
ਨਵੀਂ ਦਿੱਲੀ, 1 ਨਵੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਤੋਂ ਬੇਘਰ ਹੋ ਕੇ ਬ੍ਰਿਧ ਆਸ਼ਰਮ ਵਿੱਚ ਰਹਿਣ ਨੂੰ ਮਜਬੂਰ ਬਜੂਰਗਾਂ ਦੇ ਨਾਲ ਤਿਉਹਾਰਾਂ ਦੀ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਦੇ ਬ੍ਰਿਧ ਘਰ ”ਗੁਰੂ ਨਾਨਕ ਸੁੱਖਸ਼ਾਲਾ” ਰਜਿੰਦਰ ਨਗਰ ਵਿੱਖੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ਕਰਵਾਏ ਗਏ ਕੀਰਤਨ ਸਮਾਗਮ ਵਿੱਚ ਹਿੱਸਾ ਲੈਣ ਉਪਰੰਤ ਬਜੂਰਗਾਂ ਨੂੰ ਜਰੂਰੀ ਸਮਾਨ ਤੋਹਫੇ ਵੱਜੋਂ ਵੀ ਦਿੱਤਾ। ਜੀ.ਕੇ. ਨੇ ਬ੍ਰਿਧ ਘਰ ਦੀ ਨਵੀਂ ਬਣ ਰਹੀ ਉਪਰਲੀ ਮੰਜਿਲ ਦੇ ਕਾਰਜਾਂ ਦਾ ਵੀ ਜਾਇਜ਼ਾ ਲਿਆ।
ਜੀ.ਕੇ. ਨੇ ਕਿਹਾ ਕਿ ਉਹ ਪਿੱਛਲੇ ਸਾਲ ਵੀ ਬਜੂਰਗਾਂ ਦੇ ਨਾਲ ਖੁਸ਼ੀਆਂ ਦੀ ਸਾਂਝ ਕਰਨ ਆਏ ਸੀ ਤੇ ਇਸ ਵਾਰ ਵੀ ਆਉਣ ਦਾ ਮਕਸਦ ਇਹੀ ਹੈ ਕਿ ਬ੍ਰਿਧ ਘਰ ਵਿਚ ਰਹਿਣ ਵਾਲੇ ਬਜੂਰਗ ਤਿਉਂਹਾਰਾਂ ਮੌਕੇ ਆਪਣੇ ਆਪ ਨੂੰ ਇਕੱਲਾ ਮਹਿਸ਼ੂਸ ਨਾ ਕਰਨ। ਸੰਚਾਰ ਦੇ ਸਾਧਨਾਂ ਦੇ ਵੱਧਦੇ ਯੁੱਗ ਵਿਚ ਨਵੀਂ ਪਨੀਰੀ ਵੱਲੋਂ ਬਜੂਰਗਾਂ ਨੂੰ ਕੀਤੀ ਜਾ ਰਹੀ ਅਣਦੇਖੀ ਨੂੰ ਜੀ.ਕੇ. ਨੇ ਮਾੜੇ ਰੁਝਾਨ ਦੀ ਸ਼ੁਰੂਆਤ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਪਿਤਾ ਤਾਂ ਚਾਰ ਬੱਚਿਆਂ ਨੂੰ ਪਾਲਣ ਦੀ ਸਮਰਥਾਂ ਅੱਜ ਵੀ ਰੱਖਦਾ ਹੈ ਪਰ ਸ਼ਾਇਦ ਚਾਰ ਬੱਚੇ ਮਿਲਕੇ ਵੀ ਇੱਕ ਪਿਤਾ ਨੂੰ ਸੰਭਾਲਣ ਤੋਂ ਗੁਰੇਜ਼ ਕਰਦੇ ਨਜ਼ਰ ਆਉਂਦੇ ਹਨ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫ਼ਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਬ੍ਰਿਧ ਘਰ ਦੇ ਚੇਅਰਮੈਨ ਜਤਿੰਦਰ ਸਿੰਘ ਸਾਹਨੀ ਵੱਲੋਂ ਬਜੂਰਗਾਂ ਨੂੰ ਜਰੂਰੀ ਸਮਾਨ ਦੇ ਪੈਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਮੀਤ ਸਿੰਘ ਤੇ ਸਿੱਖ ਬੁੱਧੀਜੀਵੀ ਕੁਲਬੀਰ ਸਿੰਘ ਦਿੱਲੀ ਸਣੇ ਕਈ ਪਤਿਵੰਤੇ ਸੱਜਣ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media