦੇਸ਼ ਦਾ ਸਿਰ ਨੀਵਾਂ ਨਹੀਂ ਹੋਣ ਦੇਣਗੇ- ਗ੍ਰਹਿ ਮੰਤਰੀ ਰਾਜਨਾਥ ਸਿੰਘ ।
 
▶ਫਿਰੋਜਪੁਰ ਦੀ ਸਰਹੱਦੀ ਚੌਕੀ ਟੀ.ਡੀ ਮੱਲ ਨੇੜੇ BSF ਨੇ 43 ਕਰੋੜ ਮੁੱਲ਼ ਦੀ 8 ਕਿਲੋ 550 ਗ੍ਰਾਮ ਹੈਰਇਨ ਕੀਤੀ ਬਰਾਮਦ- ਦੋ ਤਸਕਰ ਪਾਕਿਸਤਾਨ ਵੱਲ ਦੌੜਣ ‘ਚ ਸਫਲ।
 
▶ਉਘੀ ਪੰਜਾਬੀ ਫਿਲਮੀ ਕਲਾਕਾਰ ਨਿਰਮਲ ਰਿਸ਼ੀ ਨੂੰ ਸਦਮਾ- 66 ਸਾਲਾ ਭਰਾ ਜੀ.ਡੀ ਰਿਸ਼ੀ ਦਾ ਦਿਹਾਂਤ ।
 
▶ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੂੰ ਉਨਾਂ ਦੀ ਰਿਹਾਇਸ਼ ਤੋਂ ਫਿਰੋਜਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ।
 
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
 
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply