Sunday, March 29, 2026

ਡੱਬਵਾਲਾ ਕਲਾਂ ਦੇ ਸਰਕਾਰੀ ਸਕੂਲ ਨੇ ਰਾਜ ਪੱਧਰੀ ਨਾਟਕ ਮਕਾਬਲੇ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਕੀਤਾ ਮੁਕਾਮ ਹਾਸਲ

ppn0311201623ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ ਦੀ ਅਗਵਾਈ ਵਿਚ ਪਿੰਡ ਡੱਬਵਾਲਾ ਕਲਾਂ ਦੇ ਸਰਕਾਰੀ ਸਕੂਲ ਨੇ ਲਗਾਤਾਰ ਤੀਸਰੇ ਸਾਲ ਰਾਜ ਪੱਧਰੀ ਨਾਟਕ ਮੁਕਾਬਲੇ ਜਿੱਤ ਕੇ ਹੈਟ੍ਰਿਕ ਬਣਾਉਣ ਦਾ ਮੁਕਾਮ ਹਾਸਲ ਕੀਤਾ ਹੈ। ਪੰਜਾਬ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਤ ਸਰਕਾਰੀ ਸਕੂਲਾਂ ਵਿਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੇ ਤਹਿਤ ਫਰੀਦਕੋਟ ਵਿਚ ਦੋ ਦਿਨਾਂ ਰਾਜ ਪੱਧਰੀ ਨਾਟਕ ਮੁਕਾਬਲੇ ਕਰਵਾਏ ਗਏ ਜਿਸ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਡੱਬਵਾਲਾ ਕਲਾਂ ਦੀ ਟੀਮ ਦੇ ਕੁਲਜੀਤ ਭੱਟੀ ਵੱਲੋਂ ਨਿਰਦੇਸ਼ਤ ਨਾਟਕ ਕਿਨਾਰੇ ਦੀ ਪੇਸ਼ਕਾਰੀ ਕਰਕੇ ਚਾਰ ਇਨਾਮ ਜਿੱਤੇ।
ਆਪਣੀ ਪੇਸ਼ਕਾਰੀ ਦੇ ਚਲਦੇ ਇਸ ਟੀਮ ਨੇ ਸਾਰਿਆਂ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਪਿਛੇ ਛੱਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦੇ ਦੋ ਅਦਾਕਾਰ ਵੀਰਾਂ ਕੌਰ ਅਤੇ ਮਨਪ੍ਰੀਤ ਕੌਰ ਨੇ ਸਰਵਸ੍ਰੇਸ਼ਠ ਅਦਾਕਾਰ ਅਤੇ ਨਾਟਕ ਦੇ ਨਿਰਦੇਸ਼ਕ ਕੁਲਜੀਤ ਭੱਟੀ ਨੂੰ ਸਰਵਸ੍ਰੇਸ਼ਠ ਨਿਰਦੇਸ਼ਕ ਦੇ ਖਿਤਾਬਕ ਨਾਲ ਨਵਾਜਿਆ ਗਿਆ।ਵਰਣਨਯੋਗ ਹੈ ਕਿ ਵੀਰਾਂ ਕੋਰ ਨੂੰ ਲਗਾਤਾਰ ਤੀਸਰੇ ਸਾਲ ਪੰਜਾਬ ਦੀ ਸਰਵਸ੍ਰੇਸ਼ਠ ਅਦਾਕਾਰ ਦਾ ਇਨਾਮ ਮਿਲਿਆ ਹੈ। ਨਾਟਕ ਦਾ ਸੈਟ ਜੋ ਖਿਚ ਦਾ ਕੇਂਦਰ ਰਿਹਾ, ਤਸਵੀਰ ਭੱਟੀ ਰਾਣੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਰਾਜਦੀਪ ਸਿੰਘ ਅਤੇ ਗੁਰਭੇਜ ਸਿੰਘ ਨੇ ਨਿਭਾਇਆ।
ਨਾਟਕ ਦੀ ਸਫ਼ਲ ਪੇਸ਼ਕਾਰੀ ਵਿਚ ਮਨਪ੍ਰੀਤ, ਭੁਪਿੰਦਰ, ਵਿਕਾਸ ਬਤਰਾ, ਸੰਜੀਵ ਗਿਲਹੋਤਰਾ, ਮਹਿੰਦਰਪਾਲ, ਨਟਰੰਗ, ਪੰਮੀ ਸਿੰਘ ਨੇ ਵਿਸ਼ੇਸ਼ ਸਹਿਯੋਗ ਕੀਤਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿਘ ਬੱਲ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਦੇਵ ਗਿੱਲ, ਸਰਪੰਚ ਅਜ਼ਮੇਰ ਸਿੰਘ, ਸਿਤਾਰਾ ਸਿੰਘ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply