ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ ਦੀ ਅਗਵਾਈ ਵਿਚ ਪਿੰਡ ਡੱਬਵਾਲਾ ਕਲਾਂ ਦੇ ਸਰਕਾਰੀ ਸਕੂਲ ਨੇ ਲਗਾਤਾਰ ਤੀਸਰੇ ਸਾਲ ਰਾਜ ਪੱਧਰੀ ਨਾਟਕ ਮੁਕਾਬਲੇ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਮੁਕਾਮ ਹਾਸਲ ਕੀਤਾ ਹੈ। ਪੰਜਾਬ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਤ ਸਰਕਾਰੀ ਸਕੂਲਾਂ ਵਿਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੇ ਤਹਿਤ ਫਰੀਦਕੋਟ ਵਿਚ ਦੋ ਦਿਨਾਂ ਰਾਜ ਪੱਧਰੀ ਨਾਟਕ ਮੁਕਾਬਲੇ ਕਰਵਾਏ ਗਏ ਜਿਸ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਡੱਬਵਾਲਾ ਕਲਾਂ ਦੀ ਟੀਮ ਦੇ ਕੁਲਜੀਤ ਭੱਟੀ ਵੱਲੋਂ ਨਿਰਦੇਸ਼ਤ ਨਾਟਕ ਕਿਨਾਰੇ ਦੀ ਪੇਸ਼ਕਾਰੀ ਕਰਕੇ ਚਾਰ ਇਨਾਮ ਜਿੱਤੇ।
ਆਪਣੀ ਪੇਸ਼ਕਾਰੀ ਦੇ ਚਲਦੇ ਇਸ ਟੀਮ ਨੇ ਸਾਰਿਆਂ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਪਿਛੇ ਛੱਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦੇ ਦੋ ਅਦਾਕਾਰ ਵੀਰਾਂ ਕੌਰ ਅਤੇ ਮਨਪ੍ਰੀਤ ਕੌਰ ਨੇ ਸਰਵਸ੍ਰੇਸ਼ਠ ਅਦਾਕਾਰ ਅਤੇ ਨਾਟਕ ਦੇ ਨਿਰਦੇਸ਼ਕ ਕੁਲਜੀਤ ਭੱਟੀ ਨੂੰ ਸਰਵਸ੍ਰੇਸ਼ਠ ਨਿਰਦੇਸ਼ਕ ਦੇ ਖਿਤਾਬਕ ਨਾਲ ਨਵਾਜਿਆ ਗਿਆ।ਵਰਣਨਯੋਗ ਹੈ ਕਿ ਵੀਰਾਂ ਕੋਰ ਨੂੰ ਲਗਾਤਾਰ ਤੀਸਰੇ ਸਾਲ ਪੰਜਾਬ ਦੀ ਸਰਵਸ੍ਰੇਸ਼ਠ ਅਦਾਕਾਰ ਦਾ ਇਨਾਮ ਮਿਲਿਆ ਹੈ। ਨਾਟਕ ਦਾ ਸੈਟ ਜੋ ਖਿਚ ਦਾ ਕੇਂਦਰ ਰਿਹਾ, ਤਸਵੀਰ ਭੱਟੀ ਰਾਣੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਰਾਜਦੀਪ ਸਿੰਘ ਅਤੇ ਗੁਰਭੇਜ ਸਿੰਘ ਨੇ ਨਿਭਾਇਆ।
ਨਾਟਕ ਦੀ ਸਫ਼ਲ ਪੇਸ਼ਕਾਰੀ ਵਿਚ ਮਨਪ੍ਰੀਤ, ਭੁਪਿੰਦਰ, ਵਿਕਾਸ ਬਤਰਾ, ਸੰਜੀਵ ਗਿਲਹੋਤਰਾ, ਮਹਿੰਦਰਪਾਲ, ਨਟਰੰਗ, ਪੰਮੀ ਸਿੰਘ ਨੇ ਵਿਸ਼ੇਸ਼ ਸਹਿਯੋਗ ਕੀਤਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿਘ ਬੱਲ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਦੇਵ ਗਿੱਲ, ਸਰਪੰਚ ਅਜ਼ਮੇਰ ਸਿੰਘ, ਸਿਤਾਰਾ ਸਿੰਘ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media