Friday, July 3, 2026

ਐਸ.ਜੀ.ਏ.ਡੀ ਪੈਰਾ ਮੈਡੀਕਲ ਕਾਲਜ ਐਂਡ ਚੈਰੀਟੇਬਲ ਹਸਪਤਾਲ ਪੜ੍ਹਾਈ ਨਾਲ ਦੇਵੇਗਾ ਰੁਜ਼ਗਾਰ

ppn1211201616

ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਪਿੰਗ ਕੰਪਲੈਕਸ ਵਿਖੇ ਸਥਿਤ ਐਸ.ਜੀ.ਏ.ਡੀ ਪੈਰਾਮੈਡੀਕਲ ਕਾਲਜ ਅਤੇ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਹੁਣ ਉਨ੍ਹਾਂ ਦੇ ਕਾਲਜ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਨ ਦੀ ਯੋਜਨਾ ਉਲੀਕੀ ਗਈ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਐਲ.ਐਸ.ਰਾਜਨ ਤੇ ਐਮ.ਡੀ. ਡਾ. ਮੈਡਮ ਪੂਜਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿੱਚ +2 ਆਰਟਸ, ਮੈਡੀਕਲ, ਨਾਨ-ਮੈਡੀਕਲ ਪਾਸ ਵਿਦਿਆਰਥੀ ਡੀ.ਐਮ.ਐਲ.ਟੀ ਅਤੇ ਬੀ.ਐਸ.ਸੀ ਐਮ.ਐਲ.ਟੀ ਦੇ ਕੋਰਸਾਂ ਵਿੱਚ ਬਾਕਿਆਂ ਨਾਲੋਂ ਘੱਟ ਫੀਸਾਂ ਤੇ ਮਿਆਰੀ ਵਿੱਦਿਆ ਹਾਂਸਲ ਕਰਨ ਦੇ ਨਾਲ-ਨਾਲ ਰੋਜ਼ਗਾਰ ਵੀ ਹਾਸਲ ਕਰ ਸਕਣਗੇ। ਜਦੋਂ ਕਿ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਵਾਜਾਈ ਸਾਧਨ ਭੱਤਾ, ਵਰਦੀ, ਯੋਗ ਮੋਬਾਇਲ ਭੱਤਾ ਤੇ 1000 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ। ੁਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਤੋਂ ਵਿੱਦਿਆ ਹਾਂਸਲ ਕਰਕੇ ਪਹਿਲਾਂ ਹੀ ਕਈ ਮਹਿਲਾ ਪੁਰਸ਼ ਵਿਦਿਆਰਥੀ ਸਵੈ-ਰੁਜ਼ਗਾਰ ਦੇ ਕਾਬਲ ਬਣੇ ਹਨ ਤੇ ਕਈਆਂ ਨੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਵੀ ਹਾਂਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖਿਤੇ ਦੇ ਵਸਨੀਕਾਂ ਦੇ ਬੱਚਿਆਂ ਨੂੰ ਸਿਰਖੜੇ ਹੋਣ ਲਈ ਉਨ੍ਹਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਦਾ ਯੋਗ ਵਿਦਿਆਰਥੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ 30 ਦਸੰਬਰ ਤੱਕ ਜਾਰੀ ਰਹੇਗੀ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਐਸ.ਜੀ.ਏ.ਡੀ ਪੈਰਾਮੈਡੀਕਲ ਕਾਲਜ ਐਂਡ ਚੈਰੀਟੇਬਲ ਹਸਪਤਾਲ ਕੈਂਪਸ ਜੀਐਨਡੀਯੂ ਸ਼ਾਪਿੰਗ ਕੰਪਲੈਕਸ ਜਾਂ ਐਸ.ਜੀ.ਏ.ਡੀ ਪੈਰਾਮੈਡੀਕਲ ਕਾਲਜ ਐਂਡ ਚੈਰੀਟੇਬਲ ਹਸਪਤਾਲ ਜਵਾਹਰ ਨਗਰ, ਗਲੀ ਨੰ. 4, ਛੇਹਰਟਾ ਵਿਖੇ ਆਪਣਾ ਭਵਿੱਖ ਸੰਵਾਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਸਬੰਧੀ ਸਰਹੱਦੀ ਖਿੱਤੇ ਦੇ ਪਿੰਡਾਂ ਵਿੱਚ ਜਾ ਕੇ ਯੋਗ ਵਿਦਿਆਰਥੀਆਂ ਨਾਲ ਸਿੱਧਾ ਸੰਪਾਰਕ ਵੀ ਸਾਧਿਆ ਜਾ ਰਿਹਾ ਹੈ।ਇਸ ਮੌਕੇ ਬੀਐਸਸੀ ਐਮਐਲਟੀ ਨਵਜੋਤ ਕੌਰ, ਡੀ.ਐਮ.ਐਲ.ਟੀ ਸੰਦੀਪ ਕੌਰ, ਦੀਪਕ ਦੇਵਗਨ, ਐਸ. ਰਾਮ, ਸ਼ੁਕਰਾਨਾ ਦੇਵੀ, ਖੁਸ਼ੀ, ਪੂਜਾ ਆਦਿ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply