ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਫਾਜ਼ਿਲਕਾ ਹਰੀ ਚੰਦ ਕੰਬੋਜ ਅਤੇ ਹੰਸ ਰਾਜ ਥਿੰਦ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਫਾਜ਼ਿਲਕਾ-1 ਦੇ ਹੁਕਮਾਂ ਮੁਤਾਬਕ ਸੈਂਟਰ ਦੀ ਮੁੱਖ ਅਧਿਆਪਕਾ ਅਮਿਤਾ ਸ਼ਰਮਾ ਦੀ ਅਗਵਾਈ ਵਿਚ ਸੈਂਟਰ ਸਜਰਾਣਾ ਵਿਚ ਕਰਵਾਈਆਂ ਗਈਆਂ। ਖੇਡਾਂ ਵਿਚ 4 ਨਵੰਬਰ ਨੂੰ 100 ਮੀਟਰ, 200 ਮੀਟਰ, 400 ਮੀਟਰ, 400 ਮੀਟਰ ਰਿਲੇ ਦੋੜ, ਗੋਲਾ, ਕੁਸ਼ਤੀ, ਲੰਬੀ ਛਾਲ, ਜਿਮਨਾਸਟਿਕ (ਲੜਕੇ ਅਤੇ ਲੜਕੀਆਂ) ਕਰਵਾਈਆਂ ਗਈਆਂ ਅਤੇ 5 ਨਵੰਬਰ ਨੂੰ ਕਬੱਡੀ ਲੜਕੇ, ਖੋ-ਖੋ ਲੜਕੀਆਂ ਵਿਚ ਖੇਡਾਂ ਕਰਵਾਈਆਂ ਗਈਆਂ। ਕਬੱਡੀ ਲੜਕਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੀਰਾਂ ਵਾਲੀ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਕਮਾਲਵਾਲਾ ਨੇ ਦੂਸਰਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਸਜਰਾਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਲੜਕੀਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਂ ਵਾਲੀ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਸਜਰਾਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਥਲੈਟਿਕਸ ਵਿਚ ਹੀਰਾਂ ਵਾਲੀ ਦੇ ਬੱਚਿਆਂ ਨੇ ਪਹਿਲਾ ਸਥਾਨ, ਸਜਰਾਣਾ ਦੇ ਬੱਚਿਆਂ ਨੇ ਦੂਸਰਾ ਸਥਾਨ, ਇਸਲਾਮ ਵਾਲਾ ਨੇ ਤੀਸਰਾ ਸਥਾਨ ਅਤੇ ਕਮਾਲਵਾਲਾ ਨੇ ਚੋਥਾ ਸਥਾਨ, ਬੇਗਾਂ ਵਾਲੀ ਨੇ ਪੰਜਵਾਂ ਸਥਾਨ, ਢਾਣੀ ਉਧਮ ਸਿੰੰਘ ਨੇ 6ਵਾਂ ਸਥਾਂਨ ਅਤੇ ਢਾਣੀ ਕੋਨੂੰ ਰਾਮ ਨੇ ਸਤਵਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰੀਆਂ ਖੇਡਾਂ ਵਿਚ ਪਿੰਡ ਹੀਰਾਂ ਵਾਲੀ ਦੀ ਝੰਡੀ ਰਹੀ। ਸੈਂਟਰ ਪੱਧਰੀ ਖੇਡਾਂ ਦੇ ਮੁੱਖ ਮਹਿਮਾਨ ਹੰਸ ਰਾਜ ਥਿੰਦ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਫਾਜ਼ਿਲਕਾ-1 ਸਨ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਨ੍ਹਾਂ ਖੇਡਾਂ ਵਿਚ ਅਮਿਤਾ ਸ਼ਰਮਾ, ਅਨੰਤਦੀਪ, ਨੀਲਮ ਰਾਣੀ, ਰਜਵੰਤ ਕੌਰ, ਰਣਬੀਰ ਕੁਮਾਰ, ਰਾਘਵ ਉਬਵੇਜਾ, ਸਤਿੰਦਰ ਕੁਮਾਰ, ਨਰਿੰਦਰ ਸ਼ਰਮਾ, ਨੀਰਜ਼ ਸੇਠੀ, ਮਨੀ ਰਾਮ, ਵਿਨੋਦ ਕੁਮਾਰ ਨੇ ਸਹਿਯੋਗ ਕੀਤਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media