Monday, March 30, 2026

ਮਾਨਵਤਾ ਦੀ ਭਲਾਈ ਲਈ ਖੂਨਦਾਨ ਕੈਂਪ ਆਯੋਜਿਤ

ppn0411201605
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡਸ ਟਾਵਰਜ਼ ਲਿਮ: ਅਤੇ ਮੈਗੇਲਨ ਟੈਲੀ ਸਰਵਿਸਜ਼ ਵੱਲੋਂ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ: ਦੇ ਸਹਿਯੋਗ ਨਾਲ ਐਸ.ਐਲ.ਐਸ ਟਾਵਰ ਸੌ ਫੁੱਟੀ ਰੋਡ ਵਿਖੇ ਮਾਨਵਤਾ ਦੀ ਭਲਾਈ ਲਈ ਅੱਜ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅਤੇ ਲਲਿਤ ਕੁਮਾਰ ਜ਼ੋਨਲ ਮੈਨੇਜਰ ਇੰਡਸ ਟਾਵਰਜ਼ ਲਿਮ: ਵੱਲੋਂ ਕੀਤਾ ਗਿਆ।ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਤੋਂ ਡਾਕਟਰ ਜੰਗ ਬਹਾਦਰ ਸਿੰਘ ਦੀ ਅਗਵਾਈ ‘ਚ ਆਈ ਬਲੱਡ ਬੈਂਕ ਦੀ ਟੀਮ ਵੱਲੋਂ ਕੰਪਨੀ ਦੇ ਮੁਲਾਜ਼ਮਾਂ ਵਲੋਂ ਦਾਨ ਕੀਤਾ ਗਿਆ 39 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜੋ ਲੋੜਵੰਦ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।ਇਸ ਮੌਕੇ ਪਰਮਪ੍ਰੀਤ ਸਿੰਘ, ਲਲਿਤ ਕੁਮਾਰ, ਮੋਹਿਤ ਵਾਲੀਆ, ਕਵਨੀਤ ਸਿੰਘ, ਲਾਭ ਸਿੰਘ, ਇੰਜ. ਦਰਸ਼ਨ ਸਿੰਘ ਚਾਨੀ, ਜੇ. ਐਸ ਟੰਡਨ, ਜੇ.ਐਸ ਸੇਠੀ, ਗਿਆਨੀ ਚਰਨ ਸਿੰਘ, ਸੁਰਿੰੰਦਰ ਸਿੰਘ, ਧਰਮਬੀਰ ਸਿੰਘ, ਗੁਰਬਖਸ਼ ਸਿੰਘ ਬੱਗਾ ਆਦਿ ਹਾਜ਼ਰ ਸਨ।ਕੈਂਪ ਦੌਰਾਨ ਖੁਨਦਾਨ ਕਰਨ ਵਾਲਿਆਂ ਨੂੰ ਸਰਟੀਫੀਕੇਟ ਤੇ ਯਾਦਗਾਰੀ ਚਿੰਨ ਦਿੱਤੇ ਗਏ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਟਰੈਫਿਕ ਮਾਰਸ਼ਲ ਐਸ.ਪੀ ਸਿੰਘ ਨੇ ਕੰਪਨੀ ਦੇ ਫੀਲਡ ਦਫਤਰੀ ਸਟਾਫ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply