
ਬਟਾਲਾ, 4 ਨਵੰਬਰ (ਬਰਨਾਲ)- ਬਟਾਲਾ ਪੰਜਾਬ ਸੂਬੇ ਦਾ ਪੰਜਾਹਵੇਂ ਵਰੇ ਨੂੰ ਸਮਰਪਿਤ ਸਪੋਰਟਸ ਵਿਭਾਂਗ ਗੁਰਦਾਸਪੁਰ ਵੱਲੋ ਅੰਡਰ 17 ਲੜਕੀਆਂ ਦੇ ਬਾਸਕਿਟਬਾਲ ਖੇਡ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਟੀਮ ਨੇ ਜਿਲੇ ਭਰ ਵਿਚ ਤੀਸਰਾ ਸਥਾਂਲ ਪ੍ਰਾਪਤਾ ਕੀਤਾ।ਖੇਡ ਅਧਿਆਪਕ ਨਿਸ਼ਾ ਗੁਪਤਾ ਤੇ ਡੀ.ਪੀ.ਈ ਅਸੋਕ ਕੁਮਾਰ ਤੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਬਲਵਿੰਦਰ ਕੌਰ ਨੇ ਟੀਮ ਇੰਚਾਰਜ ਤੇ ਨੂੰ ਵਧਾਈ ਦਿੱਤੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਉਨਾਂ ਕਿਹਾ ਕੇ ਖੇਡਾਂ ਕਾਰਨ ਸਮਾਜ ਵਿਚ ਅਨੁਸਾਸਨ ਦੀ ਭਾਵਨਾ ਆਉਦੀ ਹੈ, ਖਾਸ ਕਰਕੇ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਮਹਾਨਤਾ ਬਾਰੇ ਦੱਸਿਆ ਕਿ ਖੇਡਾਂ ਨਾਲ ਹੀ ਵਿਦਿਆਰਥੀਆਂ ਦਾ ਜੀਵਨ ਚੇਗੇਰਾ ਬਣਦਾ ਹੈ।ਭਵਿੱਖ ਵਿਚ ਵੀ ਖੇਡਾਂ ਵਾਲੇ ਵਿਦਿਆਰਥੀਆਂ ਨੂੰ ਨੌਕਰੀਆਂ ਵੀ ਪਹਿਲ ਦਿੱਤੀ ਜਾਦੀ ਹੈ।ਇਸ ਮੌਕੇ ਜੀਵਨ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਰਜਨੀ ਬਾਲਾ, ਇੰਦਰਜੀਤ ਕੌਰ, ਨਿਸ਼ਾ ਕੁਮਾਰੀ ਆਦਿ ਸਕੂਲ ਅਧਿਆਪਕ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media