Sunday, April 5, 2026

ਐਥਲੈਟਿਕਸ ਚੈਂਪੀਅਨ ਦਾ ਸਪਰਿੰਗ ਬਰਡਜ਼ ਤੇ ਖਾਲਸਾ ਕਾਲਜ ਗਰਲਜ਼ ਸਕੂਲ ਦੇ ਸਿਰ ਸੱਜਿਆ ਤਾਜ

ppn1211201617

ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਆਯੋਜਿਤ ਅੰਡਰ 14, 17, 19 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ 3 ਦਿਨਾਂ ਜਿਲ੍ਹਾਂ ਪੱਧਰੀ ਦੇ ਐਥਲੈਟਿਕਸ ਮੁਕਾਬਲੇ ਸੰਪੰਨ ਹੋ ਗਏ।ਜਿਸ ਦਾ ਅੰਡਰ 14 ਤੇ 17 ਸਾਲ ਉਮਰ ਵਰਗ ਦਾ ਚੈਂਪੀਅਨ ਤਾਜ ਸਪਰਿੰਗ ਬਰਡਜ਼ ਸਕੂਲ ਅੱਡਾ ਖੁਜ਼ਾਲਾ ਦੇ ਸਿਰ ਜਦੋਂ ਕਿ ਅੰਡਰ 19 ਸਾਲ ਉਮਰ ਵਰਗ ਦਾ ਖਿਤਾਬ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਿਰ ਸੱਜਿਆ।ਇਸ ਦੌਰਾਨ ਸ:ਕੰ:ਸ.ਸ.ਸ. ਅਜਨਾਲਾ ਦੀਆਂ ਖਿਡਾਰਨਾਂ ਦੀ ਕਾਰਗੁਜ਼ਾਰੀ ਬਾਕੀ ਸਰਕਾਰੀ ਸਕੂਲਾਂ ਦੇ ਮੁਕਾਬਲੇ ਬੇਹਤਰ ਰਹੀ।ਅੰਡਰ 14 ਸਾਲ ਉਮਰ ਵਰਗ ਵਿੱਚ ਸਪਰਿੰਗ ਬਰਡਜ਼ ਸਕੂਲ ਅੱਡਾ ਖਜਾਲਾ ਪਹਿਲੇ, ਸ.ਸ.ਸ.ਸ ਹਰਸ਼ਾ ਛੀਨਾ ਦੂਜੇ ਤੇ ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਤੀਜੇ ਸਥਾਨ ਤੇ ਰਿਹਾ। ਅੰਡਰ 19 ਸਾਲ ਉਮਰ ਵਰਗ ਵਿੱਚ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਹਿਲੇ, ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੂਜੇ ਤੇ ਸਰਕਾਰੀ ਸ.ਸ.ਸ.ਸ. ਅਕਾਲਗੜ੍ਹ ਢਪੱਈਆਂ ਤੀਜੇ ਸਥਾਨ ਤੇ ਰਹੇ। ਇਸ ਖੇਡ ਪ੍ਰਤੀਯੋਗਤਾ ਦੇ ਅੰਡਰ 14 ਤੇ ਅੰਡਰ 17 ਸਾਲ ਉਮਰ ਵਰਗ ਦੇ ਵਿੱਚ ਸਪਰਿੰਗ ਬਰਡਜ਼ ਸਕੂਲ ਦੀਆਂ ਖਿਡਾਰਨਾਂ ਨੇ ਸਭ ਤੋਂ ਵੱਧ ਪ੍ਰਾਪਤੀਆਂ ਦਰਜ ਕਰਵਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਅੰਡਰ-14 ਸਾਲ ਲਾਂਗ ਜੰਪ ਵਿੱਚ ਤੇ 100 ਮੀਟਰ ਦੌੜ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾਂ, 200 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਜਦੋਂ ਕਿ 400 ਮੀਟਰ ਵਿੱਚ ਦੂਸਰਾ ਸਥਾਨ ਹਾਂਸਲ ਕੀਤਾ।600 ਮੀਟਰ ਦੌੜ ਵਿੱਚ ਕੋਮਲਪ੍ਰੀਤ ਕੌਰ ਨੇ ਦੂਜਾ, 200 ਮੀਟਰ ਦੌੜ ਵਿੱਚ ਪ੍ਰਭਜੋਤ ਨੇ ਤੀਜਾ ਸਥਾਨ ਹਾਂਸਲ ਕੀਤਾ।ਜਦੋਂ ਕਿ ਰਿਲੇ ਵਿੱਚ ਵੀ ਇਸ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਸਾਲ ਉਮਰ ਵਰਗ ਦੀ 100 ਮੀਟਰ ਹਰਡਲਜ਼ ਵਿੱਚ ਤਾਨੀਆ ਪ੍ਰੀਤ ਕੌਰ ਨੇ ਪਹਿਲਾ, ਲਾਂਗ ਜੰਪ ਤੇ ਟ੍ਰਿਪੱਲ ਜੰਪ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, 800 ਮੀਟਰ ਦੌੜ ਵਿੱਚ ਕਾਲਜਲਪ੍ਰੀਤ ਕੌਰ ਨੇ ਪਹਿਲਾਂ ਜਦੋਂ ਕਿ 1500 ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਂਸਲ ਕੀਤਾ, 400 ਮੀਟਰ ਦੌੜ ਵਿੱਚ ਪ੍ਰਭਦੀਪ ਕੌਰ ਨੇ ਤੀਜਾ ਸਥਾਨ ਹਾਂਸਲ ਕੀਤਾ। 100&4 ਰਿਲੇ ਵਿੱਚ ਵੀ ਸਪਰਿੰਗ ਬਰਡਜ਼ ਸਕੂਲ ਨੇ ਪਹਿਲਾ ਸਥਾਨ ਹਾਂਸਲ ਕੀਤਾ। 3 ਕਿਲੋਮੀਟਰ ਵਾਕ ਵਿੱਚ ਸਿਮਰਨਜੀਤ ਕੌਰ ਨੇ ਚੌਥਾ ਸਥਾਨ ਹਾਂਸਲ ਕੀਤਾ ਤੇ ਅੰਡਰ 19 ਸਾਲ ਉਮਰ ਵਰਗ ਦੀ 200 ਮੀਟਰ ਰੇਸ ਵਿੱਚ ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਂਸਲ ਕੀਤਾ।
ਵੱਖ-ਵੱਖ ਸਕੂਲ ਪ੍ਰਬੰਧਕਾਂ ਕੋਚਾਂ ਤੇ ਟੀਮ ਇੰਚਾਰਜਾਂ ਵੱਲੋਂ ਵਿਦਿਆਰਥਣਾਂ ਤੇ ਐਮ.ਡੀ. ਕੰਮ ਪ੍ਰਿੰਸੀਪਲ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਇੰਚਾਰਜ ਕੋਚ ਰਣਕੀਰਤ ਸਿੰਘ ਸੰਧੂ, ਕੋਚ ਦਰਸ਼ਨ ਸਿੰਘ ਬਾਠ, ਕੋਚ ਕੁਲਵਿੰਦਰ ਸਿੰਘ ਕਿੰਦਾ, ਰਾਜਵਿੰਦਰ ਕੌਰ ਗਿੱਲ, ਗੁਰਪ੍ਰੀਤ ਸਿੰਘ ਲਾਲੀ, ਰੋਬਿਨਪ੍ਰੀਤ ਕੌਰ, ਕੁਲਵਿੰਦਰ ਸਿੰਘ, ਸਤਪਾਲ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਕੌਰ, ਸੁਖਬੀਰ ਮਾਨ, ਸੁਖਬੀਰ ਮਾਨ, ਰਜਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ ਹਰਸ਼ਾ ਛੀਨਾ ਤੇ ਡਾ. ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply