Thursday, June 25, 2026

ਨੋਟਬੰਦੀ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਯੂਥ ਕਾਂਗਰਸ ਨੇ ਕੀਤਾ ਸੰਸਦ ਦਾ ਘੇਰਾਓ

ppn2011201611 ppn2011201612ਫਾਜ਼ਿਲਕਾ, 20 ਨਵੰਬਰ (ਵਿਨੀਤ ਅਰੋੜਾ) – ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਯੂਥ ਕਾਂਗਰਸ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਰੰਜ਼ਮ ਕਾਮਰਾ ਨੇ ਯੂਥ ਵਰਕਰਾਂ ਸਮੇਤ ਸੰਸਦ ਦਾ ਘੇਰਾਓ ਕਰਕੇ ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀੇ।ਸ਼੍ਰੀ ਕਾਮਰਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੋਦੀ ਸਰਕਾਰ ਨੂੰ ਉਸਦਾ ਸਹੀ ਹੱਲ ਕਰਨਾ ਚਾਹੀਦਾ ਸੀ। ਫਿਰ ਨਵੀਂ ਨੋਟਬੰਦੀ ਦੀ ਯੋਜਨਾ ਬਣਦੀ ਹੈ।
ਸ਼੍ਰੀ ਕਾਮਰਾ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਨੇ ਨੋਟਬੰਦੀ ਸਬੰਧੀ ਐਲਾਣ ਕੀਤਾ ਤਾਂ ਇਸ ਤੋਂ ਪਹਿਲਾਂ ਹੀ 2000 ਦੇ ਨੋਟ ਸੋਸ਼ਨ ਮੀਡੀਆ ਤੇ ਆਉਣੇ ਸ਼ੁਰੂ ਹੋ ਗਏ ਸਨ। ਮੋਦੀ ਸਰਕਾਰ ਦੇ ਕਈ ਆਗੂ ਜੋ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਨੋਟਾਂ ਨਾਲ ਚਿੱਤਰ ਪਾ ਰਹੇ ਹਨ ਉਸ ਤੋਂ ਪਤਾ ਲਗਦਾ ਹੈ ਕਿ ਮੋਦੀ ਨੇ ਆਪਣੀ ਸਰਕਾਰ ਦੇ ਲੋਕਾਂ ਨੂੰ ਨੋਟਬੰਦੀ ਦੀ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਤਾਕਿ ਉਹ ਆਪਣਾ ਕਾਲਾ ਧਨ ਸਫ਼ੇਦ ਕਰ ਸਕਣ।ਸ਼੍ਰੀ ਕਾਮਰਾ ਨੇ ਦੱਸਿਆ ਕਿ ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸੀ ਵਰਕਰਾਂ ਨੂੰ ਪੁਲਸ ਵੱਲੋਂ ਸੜ੍ਹਕ ਦੇ ਵਿਚਾਰ ਰੋਕਿਆ ਗਿਆ।ਜਦ ਯੂਥ ਕਾਂਗਰਸੀ ਵਰਕਰ ਨਹੀਂ ਰੁੱਕੇ ਤਾਂ ਉਨ੍ਹਾਂ ਤੇ ਪਾਣੀ ਦੀਆਂ ਬੋਛਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਬਾਅਦ ਵਿਚ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਫੜ੍ਹ ਕੇ ਥਾਣੇ ਲੈ ਗਈ। ਫਿਰ ਦੇਰ ਰਾਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ।ਕਾਂਗਰਸ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੋਟਬੰਦੀ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵਰਨਾਂ ਪੈ ਰਿਹਾ ਹੈ। ਉਸਦਾ ਸਹੀ ਹੱਲ ਹੋਣਾ ਚਾਹੀਦਾ ਹੈ।
ਇਸ ਮੌਕੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਪ੍ਰਦੀਪ ਬਾਜਵਾ, ਸਕੱਤਰ ਐਡਵੋਕੇਟ ਚੰਦਰਦੀਪ, ਸੰਦੀਪ ਸੰਧੂ, ਮਨਦੀਪ ਵਢੇਰਾ, ਗੁਰਦੀਪ ਸਿੰਘ, ਹੈਰੀ ਸਿੰਘ, ਨਰੇਸ਼ ਕੁਮਾਰ, ਮਨਦੀਪ ਹੈਰੀ ਸਿੰਘ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply